ਚਿੰਤਾ ਤੋਂ ਮੁਕਤ ਹੋਣ ਲਈ ਪੂਜਨੀਕ ਗੁਰੂ ਜੀ ਨੇ ਦੱਸਿਆ ਰਾਹ

ਟੈਨਸ਼ਨ ਤੇ ਚਿੰਤਾ ਤੋਂ ਮੁਕਤ ਬਣਾ ਦੇਵੇਗਾ ਪ੍ਰਭੂ ਦਾ ਨਾਮ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਿਆਰੀ ਸਾਧ-ਸੰਗਤ ਜੀਓ ਸਤਿਗੁਰੂ ਦੇ ਇੱਕ ਅਲਫ਼ਾਜ ’ਤੇ ਕਿੰਨੀ ਦੇਰ ਵੀ ਬੋਲਦੇ ਰਹੋ ਤਾਂ ਵੀ ਘੱਟ ਹੀ ਰਹੇਗਾ ਭਾਵ ਗਾਗਰ ਵਿਚ ਸਾਗਰ ਸਮਾਇਆ ਹੋਇਆ ਹੈ ਉਹ ਤਾਂ ਤੁਸੀਂ ਜਾਣਦੇ ਹੋ ਗ੍ਰੰਥ ਵੀ ਬੇਪਰਵਾਹ ਜੀ ਦੇ ਨਾਮ ਨਾਲ ਬਣਾਇਆ ਹੈ ਸੋ ਗਾਗਰ ਵਿਚ ਸਾਗਰ ਦਾ ਮਤਲਬ ਥੋੜੇ੍ਹ ਸ਼ਬਦਾਂ ’ਚ ਬਹੁਤ ਕੁਝ ਬੇਪਰਵਾਹ ਜੀ ਨੇ ਬਖ਼ਸ਼ ਰੱਖਿਆ ਹੈ ਤਾਂ ਤੁਸੀਂ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ, ਮਿਹਨਤ ਕਰੋ, ਵਿਗੜੇ ਕੰਮ ਬਣ ਜਾਣਗੇ, ਗਮਾਂ ਤੋਂ ਨਿਜਾਤ ਮਿਲ ਜਾਵੇਗੀ, ਟੈਨਸ਼ਨ ਫ਼੍ਰੀ ਹੋ ਜਾਓਗੇ

ਚਿੰਤਾ ਮੁਕਤ, ਟੈਨਸ਼ਨ ਫ੍ਰੀ, ਇਹ ਛੋਟਾ ਸ਼ਬਦ ਥੋੜ੍ਹੀ ਹੈ, ਅੱਜ ਦੇ ਟਾਈਮ ’ਚ ਜਿਸ ਨੂੰ?ਦੇਖੋ ਟੈਨਸ਼ਨ ਲੈ ਕੇ ਘੁੰਮ ਰਿਹਾ ਹੈ ਛੋਟੇ ਨੂੰ?ਛੋਟੀ ਟੈਨਸ਼ਨ, ਵੱਡਿਆਂ?ਨੂੰ?ਵੱਡੀ ਟੈਨਸ਼ਨ, ਬੱਚੇ ਨੂੰ ਸਕੂਲ ਦੀ ਟੈਨਸ਼ਨ, ਛੋਟੇ ਨੂੰ ਖਿਡੌਣਿਆਂ ਦੀ ਟੈਨਸ਼ਨ, ਕਾਲਜ ਵਾਲਿਆਂ ਨੂੰ? ਉਸ ਤੋਂ ਹੋਰ ਵੱਡੀ ਟੈਨਸ਼ਨ, ਯਾਰੀ ਟੁੱਟ ਨਾ ਜਾਵੇ, ਯਾਰੀ ਜੁੜ ਨਾ ਜਾਵੇ, ਇਹ ਕਿਸ ਨਾਲ ਜੁੜਿਆ? ਮੈਂ ਕਿਸ ਨਾਲ ਜੁੜਿਆ, ਉਹ ਕਿਉਂ ਜੁੜਿਆ? ਇਹ ਕਿਉਂ ਜੁੜਿਆ? ਤੁਸੀਂ ਸਾਰੇ ਸਮਝਦਾਰ ਹੋ

ਫਿਰ ਇੱਕ ਹੋਰ ਮਾਂ-ਬਾਪ ਨੂੰ ਟੈਨਸ਼ਨ ਕਿ ਨਸ਼ੇ ਨਾਲ ਨਾ ਜੁੜ ਜਾਵੇ ਨਸ਼ਾ ਬਰਬਾਦੀ ਦਾ ਘਰ ਹੈ ਤੇ ਅੱਜ-ਕੱਲ੍ਹ ਤਾਂ ਚਿੱਟਾ, ਕਾਲਾ, ਪੀਲਾ, ਹੁਣ ਪਤਾ ਨਹੀਂ ਕਿਹੜਾ-ਕਿਹੜਾ ਨਸ਼ਾ ਚੱਲ ਪਿਆ ਹੈ, ਜੋ ਬਰਬਾਦ ਕਰਦਾ ਜਾ ਰਿਹਾ ਹੈ, ਜੋ ਜ਼ਿੰਦਗੀਆਂ ਨੂੰ ਅਜਿਹਾ ਬਣਾ ਦਿੰਦਾ ਹੈ, ਜਿਵੇਂ ਕੋਈ ਢਾਂਚਾ ਹੋਵੇ, ਜਿਵੇਂ ਕੋਈ ਰੋਬੋ ਹੋਵੇ ਜੋ ਸਿਰਫ਼ ਨਸ਼ੇ ਦੇ ਹੀ ਇਸ਼ਾਰੇ ’ਤੇ ਚੱਲਦੇ ਹਨ, ਨਸ਼ੇ ਦੇ ਇਸ਼ਾਰੇ ’ਤੇ ਨੱਚਦੇ ਹਨ, ਨਸ਼ੇ ਦੇ ਇਸ਼ਾਰੇ ’ਤੇ ਬੋਲਦੇ ਹਨ ਤਾਂ ਤੁਸੀਂ ਇਸ ਤੋਂ ਬਚਣਾ ਚਾਹੋ ਤਾਂ ਰਾਮ ਦਾ ਨਾਮ ਲਓ, ਬੱਸ ਥੋੜ੍ਹੇ ਜਿਹੇ ਸ਼ਬਦ ਹੁੰਦੇ ਹਨ, ਚੱਲਦੇ, ਬੈਠ ਕੇ, ਲੇਟ ਕੇ, ਕੰਮ-ਧੰਦਾ ਕਰਦੇ, ਸੌਂਦੇ-ਜਾਗਦੇ ਭਾਵ ਹੱਥਾਂ-ਪੈਰਾਂ ਨਾਲ ਕਰਮ ਕਰੋ ਤੇ ਜੀਭਾ ਖਿਆਲਾਂ ਨਾਲ ਪ੍ਰਭੂ ਦੇ ਨਾਮ ਦਾ ਜਾਪ ਕਰੋ, ਧਰਮ ਕਰੋ

ਸਿਕਸਥ ਸੈਂਸ ਨੂੰ ਜਗਾਉਣਾ ਜ਼ਰੂਰੀ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੰਜਾਬੀ ’ਚ ਕਹਿੰਦੇ ਹਨ ਹੱਥ ਕਾਰ ਵੱਲ ਤੇ ਧਿਆਨ ਰੱਬ ਯਾਰ ਵੱਲ ਕਿਸ ਨੇ ਰੋਕਿਆ ਹੈ ਕੰਮ-ਧੰਦਾ ਕਰਨ ਤੋਂ? ਪਰ ਧਿਆਨ ਜੇਕਰ ਕੰਪਿਊਟਰ ’ਚ ਲਾਇਆ ਹੋਇਆ ਤਾਂ ਜੀਭਾ ਤਾਂ ਖਾਲੀ ਹੈ ਇਸ ਨਾਲ ਵੀ ਰਾਮ-ਰਾਮ ਕਰਦੇ ਰਹੋ ਹੁਣ ਦੋ ਸ਼ਬਦ ਬੋਲਣ ਨਾਲ ਤੁਹਾਡਾ ਧਿਆਨ ਭੰਗ ਨਹੀਂ?ਹੋਵੇਗਾ, ਕਿਉਂਕਿ ਅਸੀਂ ਖੁਦ ਤਜ਼ੁਰਬਾ ਕੀਤਾ ਹੈ ਪਰ ਸਿਕਸਥ ਸੈਂਸ ਜਗਾਉਣਾ ਜ਼ਰੂਰੀ ਹੈ ਉਸ ਲਈ ਇੱਥੇ ਕੀ ਹੋ ਰਿਹਾ ਹੈ?

ਉੱਥੇ ਕੀ ਹੋ ਰਿਹਾ ਹੈ? ਸਿਕਸਥ ਸੈਂਸ ਤੁਹਾਡੀ ਉਦੋਂ ਜਾਗੇਗੀ ਜਦੋਂ ਇਸ ਲਈ ਅਭਿਆਸ ਕੀਤਾ ਜਾਵੇਗਾ ਤੇ ਅਭਿਆਸ ਲਈ ਬੇਪਰਵਾਹ ਜੀ ਨੇ ਦੂਜਾ ਸ਼ਬਦ ਬੋਲਿਆ, ਪ੍ਰੇਮ ਤੇ ਨਾਮ, ਮੈਥਡ, ਗੁਰਮੰਤਰ, ਸ਼ਬਦ ਸਿਕਸਥ ਸੈਂਸ ਦਾ ਮਤਲਬ ਹੈ ਕਿ ਇੱਥੇ ਬੈਠੇ ਹਾਂ ਤਾਂ ਹੁਣ ਅਸੀਂ?ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਇੱਧਰ ਕੋਈ ਬੋਲ ਰਿਹਾ ਹੈ ਉਹ ਵੀ ਅਸੀਂ ਸੁਣ ਰਹੇ ਹਾਂ, ਸਾਹਮਣੇ ਕੋਈ ਖੜ੍ਹਾ ਹੈ ਉਹ ਵੀ ਦਿਸ ਰਿਹਾ ਹੈ ਕੋਈ ਪੱਖਾ ਝੱਲ ਰਿਹਾ ਹੈ ਉਹ ਵੀ ਦਿਸ ਰਿਹਾ ਹੈ, ਕੋਈ ਹਿੱਲ-ਜੁੱਲ ਕਰ ਰਿਹਾ ਹੈ ਉਹ ਵੀ ਦਿਸ ਰਿਹਾ ਹੈ, ਕੋਈ ਪਿੱਛੋਂ ਆ ਰਿਹਾ ਹੈ ਉਹ ਵੀ ਦਿਸ ਰਿਹਾ ਹੈ ਤੇ ਸਾਈਡ ’ਚ ਖੜ੍ਹਾ ਹੈ ਉਹ ਵੀ ਦਿਸ ਰਿਹਾ ਹੈ, ਕੋਈ ਹੱਥ ਹਿਲਾ ਰਿਹਾ ਹੈ ਉਹ ਵੀ ਦਿਸ ਰਿਹਾ ਹੈ ਤਾਂ ਭਾਵ ਬੋਲ ਰਹੇ ਹਾਂ ਪਰ ਸਿਕਸਥ ਸੈਂਸ ਜਿਸ ਦੀ ਐਨੀ ਹਾਈ ਹੋ ਜਾਂਦੀ ਹੈ ਉਹ ਕਰ ਸਕਦਾ ਹੈ ਹੁਣ ਕੰਪਿਊਟਰ ਵੀ ਚਲਾ ਰਹੇ ਹਾਂ ਤੇ ਅਵਚੇਤਨ ਮਨ ਨਾਲ ਰਾਮ ਦਾ ਨਾਮ ਵੀ ਲਈ ਜਾ ਰਹੇ ਹਾਂ ਇਹ ਜੀਭਾ ਨਾਲ, ਪਰ ਉਸ ਲਈ ਤਾਂ ਅਭਿਆਸ ਦੀ ਜ਼ਰੂਰਤ ਹੈ

ਅਭਿਆਸ ਜ਼ਰੂਰੀ ਹੈ ਤਾਂ ਅਭਿਆਸ ਉਦੋਂ ਹੋਵੇਗਾ ਨਾ ਜਦੋਂ ਸ਼ਬਦ ਹੋਣਗੇ ਤੇ ਸ਼ਬਦ ਉਦੋਂ ਹੋਣਗੇ ਜਦੋਂ ਤੁਸੀਂ ਗੁਰੂ ਕੋਲ ਆਓਗੇ ਉਂਜ ਵੀ ਤਾਂ ਤੁਸੀਂ ਜਾਂਦੇ ਹੋ ਹੁਣ ਜੇਕਰ ਤੁਸੀਂ ਮੈਕੇਨਿਕ ਬਣਨਾ ਚਾਹੁੰਦੇ ਹੋ ਤਾਂ ਉਸਤਾਦ ਬਣਾਉਣਾ ਜ਼ਰੂਰੀ ਹੈ ਹੁਣ ਬੱਚੇ ਸਾਜ ਵਜਾਉਂਦੇ ਹਨ ਅਜਿਹਾ ਸਾਜ ਵਜਾਉਣਾ ਚਾਹੋਗੇ ਤਾਂ ਤੁਹਾਨੂੰ ਇਨ੍ਹਾਂ ਤੋਂ?ਸਿੱਖਣਾ ਜ਼ਰੂਰੀ ਹੈ ਜਾਂ ਮਾਸਟਰ ਕੋਲ ਜਾਣਾ ਜ਼ਰੂਰੀ ਹੈ ਹੁਣ ਸਿੱਧਾ ਤਾਂ ਨਹੀਂ, ਦੇਖਣ ਵਾਲੇ ਨੂੰ ਲੱਗਦਾ ਹੈ?ਕਿ ਉਂਗਲੀਆਂ ਜਿਹੀਆਂ ਚਲਾ ਰਹੇ ਹਨ, ਚਲਾ ਕੇ ਤਾਂ ਦੇਖੋ ਲੱਗੇਗਾ ਪਤਾ ਕਹਿਣਾ ਸੌਖਾ ਹੈ,

ਹੁਣ ਚਲਾਉਂਦੇ-ਚਲਾਉਂਦੇ ਗਾਉਣਾ ਹੋਰ ਮੁਸ਼ਕਿਲ ਹੋ ਜਾਂਦਾ ਹੈ, ਤਾਂ ਕਈ ਬੱਚੇ ਐਨੇ ਟਾਇਲੈਂਟਿਡ ਹੁੰਦੇ ਹਨ ਕਿ ਉਹ ਬਹੁਤ ਸਾਰੇ ਸਾਜ ਵੀ ਵਜਾ ਸਕਦੇ ਹਨ ਤੇ ਗਾ ਵੀ ਸਕਦੇ ਹਨ ਮਤਲਬ ਕਰਤ-ਕਰਤ ਅਭਿਆਸ ਕੇ, ਜੜਮਤ ਹੋਤ ਸੁਜਾਨ ਅਭਿਆਸ ਹੁੰਦਾ ਹੈ ਆਪਣਾ, ਜਿਵੇਂ-ਜਿਵੇਂ ਕਰਦੇ ਜਾਓਗੇ, ਉਵੇਂ-ਉਵੇਂ ਤੁਹਾਡੇ ਅੰਦਰ ਛੁਪਿਆ ਹੋਇਆ ਟੈਲੇਂਟ, ਦੂਜੇ ਸ਼ਬਦਾਂ ’ਚ ਤੁਹਾਡੇ ਅੰਦਰ ਦਾ ਆਤਮਬਲ ਵਧਦਾ ਜਾਵੇਗਾ ਅਤੇ ਤੁਸੀਂ ਸਕਸੈੱਸ ਹੁੰਦੇ ਜਾਓਗੇ, ਸਫਲਤਾ ਤੁਹਾਡੇ ਕਦਮ ਚੁੰਮਣ ਲੱਗੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ