ਖੁਸ਼ ਰਹਿਣਾ ਹੈ ਤਾਂ…
ਗੁਜ਼ਰ ਗਿਆ ਉਹ ਅਤੀਤ ਹੈ, ਉਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਲੰਘਿਆ ਹੋਇਆ ਸਮਾਂ ਚੰਗਾ ਸੀ ਜਾਂ ਬੁਰਾ ਉਸ ਨੂੰ ਬਦਲਣਾ ਕਿਸੇ ਦੇ ਵੱਸ ’ਚ ਨਹੀਂ ਹੈ ਇਸੇ ਕਾਰਨ ਜੋ ਲੰਘ ਗਿਆ ਹੈ ਉਸ ਵਿਸ਼ੇ ’ਚ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਅਚਾਰੀਆ ਚਾਣੱਕਿਆ ਮੁਤਾਬਕ, ਜੋ ਇਨਸਾਨ ਬੀਤੇ ਹੋਏ ਸਮੇਂ ਨੂੰ ਲੈ ਕੇ ਚਿੰਤਤ ਰਹਿੰਦਾ ਹੈ, ਉਹ ਕਦੇ ਸੁਖੀ ਨਹੀਂ ਹੋ ਸਕਦਾ ਬੀਤੇ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਨ ਨਾਲ ਕੋਈ ਲਾਭ ਨਹੀਂ ਮਿਲਦਾ, ਸਗੋਂ ਵਰਤਮਾਨ ਜ਼ਰੂਰ ਪ੍ਰਭਾਵਿਤ ਹੁੰਦਾ ਹੈ ਭੂਤਕਾਲ ਜਾਂ ਪਿਛਲੇ ਸਮੇਂ ’ਚ ਅਸੀਂ ਜੋ ਵੀ ਚੰਗਾ ਜਾਂ ਬੁਰਾ ਕਰਮ ਕੀਤਾ ਹੈ ਉਸ ਤੋਂ ਸਿੱਖਿਆ ਲੈਂਦਿਆਂ ਸਾਨੂੰ ਅੱਗੇ ਵੱਲ ਵਧਣਾ ਚਾਹੀਦਾ ਹੈ ਸਾਥੋਂ ਜੋ ਵੀ ਬੁਰੇ ਕਰਮ ਹੋਏ, ਉਹ ਦੁਬਾਰਾ ਨਾ ਹੋਣ, ਇਹ ਧਿਆਨ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਲੰਘੇ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਕੇ ਦੁਖੀ ਨਹੀਂ ਹੋਣਾ ਚਾਹੀਦਾ, ਉਸੇ ਤਰ੍ਹਾਂ ਭਵਿੱਖ ਦੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ ਆਉਣ ਵਾਲੇ ਸਮੇਂ ’ਚ ਕੀ ਹੋਵੇਗਾ?
ਇਸ ਗੱਲ ਦਾ ਸਹੀ ਜਵਾਬ ਦੇਣਾ ਕਿਸੇ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ ਭਵਿੱਖ ਸਬੰਧੀ ਕੀਤੀਆਂ ਜਾਣ ਵਾਲੀਆਂ ਭਵਿੱਖਵਾਣੀਆਂ ਵੀ ਸੰਭਾਵਿਤ ਹੀ ਮੰਨੀਆਂ ਜਾ ਸਕਦੀਆਂ ਹਨ ਇਸ ਲਈ ਭਵਿੱਖ ਦੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ ਅਚਾਰੀਆ ਚਾਣੱਕਿਆ ਮੁਤਾਬਕ, ਵਿਅਕਤੀ ਨੂੰ ਸਿਰਫ਼ ਵਰਤਮਾਨ ’ਚ ਹੀ ਜਿਉਣਾ ਚਾਹੀਦਾ ਹੈ ਅੱਜ ਅਸੀਂ ਕੀ ਕਰ ਸਕਦੇ ਹਾਂ, ਸਾਡਾ ਪੂਰਾ ਧਿਆਨ ਇਸੇ ਪਾਸੇ ਕੇਂਦਰਿਤ ਹੋਣਾ ਚਾਹੀਦਾ ਹੈ ਅੱਜ ਦੇ ਸਮੇਂ ਦੀ ਸਹੀ ਵਰਤੋਂ ਕਰਕੇ ਅਸੀਂ ਜੋ ਵੀ ਕੰਮ ਕਰ ਸਕਦੇ ਹਾਂ, ਉਹੀ ਕਰੀਏ ਅਜਿਹਾ ਕਰਨ ਨਾਲ ਸਾਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਦੁੱਖ ਜਾਂ ਚਿੰਤਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਨੂੰ ਬੱਸ ਵਰਤਮਾਨ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.