Punab: ਚਲਦੀ ਕਾਰ ਦਾ ਟਾਇਰ ਫਟਿਆ, 2 ਦੀ ਮੌਤ, 1 ਜ਼ਖਮੀ

Road Accident

ਮਾਮਲਾ ਪੰਜਾਬ ਦੇ ਫਾਜ਼ਿਲਕਾ ਦਾ | Road Accident

Road Accident: ਫਾਜ਼ਿਲਕਾ (ਸੱਚ ਕਹੂੰ ਨਿਊਜ਼)। ਫਾਜ਼ਿਲਕਾ ’ਚ ਇੱਕ ਚੱਲਦੀ ਕਾਰ ਦਾ ਟਾਇਰ ਫਟਣ ਕਾਰਨ 2 ਦੋਸਤਾਂ ਦੀ  ਮੌਤ ਹੋ ਗਈ। ਇਹ ਹਾਦਸਾ ਫਿਰੋਜ਼ਪੁਰ ਹਾਈਵੇਅ ’ਤੇ ਪਿੰਡ ਲਮੋਛੜ ਕਲਾਂ ਨੇੜੇ ਵਾਪਰਿਆ। ਬਠਿੰਡਾ ’ਚ, ਇੱਕ ਨਿੱਜੀ ਕੰਪਨੀ ਦੇ ਡਰਾਅ ਸਮਾਗਮ ’ਚ ਆਯੋਜਿਤ ਪਾਰਟੀ ਤੋਂ ਵਾਪਸ ਆ ਰਹੇ ਤਿੰਨ ਦੋਸਤਾਂ ਦੀ ਕਾਰ ਦਾ ਟਾਇਰ ਫਟ ਗਿਆ ਤੇ ਕਾਰ ਕਈ ਵਾਰ ਪਲਟਾ ਖਾ ਗਈ। ਹਾਦਸੇ ’ਚ ਸਾਜਨ ਮਦਨ ਤੇ ਸ਼ੁਭਮ ਧੂੜੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਖਬਰ ਵੀ ਪੜ੍ਹੋ : Kisan Andolan: ਪੰਜਾਬ ’ਚ ਕਿਸਾਨਾਂ ਦਾ ਟਰੈਕਟਰ ਮਾਰਚ, ਸਮਰਥਨ ’ਚ ਆਏ CM ਮਾਨ, ਪੜ੍ਹੋ ਕੀ ਕਿਹਾ…

ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਗੁਰਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਚਾਰੇ ਦੋਸਤ ਇੱਕ ਪਾਰਟੀ ਤੋਂ ਵਾਪਸ ਆ ਰਹੇ ਸਨ ਤੇ ਉਨ੍ਹਾਂ ’ਚੋਂ ਇੱਕ ਨੂੰ ਜਲਾਲਾਬਾਦ ਛੱਡਣ ਤੋਂ ਬਾਅਦ, ਬਾਕੀ 3 ਫਾਜ਼ਿਲਕਾ ਵੱਲ ਜਾ ਰਹੇ ਸਨ। ਹਾਦਸੇ ਤੋਂ ਸਿਰਫ਼ 5 ਮਿੰਟ ਪਹਿਲਾਂ, ਸ਼ੁਭਮ ਨੇ ਆਪਣੀ ਪਤਨੀ ਨਾਲ ਫ਼ੋਨ ’ਤੇ ਗੱਲ ਕੀਤੀ ਸੀ ਤੇ ਉਸ ਨੂੰ ਦੱਸਿਆ ਸੀ ਕਿ ਉਹ ਜਲਾਲਾਬਾਦ ਪਹੁੰਚ ਗਿਆ ਹੈ ਤੇ ਜਲਦੀ ਹੀ ਘਰ ਵਾਪਸ ਆ ਜਾਵੇਗਾ। ਦੋਵੇਂ ਮ੍ਰਿਤਕ ਵਿਆਹੇ ਹੋਏ ਸਨ ਤੇ ਚੰਗੇ ਦੋਸਤ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। Road Accident

LEAVE A REPLY

Please enter your comment!
Please enter your name here