ਟੀਐਮਸੀ ਨੇ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ, ਕ੍ਰਿਕਟਰ ਯੂਸਫ਼ ਪਠਾਨ ਨੂੰ ਬਹਿਰਾਮਪੁਰ ਸੀਟ ਤੋਂ ਉਤਾਰਿਆ 

TMC Candidates
ਟੀਐਮਸੀ ਨੇ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ ਕੀਤਾ, ਕ੍ਰਿਕਟਰ ਯੂਸਫ਼ ਪਠਾਨ ਨੂੰ ਬਹਿਰਾਮਪੁਰ ਸੀਟ ਤੋਂ ਉਤਾਰਿਆ 

ਆਸਨਸੋਲ ਤੋਂ ਅਦਾਕਾਰ ਸ਼ਤਰੂਘਨ ਸਿਨਹਾ ਨੂੰ ਉਤਾਰਿਆ (TMC Candidates)

ਕੋਲਕੱਤਾ (ਸੱਚ ਕਹੂੰ ਨਿਊਜ਼)। ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ਲਈ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਾਰਟੀ ਨੇ ਬਹਿਰਾਮਪੁਰ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਦੇ ਖਿਲਾਫ ਕ੍ਰਿਕਟਰ ਯੂਸਫ ਪਠਾਨ ਨੂੰ ਮੈਦਾਨ ‘ਚ ਉਤਾਰਿਆ ਹੈ ਅਤੇ ਆਸਨਸੋਲ ਤੋਂ ਅਦਾਕਾਰ ਸ਼ਤਰੂਘਨ ਸਿਨਹਾ ਨੂੰ ਉਤਾਰਿਆ ਹੈ। TMC Candidates

ਇਹ ਵੀ ਪੜ੍ਹੋ: ਮਨਪ੍ਰੀਤ ਬਾਦਲ ਦੀ ਹਾਲਤ ਵਿਗਡ਼ੀ, ਹਸਪਤਾਲ ’ਚ ਦਾਖਲ

ਇਸ ਤੋਂ ਇਲਾਵਾ ਅਲੀਪੁਰ ਦੁਆਰ ਤੋਂ ਪ੍ਰਕਾਸ਼ ਚਿਕ ਬਰਾਇਕ, ਜਲਪਾਈਗੁੜੀ ਤੋਂ ਨਿਰਮਲ ਚੰਦਰ ਰਾਏ, ਦਾਰਜੀਲਿੰਗ ਤੋਂ ਗੋਪਾਲ ਲਾਮਾ, ਰਾਏਗੰਜ ਤੋਂ ਕ੍ਰਿਸ਼ਨਾ ਕਲਿਆਣੀ, ਬਲੂਰਘਾਟ ਤੋਂ ਬਿਪਲਬ ਮਿੱਤਰਾ, ਮਾਲਦਾ ਉੱਤਰੀ ਤੋਂ ਪ੍ਰਸੂਨ ਬੈਨਰਜੀ, ਮਾਲਦਾ ਦੱਖਣੀ ਤੋਂ ਸ਼ਾਹਨਵਾਜ਼ ਅਲੀ ਰੇਹਾਨ, ਜੰਗੀਪੁਰ ਤੋਂ ਖਲੀਲੂਰ ਰਹਿਮਾਨ, ਬੇਹਰਾਮ ਪਟਨਾ , ਕ੍ਰਿਸ਼ਨਾਨਗਰ ਤੋਂ ਮਹੂਆ ਮੋਇਤਰਾ, ਰਾਣਾਘਾਟ ਤੋਂ ਮੁਕੁਟ ਮਨੀ ਅਧਿਕਾਰੀ, ਦਮਦਮ ਤੋਂ ਸੌਗਾਤਾ ਰਾਏ, ਬੀਰਭੂਮ ਤੋਂ ਸ਼ਤਾਬਦੀ ਰਾਏ, ਹੁਗਲੀ ਤੋਂ ਰਚਨਾ ਬੈਨਰਜੀ ਆਦਿ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।

LEAVE A REPLY

Please enter your comment!
Please enter your name here