ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਤਮਿਲਨਾਡੂ ‘ਚ 3 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ
ਨਵੀਂ ਦਿੱਲੀ। ਦੇਸ਼ ਭਰ ‘ਚ ਅੱਜ ਮੈਡੀਕਲ ਕਾਲਜਾਂ ‘ਚ ਦਾਖਲੇ ਲਈ ਨੈਸ਼ਨਲ ਏਲਿਜੀਬੀਲਿਟੀ ਕਮ-ਐਂਟ੍ਰੇਂਸ ਟੈਸਟ (ਨੀਟ) ਹੋਵੇਗਾ। ਪ੍ਰੀਖਿਆ ‘ਚ ਲਗਭਗ 15 ਲੱਖ ਵਿਦਿਆਰਥੀ ਹਿੱਸਾ ਲੈਣਗੇ।
ਪਰ ਪ੍ਰੀਖਿਆ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਹੀ ਤਮਿਲਨਾਡੂ ‘ਚ ਖੁਦਕੁਸ਼ੀ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਨੀਟ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪ੍ਰੀਖਿਆ ਦੌਰਾਨ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਲਈ ਪ੍ਰੀਖਿਆ ਸੈਂਟਰਾਂ ਦੀ ਗਿਣਤੀ 2,546 ਤੋਂ ਵਧਾ ਕੇ 3,843 ਕਰ ਦਿੱਤੀ ਗਈ ਹੈ। ਹਰ ਰੂਮ ‘ਚ ਸਿਫ਼ਰ 12 ਕੈਂਡੀਡੇਟ ਹੀ ਪ੍ਰੀਖਿਆ ਦੇਣਗੇ। ਪਹਿਲਾਂ ਇਹ ਗਿਣਤੀ 24 ਸੀ। ਕੋਰੋਨਾ ਦੇ ਚੱਲਦੇ ਇਹ ਪ੍ਰੀਖਿਆ ਪਹਿਲਾਂ ਹੀ ਦੋ ਵਾਰ ਟਲ ਚੁੱਕੀ ਹੈ।
ਓਧਰ ਨੀਟ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਤਮਿਲਨਾਡੂ ‘ਚ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ। ਧਰਮਪੁਰੀ, ਮਦੁਰਈ ਤੇ ਨਮਕਕਲ ‘ਚ ਇੱਕ ਲੜਕੀ ਤੇ ਦੋ ਲੜਕਿਆਂ ਨੇ ਖੁਦਕੁਸ਼ੀ ਕਰ ਲਈ। ਇਨ੍ਹਾਂ ਦੀ ਉਮਰ 19 ਤੋਂ 21 ਸਾਲ ਦਰਮਿਆਨ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਤਮਿਲਨਾਡੂ ‘ਚ ਇੱਕ ਵਾਰ ਫਿਰ ਨੀਟ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.