Ludhiana News: ਸਿਵਲ ਹਸਪਤਾਲ ’ਚ ਜ਼ੇਰੇ ਇਲਾਜ਼ ਲੜ੍ਹ ਰਹੇ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਂਨਗਰ ਲੁਧਿਆਣਾ ’ਚ ਇੱਕ ਸਿਰ- ਫ਼ਿਰੇ ਨੌਜਵਾਨ ਵੱਲੋਂ ਤੰਗ- ਪ੍ਰੇਸ਼ਾਨ ਕੀਤੇ ਜਾਣ ’ਤੇ ਦੁਖੀ ਹੋਏ ਪਿਉ- ਧੀ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਜਿਸ ਕਾਰਨ ਦੋਵਾਂ ਦੀ ਸਿਹਤ ਵਿਗੜ ਗਈ। ਫ਼ਿਲਹਾਲ ਦੋਵੇਂ ਸਿਵਲ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ੍ਹ ਰਹੇ ਹਨ। ਘਟਨਾਂ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਘਟਨਾ ਜਲੰਧਰ ਬਾਈਪਾਸ ਕਾਲੀ ਸੜਕ ਇਲਾਕੇ ਦੀ ਹੈ। ਜਿੱਥੋਂ ਦੀ ਰਹਿਣ ਵਾਲੀ ਇੱਕ ਨਬਾਲਿਗ ਲੜਕੀ ਤੇ ਉਸਦੇ ਪਿਤਾ ਨੇ ਸੌਮਵਾਰ ਨੂੰ ਕਥਿੱਤ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਜਿਸ ਕਾਰਨ ਦੋਵਾਂ ਦੀ ਹਾਲਤ ਵਿਗੜ ਗਈ। ਜਿੰਨ੍ਹਾਂ ਨੂੰ ਪਤਾ ਲੱਗਣ ’ਤੇ ਨਜ਼ਦੀਕ ਦੇ ਲੋਕਾਂ ਨੇ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਕਰਵਾਇਆ। ਫ਼ਿਲਹਾਲ ਦੋਵੇਂ ਇਲਾਜ਼ ਅਧੀਨ ਹਨ। ਮਿਲੀ ਜਾਣਕਾਰੀ ਮੁਤਾਬਕ ਲੜਕੀ ਨੂੰ ਇੱਕ ਸਿਰ- ਫਿਰਿਆ ਨੌਜਵਾਨ ਸਕੂਲ ਜਾਣ- ਆਉਣ ਸਮੇਂ ਤੰਗ- ਪ੍ਰੇਸ਼ਾਨ ਕਰਦਾ ਸੀ।
Ludhiana News
ਪੀੜਤਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ, ਬਾਵਜੂਦ ਇਸਦੇ ਨੌਜਵਾਨ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ। ਅਖੀਰ ਪਿਉ- ਧੀ ਨੇ ਖੁਦਕੁਸ਼ੀ ਕਰਨ ਦਾ ਖੌਫ਼ਨਾਕ ਕਦਮ ਚੁੱਕਿਆ। ਜਿਸ ਪਿੱਛੋਂ ਪੁਲਿਸ ਵੀ ਹਰਕਤ ’ਚ ਆ ਗਈ ਹੈ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ਼ ਪਿਤਾ ਨੇ ਦੱਸਿਆ ਕਿ ਉਸ ਦੀ 16 ਸਾਲਾ ਧੀ 10 ਕਲਾਸ ਵਿੱਚ ਪੜ੍ਹਦੀ ਹੈ। ਜਿਸ ’ਤੇ ਇੱਕ ਮਸਟੰਡਾ ਪਿਛਲੇ ਦੋ- ਤਿੰਨ ਮਹੀਨਿਆਂ ਤੋਂ ਸਵੇਰੇ- ਸ਼ਾਮ ਸਕੂਲ ਜਾਂਦੀ-ਆਉਂਦੀ ਨੂੰ ਰਾਹ ’ਚ ਘੇਰ ਕੇ ਆਪਣੇ ਨਾਲ ਵਿਆਹ ਕਰਵਾਉਣ ਦਾ ਦਬਾਅ ਬਣਾ ਰਿਹਾ ਹੈ।
Read Also : ਇਹ ਖਬਰ ਵੀ ਪੜ੍ਹੋ : Bangladesh Vs New Zealand: ਚੈਂਪੀਅਨਜ਼ ਟਰਾਫੀ ’ਚ ਅੱਜ ਨਿਊਜੀਲੈਂਡ ਦਾ ਸਾਹਮਣਾ ਬੰਗਲਾਦੇਸ਼ ਨਾਲ
ਇੰਨਾਂ ਹੀ ਨਹੀਂ ਉਹ ਉਸਦੇ ਪੁੱਤਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ। ਉਨ੍ਹਾਂ ਇਹ ਵੀ ਦੱਸਆ ਕਿ ਉਨ੍ਹਾਂ ਕਈ ਵਾਰ ਉਸਨੂੰ ਸਮਝਾਇਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ। ਜਿਸ ਦੇ ਖਿਲਾਫ਼ ਉਨ੍ਹਾਂ ਸ਼ਨਿੱਚਰਵਾਰ ਨੂੰ ਪੁਲਿਸ ਥਾਣਾ ਜੋਧੇਵਾਲ ਬਸਤੀ ਵਿਖੇ ਆਪਣੀ ਸ਼ਿਕਾਇਤ ਵੀ ਦਰਜ਼ ਕਰਵਾਈ ਪਰ ਬਾਵਜੂਦ ਉਸ ਸਿਰ- ਫ਼ਿਰਿਆ ਨੌਜਵਾਨ ਉਸਦੀ ਧੀ ਨੂੰ ਤੰਗ- ਪ੍ਰੇਸ਼ਾਨ ਕਰਨੋ ਨਹੀਂ ਹਟਿਆ, ਜਿਸ ਕਰਕੇ ਉਨ੍ਹਾਂ ਨੇ ਮੌਤ ਨੂੰ ਗਲੇ ਲਗਾਉਣ ਦਾ ਮਨ ਬਣਾ ਕੇ ਜ਼ਹਿਰ ਖਾਦਾ ਹੈ।
ਪੁਲਿਸ ਅਧਿਕਾਰੀ ਕਰਮਜੀਤ ਸਿੰਘ ਨੇ ਕਿਹਾ ਕਿ ਪੀੜਤਾਂ ਦੀ ਸ਼ਿਕਾਇਤ ਦੇ ਅਧਾਰ ’ਤੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਸਬੰਧਿਤ ਨੋਜਵਾਨ ਦੀ ਭਾਲ ਕਰਨ ਦੇ ਨਾਲ ਹੀ ਮਾਮਲੇ ’ਚ ਵੱਖ- ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।