ਵੱਡੀ ਸਮਾਜਿਕ ਚੁਣੌਤੀ ਬਣ ਚੁੱਕਿਐ ਅੱਜ ਦੇ ਸਮੇਂ ਦਾ ਬੁਢਾਪਾ

Today, OldAge, Social, Challenge

ਰੇਣੂਕਾ

ਪਤਾ ਨਹੀਂ ਕਿਵੇਂ ਅੱਜ-ਕੱਲ੍ਹ ਦੇ ਇਨਸਾਨ ਕੋਲ ਆਪਣੇ ਬੁੱਢੇ ਮਾਂ-ਬਾਪ ਨੂੰ ਰੱਖਣ ਲਈ ਘਰ ਵਿਚ ਕੋਈ ਥਾਂ ਨਹੀਂ ਹੁੰਦੀ! ਸੰਨ 2007 ਵਿੱਚ ਭਾਰਤ ਦੀ ਸੰਸਦ ‘ਚ ਮਾਤਾ-ਪਿਤਾ ਸਮੇਤ ਆਪਣੇ ਪਰਿਵਾਰ ਤੇ ਪਰਿਵਾਰ ਵਿੱਚ ਰਹਿ ਰਹੇ ਬਜੁਰਗਾਂ ਦੀ ਸੁਰੱਖਿਆ ਲਈ ਇੱਕ ਕਾਨੂੰਨ ਪਾਸ ਕੀਤਾ ਗਿਆ, ਜਿਸ ਦੇ ਆਦੇਸ਼ਾਂ ਅਨੁਸਾਰ ਸੰਸਦ ਵਿੱਚ ਇਹ ਐਲਾਨ ਹੋਇਆ ਸੀ ਕਿ ਭਾਰਤੀ ਸਮਾਜ ਦੀਆਂ ਕਦਰਾਂ-ਕੀਮਤਾਂ, ਰਵਾਇਤਾਂ ‘ਚ ਪਰਿਵਾਰ ਦੇ ਮੈਂਬਰਾਂ ਨੂੰ ਅਹਿਮ ਮੰਨਿਆ ਗਿਆ ਹੈ। ਪਰ ਅੱਜ ਦੇ ਸਮੇਂ ਵਿੱਚ ਸਾਂਝੇ ਪਰਿਵਾਰ ਦੀ ਟੁੱਟਦੀ ਵਿਵਸਥਾ ਕਾਰਨ ਵੱਡੀ ਗਿਣਤੀ ਵਿੱਚ ਆਖਰੀ ਪੜਾਅ ‘ਤੇ ਆ ਕੇ ਭਾਵਨਾਤਮਕ ਉਦਾਸੀ  ਦੇ ਨਾਲ-ਨਾਲ ਪਰਿਵਾਰ ਸੁੱਖ ਤੋਂ ਵਾਂਝੇ ਦਿਖਾਈ ਦੇ ਰਹੇ ਹਨ ਇਸ ਤੋਂ ਸਿੱਧ ਹੁੰਦਾ ਹੈ ਕਿ ਅੱਜ ਦੇ ਯੁੱਗ ਵਿੱਚ ਬੁਢਾਪਾ ਇੱਕ ਬਹੁਤ ਵੱਡੀ ਚੁਣੌਤੀ ਬਣ ਚੁੱਕਾ ਹੈ ਇਸ ਲਈ ਇਸ ਅਵਸਥਾ ਵਿੱਚ ਜਿਉਣ ਵਾਲੇ ਨਾਗਰਿਕਾਂ, ਜੋ ਅੱਜ ਦੇ ਸਮੇਂ ਥਾਂ-ਥਾਂ ‘ਤੇ ਦੇਖੇ ਜਾ ਸਕਦੇ ਹਨ, ਦੀ ਸੇਵਾ ਸੁਰੱਖਿਆ ਵੱਲ ਧਿਆਨ ਦੇਣ ਦੀ ਲੋੜ ਹੈ ਹਾਲਾਂਕਿ ਪਰਿਵਾਰ ਦੇ ਬਜ਼ੁਰਗ ਮਾਤਾ-ਪਿਤਾ ਭਾਰਤੀ ਸੰਵਿਧਾਨ ਦੀ ਧਾਰਾ 125 ਦੇ ਤਹਿਤ ਆਪਣਾ ਗੁਜ਼ਾਰਾ ਭੱਤਾ ਲੈਣ ਦੇ ਹੱਕਦਾਰ ਹਨ ਪਰ ਸਧਾਰਨ ਕਾਨੂੰਨੀ ਪ੍ਰਕਿਰਿਆ ਵਾਂਗ ਬਹੁਤ ਖਰਚੀਲੀ ਤੇ ਤੇਜੀ ਨਾਲ ਕੰਮ ਕਰਨ ਵਾਲੀ ਪ੍ਰਤੀਕਿਰਿਆ ਨੂੰ ਧਿਆਨ ਵਿੱਚ ਰੱਖਦਿਆਂ ਸੰਸਦ ਨੇ ਬਜੁਰਗਾਂ ਲਈ ਇਹ ਕਾਨੂੰਨ ਪਾਸ ਕੀਤਾ ਅੱਜ ਦੇ ਸਮੇਂ ਬੁਢਾਪੇ ਵਿੱਚ ਮੀਂਹ ਧੁੱਪ ਦੀ ਪਰਵਾਹ ਨਾ ਕਰਦੇ ਹੋਏ ਬੁੰਢੇ ਮਾਂ-ਬਾਪ ਪਰਿਵਾਰ ਦੇ ਹੁੰਦੇ ਹੋਏ ਦੁਕਾਨਾਂ, ਫੈਕਰੀਆਂ, ਗੁਬਾਰੇ, ਸਬਜ਼ੀਆਂ ਵੇਚ ਕੇ ਆਪ ਹੀ ਆਪਣਾ ਸਹਾਰਾ ਬਣਦੇ ਹਨ।

ਮਾਤਾ ਪਿਤਾ ਦੀ ਪਰਿਭਾਸ਼ਾ: ਮਾਤਾ-ਪਿਤਾ ਦੀ ਪਰਿਭਾਸ਼ਾ ਸੀਨੀਅਰ ਸਿਟੀਜਨ ਮਤਲਬ 60 ਸਾਲ ਦੀ ਉਮਰ ਤੋਂ ਘੱਟ ਦੇ ਵੀ ਹੋਣ, ਤਾਂ ਵੀ ਉਨ੍ਹਾਂ ਨੂੰ ਇਸ ਕਾਨੂੰਨ ਦੇ ਸਾਰੇ ਅਧਿਕਾਰ ਪ੍ਰਾਪਤ ਹੋਣਗੇ ਉਨ੍ਹਾਂ ਦੇ ਅਧਿਕਾਰਾਂ ਵਿੱਚ ਭੋਜਨ, ਸਿਹਤ ਸਹੂਲਤਾਂ, ਮਨੋਰੰਜਨ ਤੇ ਜੀਵਨ ਲਈ ਹੋਰ ਮੁੱਢਲੀਆਂ ਸਹੂਲਤਾਂ ਜ਼ਰੂਰੀ ਹਨ ਇੱਕ ਵਿਧਵਾ ਮਾਂ ਭਰੀਆਂ ਅੱਖਾਂ ਨਾਲ ਦੱਸਦੀ ਹੈ ਕਿ ਮੇਰਾ ਇੱਕ ਵਿਆਹੁਤਾ ਬੇਟਾ ਤੇ ਇੱਕ ਵਿਆਹੁਤਾ ਧੀ ਸੀ ਮੇਰੇ ਕੋਲ ਆਪਣੇ ਤਿੰਨ ਮਕਾਨ ਸਨ ਸਮਾਂ ਬਦਲਣ ਦੇ ਨਾਲ ਪਰਿਵਾਰ ਦੀ ਵੰਡ ‘ਚ ਵਿਧਵਾ ਮਾਂ ਨੇ ਆਪਣੇ ਬੇਟੇ ਤੇ ਧੀ ਨੂੰ ਵੰਡ ਦਿੱਤੇ ਤੇ ਇੱਕ ਮਕਾਨ ਆਪਣੇ ਕੋਲ ਰੱਖ ਲਿਆ ਵੰਡ ਦੇ ਸਮੇਂ ਵਿਆਹੁਤਾ ਧੀ ਨੇ ਮਾਂ ਨੂੰ ਆਪਣੇ ਨਾਲ ਰਹਿਣ ਲਈ ਤਿਆਰ ਕੀਤਾ ਤੇ ਕੁਝ ਸਮਾਂ ਬੀਤਣ ਤੋਂ ਬਾਅਦ ਧੀ ਨੇ ਮਾਂ ਨਾਲ ਮਿੱਠੀਆਂ ਗੱਲਾਂ ਮਾਰ ਕੇ ਤੇ ਕਿਸੇ ਆਪਣੇ ਦੇ ਪਿੱਛੇ ਲੱਗ ਕੇ ਮਕਾਨ ਆਪਣੇ ਨਾਂਅ ਲਵਾ ਲਿਆ ਕੁਝ ਸਮੇਂ ਬਾਅਦ ਧੀ ਤੇ ਮਾਂ ਵਿੱਚ ਅਣਬਣ ਰਹਿਣ ਲੱਗ ਗਈ ਤੇ ਧੀ ਨੇ ਆਪਣੇ ਤੇਵਰ ਬਦਲ ਲਏ ਤੇ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਬੁੱਢੀ ਮਾਂ ਥਾਂ-ਥਾਂ ਭਟਕਦੀ ਫਿਰੇ ਆਖਿਰ ਸੂਝ-ਬੂਝ ਕਾਰਨ ਉਸ ਨੇ ਕਾਨੂੰਨ ਦੀ ਧਾਰਾ-23 ਦੇ ਤਹਿਤ ਆਪਣੇ ਹਿੱਸੇ ਦਾ ਮਕਾਨ ਧੀ ਨੂੰ ਦੇਣ ਦੀ ਪ੍ਰਕਿਰਿਆ ਨੂੰ ਰੱਦ ਕਰਵਾਉਣ ਦੀ ਅਰਜ ਕੀਤੀ ਧਾਰਾ 23 ਦੇ ਤਹਿਤ ਜਦੋਂ ਕੋਈ ਬਜੁਰਗ ਮਾਂ-ਬਾਪ ਆਪਣੇ ਬੱਚਿਆਂ ਦੇ ਨਾਂਅ ਜਾਇਦਾਦ ਲਾ ਦਿੰਦਾ ਹੈ ਤੇ ਬਾਅਦ ਵਿੱਚ ਉਸ ਦੇ ਜੀਵਨ ਦੀਆਂ ਮੂਲ ਸਹੂਲਤਾਂ ਬਜੁਰਗ ਨੂੰ ਨਹੀਂ ਮਿਲਦੀਆਂ ਤਾਂ ਉਸ ਵੱਲੋਂ ਆਪਣੇ ਬੱਚਿਆਂ ਦੇ ਨਾਂਅ ਲਾਈ ਗਈ ਜਾਇਦਾਦ ਨੂੰ ਨਜਾਇਜ ਕਰਾਰ ਦਿੱਤਾ ਜਾ ਸਕਦਾ ਹੈ ਹਰੇਕ ਖੇਤਰ ਹਰ ਪਿੰਡ ਹਰ ਸ਼ਹਿਰ ਹਰ ਜਿਲ੍ਹੇ ‘ਚ ਸੀਨੀਅਰ ਸਿਟੀਜਨ ਅਥਾਰਟੀ ਸਥਾਪਿਤ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਜਿਆਦਾਤਰ ਸੂਬਿਆਂ ‘ਚ ਜਿਲ੍ਹਾ ਕਮਿਸ਼ਨਰ ਦੇ ਮਾਤਹਿਤ ਅਧਿਕਾਰੀਆਂ ਨੂੰ ਹੀ ਅਥਾਰਟੀ ਦੇ ਅਧਿਕਾਰ ਦਿੱਤੇ ਗਏ ਹਨ ਬਜੁਰਗ ਮਾਂ ਵੱਲੋਂ ਲਾਈ ਗਈ ਧੀ ਦੇ ਵਿਰੋਧ ਵਿੱਚ ਅਪੀਲ ਸੀਨੀਅਰ ਸਿਟੀਜਨ ਅਥਾਰਟੀ ਦੇ ਅਧਿਕਾਰੀ ਨੇ ਮਕਾਨ ਦੀ ਟਰਾਂਸਫਰ ਨੂੰ ਨਜਾਇਜ ਐਲਾਨ ਕਰ ਦਿੱਤਾ ਤੇ ਚਲਾਕ ਧੀ ਨੇ ਦੁਖੀ ਹੁੰਦਿਆਂ ਉੱਚ ਅਧਿਕਾਰੀ ਸਾਹਮਣੇ ਅਪੀਲ ਕਰ ਦਿੱਤੀ ਸਮਾਂ ਬੀਤਣ ਤੋਂ ਬਾਅਦ ਕਾਨੂੰਨ ਵਿੱਚ ਇਹ ਵਿਵਸਥਾ ਹੈ ਕਿ ਧਾਰਾ 16 ਮੁਤਾਬਕ ਅਪੀਲ ਕਰਨ ਦਾ ਅਧਿਕਾਰ ਬਜੁਰਗ ਮਾਂ-ਬਾਪ ਨੂੰ ਦਿੱਤਾ ਗਿਆ ਹੈ, ਬੇਟਾ, ਧੀ ਲਈ ਤਾਂ ਅਥਾਰਟੀ ਦਾ ਹੁਕਮ ਹੀ ਆਖਰੀ ਆਦੇਸ਼ ਮੰਨਿਆ ਜਾਵੇਗਾ ।ਹਰ ਪਾਸੋਂ ਸਾਰੀਆਂ ਵਿਵਸਥਾਵਾਂ ਤੋਂ ਬੇਪਰਵਾਹ ਧੀ ਦੀ ਅਪੀਲ ਰੱਦ ਹੋ ਜਾਣ ਤੋਂ ਬਾਅਦ ਉਸਨੂੰ ਕਰਨਾਟਕ ਹਾਈਕੋਰਟ ਦਾ ਬੂਹਾ ਨਜ਼ਰ ਆਇਆ ਮਾਂ-ਬਾਪ ਆਪਣੇ ਬੱਚਿਆਂ ਦੀ ਕਲਾਕਾਰੀ ਦੇਖ ਵਕੀਲਾਂ ਨੂੰ ਹਜਾਰਾਂ ਰੁਪਏ ਦੇਣੇ ਚੰਗੇ ਲੱਗ ਰਹੇ ਹਨ ਕਿਉਂਕਿ ਵਕੀਲਾਂ ਦੇ ਝੂਠੇ ਭਰੋਸੇ ਇਹ ਸਬਰ ਦੁਆਉਂਦੇ ਹਨ ਕਿ ਉਹਨਾਂ ਨੂੰ ਜਾਇਦਾਦ ਜਰੂਰ ਮਿਲੇਗੀ ਇਸ ਨਾਲੋਂ ਚੰਗਾ ਹੁੰਦਾ ਕਿ ਵਕੀਲਾਂ ਨੂੰ ਮੋਟੀਆਂ ਰਕਮਾਂ ਦੇਣ ਦੀ ਬਜਾਇ ਹਰ ਮਹੀਨੇ ਥੋੜ੍ਹੀ-ਥੋੜ੍ਹੀ ਰਕਮ ਮਾਂ-ਬਾਪ ਨੂੰ ਦੇ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਕਾਨੂੰਨ ਤੇ ਕਾਨੂੰਨੀ ਦੌੜ-ਭੱਜ ਦੀ ਲੋੜ ਨਾ ਪਂੈਦੀ ਮਾਂ ਵੀ ਖੁਸ਼ ਹੁੰਦੀ ਤੇ ਧੀ ਵੀ ਆਪਣੇ ਪਰਿਵਾਰ ਵਿੱਚ ਖੁਸ਼ ਰਹਿੰਦੀ ।

ਕਾਨੂੰਨ ਦਾ ਆਦੇਸ਼: ਅਦਾਲਤ ਨੇ ਕਿਹਾ ਹੈ ਕਿ ਕਾਨੁੰਨ ਦਾ ਆਦੇਸ਼ ਬੱਚਿਆਂ ਨੂੰ ਸਜਾ ਦੇਣਾ ਨਹੀਂ ਸਗੋਂ ਬੁਢਾਪੇ ਵਿੱਚ ਮਾਂ-ਬਾਪ ਦਾ ਪਾਲਣ-ਪੋਸ਼ਣ ਕਰਨਾ ਤੇ ਸੁਰੱਖਿਆ ਦੇਣਾ ਹੈ ਸੋਚ-ਸਮਝ ਕੇ ਹਰ ਪ੍ਰਕਿਰਿਆ ਨੁੰ ਬਹੁਤ ਸਰਲ ਤੇ ਬਿਨਾ ਖਰਚ ਦੇ ਨਿਰਧਾਰਤ ਕੀਤਾ ਗਿਆ ਹੈ ਤਾਂ ਕਿ ਮਾਂ-ਬਾਪ ਨੂੰ ਇਨਸਾਫ ਹਾਸਲ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਇਸ ਕਾਨੁੰਨ ਨੂੰ ਵੀ ਉਸੇ ਤਰ੍ਹਾਂ ਧਰਮ ਦੀ ਸਥਾਪਨਾ ਦਾ ਯਤਨ ਸਮਝਣਾ ਚਾਹੀਦਾ ਹੈ, ਜੋ ਮਾਂ-ਬਾਪ ਪ੍ਰਤੀ ਬੱਚਿਆਂ ਦੇ ਧਰਮ ਨੁੰ ਸਥਾਪਿਤ ਕਰਨ ਲਈ ਭਾਰਤ ਦੀ ਸੰਸਦ ਨੇ 2007 ‘ਚ ਬਣਾਇਆ ਸੀ।

ਮਾਂ ਵੱਲੋਂ ਧੀ ਤੇ ਪੁੱਤ ਨੂੰ ਉਪਦੇਸ਼: ਹਾਈਕੋਰਟ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਨਿਰਦਈ ਧੀ ਤੇ ਪੁੱਤਰ ਲਈ ਇਹ ਸਹੀ ਸਮਾਂ ਹੈ ਕਿ ਉਹ ਸਮਝ ਜਾਣ ਕਿ ਜੀਵਨ ਦਾ ਅਰਥ ਪ੍ਰਤੀਕਿਰਿਆ ਹੈ ਜੋ ਕੁਝ ਉਹ ਅੱਜ ਆਪਣੇ ਮਾਂ-ਬਾਪ ਨਾਲ ਕਰ ਰਹੇ ਹਨ, ਉਹੀ ਆਉਣ ਵਾਲੇ ਸਮੇਂ ਵਿੱਚ ਉਹਨਾਂ ਨਾਲ ਵੀ ਹੋਣਾ ਨਿਸ਼ਚਿਤ ਹੈ ਉਹਨਾਂ ਦੀ ਪੜ੍ਹਾਈ-ਲਿਖਾਈ ਉਨ੍ਹਾਂ ਦੇ ਸਮਾਜਿਕ ਰੁਤਬੇ ਤੇ ਜਾਇਦਾਦ ਦਾ ਕੋਈ ਫਾਇਦਾ ਨਹੀਂ ਹੋਣਾ ਵੱਡੇ ਹੋਣ ‘ਤੇ ਜਦੋਂ ਦਿਮਾਗ ‘ਚ ਆਪਣੇ ਮਾਂ-ਬਾਪ ਪ੍ਰਤੀ ਹੀ ਬੁਰੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਤਾਂ ਪੜ੍ਹਾਈ ਲਿਖਾਈ, ਸਮਾਜਿਕ ਰੁਤਬੇ ਤੇ ਜਾਇਦਾਦ ਸਭ ਵਿਅਰਥ ਨਜ਼ਰ ਆਉਂਦੇ ਹਨ ਕੋਈ ਆਦਮੀ 100 ਸਾਲਾਂ ‘ਚ ਵੀ ਆਪਣੇ ਮਾਂ-ਪਿਉ ਦੇ ਉਨ੍ਹਾਂ ਕਸ਼ਟਾਂ ਦਾ ਕਰਜਾ ਨਹੀਂ ਚੁਕਾ ਸਕਦਾ, ਜੋ ਉਨ੍ਹਾਂ ਨੇ ਉਸ ਦੇ ਜਨਮ, ਪਾਲਣ-ਪੋਸ਼ਣ ਸਮੇਂ ਝੱਲੇ ਹੋਣਗੇ ਇਸ ਲਈ ਹਮੇਸ਼ਾ ਆਪਣੇ ਮਾਂ-ਬਾਪ ਦੀ ਖੁਸ਼ੀ ਨੁੰ ਹੀ ਸਭ ਤੋਂ ਵੱਡਾ ਧਰਮ ਸਮਝਣਾ ਚਾਹੀਦਾ ਹੈ। ਇਹੋ ਧਰਮ ਫਲਦਾਇਕ ਹੋਵੇਗਾ।

ਅਹਿਮਦਗੜ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।