ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Punjab Govern...

    Punjab Government News: ਅੱਜ ਪੰਜਾਬ ਸਰਕਾਰ ਕਈ ਫ਼ੈਸਲਿਆਂ ’ਤੇ ਲਾ ਸਕਦੀ ਐ ਮੋਹਰ

    Teachers

    Punjab Government News: ਸੋਮਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ 12 ਵਜੇ ਹੋਵੇਗੀ ਕੈਬਨਿਟ ਮੀਟਿੰਗ

    Punjab Government News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ ਅੱਜ ਸੋਮਵਾਰ ਨੂੰ ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਤੇ ਹੋਣ ਜਾ ਰਹੀ ਹੈ। ਇਸ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲੇ ’ਤੇ ਮੋਹਰ ਲੱਗ ਸਕਦੀ ਹੈ ਹਾਲਾਂਕਿ ਹੁਣ ਤੱਕ ਇਸ ਮੀਟਿੰਗ ਵਿੱਚ ਪੇਸ਼ ਹੋਣ ਵਾਲੇ ਏਜੰਡੇ ਬਾਰੇ ਜਾਣਕਾਰੀ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਹੈ ਪਰ ਇੰਨਾ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਇਸ ਕੈਬਨਿਟ ਮੀਟਿੰਗ ਵਿੱਚ ਕੁਝ ਅਹਿਮ ਫੈਸਲੇ ਲਏ ਜਾਣਗੇ। Punjab Cabinet

    Read Also : IAF Latest News: ਹਵਾਈ ਫੌਜ ਦੀ ਦੱਖਣੀ ਕਮਾਂਡ ਦੇ ਕਮਾਂਡਿੰਗ-ਇਨ-ਚੀਫ਼ ਬਣੇ ਏਅਰ ਮਾਰਸ਼ਲ ਮਨੀਸ਼ ਖੰਨਾ

    ਇਥੇ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ 3 ਮਹੀਨਿਆਂ ਤੋਂ ਹੀ ਲਗਾਤਾਰ ਕੈਬਨਿਟ ਮੀਟਿੰਗਾਂ ਨੂੰ ਕੀਤਾ ਜਾ ਰਿਹਾ ਹੈ ਅਤੇ ਲਗਭਗ ਹਰ ਮਹੀਨੇ ਵਿੱਚ 3 ਤੋਂ 4 ਕੈਬਨਿਟ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਨ੍ਹਾਂ ਵਿੱਚੋਂ ਬਹੁਤ ਹੀ ਘੱਟ ਕੈਬਨਿਟ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਵਿਖੇ ਕੀਤੀਆਂ ਗਈਆਂ ਹਨ ਅਤੇ ਜ਼ਿਆਦਾਤਰ ਮੀਟਿੰਗਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਤੇ ਹੀ ਕੀਤਾ ਜਾਂਦਾ ਹੈ। Punjab Government News