ਅੰਤਰਰਾਸ਼ਟਰੀ ਯੋਗ ਦਿਵਸ : ਪ੍ਰਾਣਾਯਾਮ ਦੇ ਨਾਲ ਕਰੋ ਗੁਰੂਮੰਤਰ ਦਾ ਜਾਪ : Saint Dr MSG ਦੇ ਟਿਪਸ

International Yoga Day

Tips of Saint Dr. MSG | International Yoga Day

ਦੁਨੀਆਂ ਭਰ ਵਿੱਚ ਹਰ ਸਾਲ 21 ਜੂਨ ਦਾ ਦਿਨ ਅੰਤਰਰਾਸ਼ਟਰੀ ਯੋਗ ਦਿਵਸ (International Yoga Day) ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮਨੁੱਖੀ ਸੱਭਿਅਤਾ ਦੀ ਸ਼ੁਰੂਆਤ ਤੋਂ ਹੀ ਯੋਗਾ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੀ ਪਹਿਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਕੀਤੀ ਸੀ। ਜਿਸ ਤੋਂ ਬਾਅਦ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨਿਆ ਗਿਆ।

ਇਹ ਵੀ ਪੜ੍ਹੋ : ਅਖੀਰ 21 ਜੂਨ ਹੀ ਕਿਉਂ ਹੁੰਦਾ ਹੈ ਸਾਲ ਦਾ ਸਭ ਤੋਂ ਵੱਡਾ ਦਿਨ, ਜਾਣੋ

ਇਸ ਤੋਂ ਬਾਅਦ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਵਿੱਚ 193 ਮੈਂਬਰਾਂ ਵੱਲੋਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਦੇ ਮਤੇ ਨੂੰ ਮਨਜ਼ੂਰੀ ਮਿਲੀ। ਪ੍ਰਧਾਨ ਮੰਤਰੀ ਮੋਦੀ ਦੇ ਇਸ ਮਤੇ ਨੂੰ 90 ਦਿਨਾਂ ਦੇ ਅੰਦਰ ਪੂਰਨ ਬਹੁਮਤ ਨਾਲ ਪਾਸ ਕੀਤਾ ਗਿਆ, ਜੋ ਸੰਯੁਕਤ ਰਾਸ਼ਟਰ ਸੰਘ ਵਿੱਚ ਕਿਸੇ ਦਿਵਸ ਦੇ ਮਤੇ ਲਈ ਸਭ ਤੋਂ ਘੱਟ ਸਮਾਂ ਹੈ।

Saint-Dr-MSG-Yoga-Day

ਹਰ ਚੀਜ਼ ਲਈ ਗੁਰੂਮੰਤਰ ਸਭ ਤੋਂ ਕਾਰਗਰ ਹੈ। ਪ੍ਰਾਣਾਯਾਮ ਨਾਲ ਸਿਮਰਨ ਨੂੰ ਦਿਮਾਗ ਤੱਕ ਲਿਜਾਂਦੇ ਹੋ ਤਾਂ ਉਹ ਸਰੀਰ ’ਚ ਕੋਈ ਬਿਮਾਰੀ ਨਹੀਂ ਛੱਡਦਾ। ਜਦੋਂ ਤੁਸੀਂ ਸੁਆਸ ਖਿੱਚਦੇ ਹੋ ਤਾਂ ਖਿਆਲਾਂ ਨਾਲ ਗੁਰੂਮੰਤਰ ਦਾ ਜਾਪ ਕਰਦੇ ਜਾਓ। ਤੁਹਾਡਾ ਧਿਆਨ ਦੋਵਾਂ ਅੱਖਾਂ ਦੇ ਵਿਚਕਾਰ ਮੱਥੇ ’ਤੇ ਹੋਣਾ ਚਾਹੀਦਾ ਹੈ। ਆਪਣੇ ਸੁਆਸ ਨੂੰ ਅੰਦਰ ਭਰ ਲਓ ਤੇ ਰੋਕ ਕੇ ਰੱਖੋ। ਪਹਿਲਾਂ ਕੁਝ ਸੈਕਿੰਡ ਅਜਿਹਾ ਕਰੋ, ਫਿਰ ਸਮੇਂ ਨੂੰ ਵਧਾਉਂਦੇ ਜਾਓ। ਜਦੋਂ ਤੁਸੀਂ ਬਿਨਾ ਹਵਾ ਦੇ ਹੰੁਦੇ ਹੋ ਤਾਂ ਪੂਰੀਆਂ ਮਾਸਪੇਸ਼ੀਆਂ ਦਾ ਜ਼ੋਰ ਲੱਗਦਾ ਹੈ, ਮੁੜ੍ਹਕਾ ਆਉਦਾ ਹੈ, ਕਿਉਂਕਿ ਜਦੋਂ ਤੁਹਾਨੂੰ ਸੁਆਸ ਨਹੀਂ ਮਿਲਦਾ ਤਾਂ ਤੁਹਾਡਾ ਸਰੀਰ, ਤੁਹਾਡੀ ਆਤਮਾ ਸਰਗਰਮ ਹੋ ਜਾਂਦੀ ਹੈ, ਜਾਨ ਬਚਾਉਣ ਲਈ ਕਹੀਏ ਜਾਂ ਬਾਡੀ ਨੂੰ ਮੈਨਟੇਨ ਕਰਨ ਲਈ।

  • ਜਿਵੇਂ-ਜਿਵੇਂ ਤੁਹਾਡਾ ਸਾਹ ਰੋਕਣ ਦਾ ਸਟੈਮਿਨਾ ਵਧਦਾ ਹੈ, ਉਵੇਂ-ਉਵੇਂ ਤੁਹਾਡੀ ਸਹਿਣਸ਼ਕਤੀ ਵਧਦੀ ਹੈ।
  • ਪ੍ਰਾਣਾਯਾਮ ਨਾਲ ਗੁਰੂਮੰਤਰ ’ਚ ਧਿਆਨ ਜ਼ਿਆਦਾ ਲੱਗਦਾ ਹੈ।
  • ਧਿਆਨ ਦੇ ਨਾਲ ਪ੍ਰਾਣਾਯਾਮ ਕਰਨ ਨਾਲ ਤੁਸੀਂ ਆਪਣੇ ਗੁੱਸੇ ’ਤੇ ਕਾਬੂ ਪਾ ਸਕਦੇ ਹੋ। ਤੁਹਾਡਾ ਗੱਲ-ਗੱਲ ’ਤੇ ਖਿਝਣਾ ਖ਼ਤਮ ਹੁੰਦਾ ਹੈ।
  • ਤੁਹਾਡੇ ਅੰਦਰ ਆਤਮਬਲ ਵਧਦਾ ਹੈ, ਜਿਸ ਨਾਲ ਤੁਸੀਂ ਹਰ ਚੰਗੇ ਖੇਤਰ ’ਚ ਤਰੱਕੀ ਕਰ ਸਕਦੇ ਹੋ।
  • ਲਗਾਤਾਰ ਅਭਿਆਸ ਤੁਹਾਡੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ।

ਕਸਰਤ | Tips of Saint Dr. MSG

ਕਸਰਤ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਬਾਡੀ ਸਿਰ ਤੋਂ ਲੈ ਕੇ ਪੈਰਾਂ ਤੱਕ ਮੁੜ੍ਹਕੇ ਨਾਲ ਨਹਾ ਲਵੇ, ਇਹ ਸਰੀਰ ਲਈ ਬਹੁਤ ਹੀ ਲਾਭਦਾਇਕ ਹੈ। ਪੌੜੀਆਂ ਭੱਜ-ਭੱਜ ਕੇ ਚੜ੍ਹੋ। ਸਾਹ ਧੌਂਕਣੀ ਵਾਂਗ ਚੱਲਣਾ ਚਾਹੀਦਾ ਹੈ। ਤੁਹਾਨੂੰ ਫੀਲ ਹੋਣਾ ਚਾਹੀਦਾ ਹੈ ਕਿ ਤੁਹਾਡਾ ਹਾਰਟ ਬੋਲ ਰਿਹਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਦਿਲ ਦੀ ਕੋਈ ਬਿਮਾਰੀ ਨਹੀਂ ਲੱਗੇਗੀ ਤੇ ਬਹੁਤ ਸਾਰੀਆਂ ਹੋਰ ਬਿਮਾਰੀਆਂ ਵੀ ਖੁਦ ਹੀ ਉੱਡ ਜਾਣਗੀਆਂ। ਅਜਿਹਾ ਜੇਕਰ ਤੁਸੀਂ ਲਗਾਤਾਰ ਕਰਨ ਲੱਗ ਗਏ ਤਾਂ ਬਿਮਾਰੀਆਂ ਤਾਂ ਦੂਰ ਜਾਣਗੀਆਂ ਹੀ, ਤੁਹਾਡਾ ਵਜ਼ਨ ਵੀ ਘੱਟ ਹੋਵੇਗਾ।

ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਕਸਰਤ ਕਰਵਾਉਣ। ਅਜਿਹਾ ਕਰਨ ਨਾਲ ਬੱਚੇ ਦੀ ਗ੍ਰੋਥ ਘੱਟ ਨਹੀਂ, ਸਗੋਂ ਜ਼ਿਆਦਾ ਹੋਵੇਗੀ। ਬੱਚਾ ਸਟ੍ਰਾਂਗ ਬਣੇਗਾ ਤਾਂ ਸਟ੍ਰਾਂਗ ਹੀ ਸੋਚੇਗਾ। ਜ਼ਿਆਦਾ ਵੇਟ-ਲਿਫ਼ਟਿੰਗ ਤੋਂ ਪਰਹੇਜ਼ ਕਰੋ। ਪਰ ਬੱਚੇ ਦੇ ਅੰਗ-ਪੈਰਾਂ ਨੂੰ ਮੋੜਨਾ, ਹਲਕੇ-ਫੁਲਕੇ ਯੋਗਾ ਦੇ ਆਸਣ ਕਰਵਾਉਣ ਨਾਲ ਬੱਚੇ ਨੂੰ ਫਰਕ ਨਹੀਂ ਪੈਂਦਾ, ਸਗੋਂ ਤੁਰਦੇ-ਤੁਰਦੇ ਉਸ ਦੀ ਕੋਈ ਨਾੜੀ ਨਹੀਂ ਚੜ੍ਹੇਗੀ ਜਾਂ ਅੱਗੇ-ਪਿੱਛੇ ਹੋਣ ਨਾਲ ਉਸ ਦੇ ਕੋਈ ਦਰਦ ਨਹੀਂ ਹੋਵੇਗਾ। ਚਾਹੇ ਬੱਚਾ ਕਿਵੇਂ ਵੀ ਡਿੱਗਦਾ ਹੈ, ਕੋਈ ਫਰਕ ਨਹੀਂ ਪਵੇਗਾ।

ਟੋਕਾ-ਮਸ਼ੀਨ | International Yoga Day

ਟੋਕਾ-ਮਸ਼ੀਨ ਤਾਂ ‘ਜ਼ਿੰਮ ਦਾ ਬਾਪ’ ਹੈ। ਇਸ ਨਾਲ ਪੂਰੀ ਬਾਡੀ ਦੇ ਮਸਲ ਬਣ ਜਾਂਦੇ ਹਨ। ਮਸ਼ੀਨ ਨੂੰ ਇਸ ਤਰ੍ਹਾਂ ਸੈੱਟ ਕਰੋ ਕਿ ਜਦੋਂ ਹੱਥ ਉੱਪਰ ਜਾਣ ਤਾਂ ਤੁਹਾਨੂੰ ਪੱਬਾ ਭਾਰ ਉੱਚਾ ਉੱਠਣਾ ਪਵੇ ਤੇ ਜਦੋਂ ਹੱਥ ਹੇਠਾਂ ਆਉਣ ਤਾਂ ਤੁਹਾਨੂੰ ਪੂਰਾ ਝੁਕਣਾ ਪਵੇ।

ਕਹੀ ਚਲਾਉਣਾ

ਕਹੀ ਚਲਾਉਣ ਨਾਲ ਸਰੀਰ ਮਜ਼ਬੂਤ ਹੁੰਦਾ ਹੈ। ਬਾਡੀ ਬਣਾਉਣ ਲਈ ਸਵੇਰੇ-ਸ਼ਾਮ ਕਹੀ ਚਲਾਈ ਜਾਵੇ ਤਾਂ ਇੱਕ ਪਾਸੇ ਕੰਮ ਵੀ ਹੁੰਦਾ ਰਹੇਗਾ ਤੇ ਦੂਜੇ ਪਾਸੇ ਬਾਡੀ ਵੀ ਬਣ ਜਾਵੇਗੀ। ਕਈ ਬੱਚੇ ਬਾਡੀ ਨੂੰ ਸਟ੍ਰਾਂਗ ਬਣਾਉਣ ਲਈ ਸਟੀਰਾਇਡ ਲੈਂਦੇ ਹਨ, ਇਹ ਕਦੇ ਵੀ ਨਹੀਂ ਲੈਣਾ ਚਾਹੀਦਾ।

ਯੋਗ-ਆਸਣ ਦੌਰਾਨ ਧਿਆਨਯੋਗ ਮਹੱਤਵਪੂਰਨ ਗੱਲਾਂ

  • ਯੋਗਾ ਹਮੇਸ਼ਾ ਸਾਫ, ਹਵਾਦਾਰ ਤੇ ਕੀਟਾਣੂ ਰਹਿਤ ਅਜਿਹੀ ਥਾਂ ’ਤੇ ਕਰਨਾ ਚਾਹੀਦਾ ਜਿੱਥੇ ਰੌਲਾ-ਰੱਪਾ ਤੇ ਆਸ-ਪਾਸ ਕੋਈ ਖੇਡ-ਕੁੱਦ ਨਾ ਰਿਹਾ ਹੋਵੇ।
  • ਯੋਗਾ ਹਮੇਸ਼ਾ ਪੱਧਰੀ ਜ਼ਮੀਨ ’ਤੇ ਦਰੀ ਵਿਛਾ ਕੇ ਕਰਨਾ ਚਾਹੀਦਾ ਹੈ।
  • ਯੋਗਾ ਕਰਦੇ ਸਮੇਂ ਅੱਖਾਂ ਖੁੱਲ੍ਹੀਆਂ ਤੇ ਮਾਸ਼ਪੇਸ਼ੀਆਂ ਨੂੰ ਤਣਾਅਮੁਕਤ ਰੱਖਣਾ ਚਾਹੀਦਾ ਹੈ।
  • ਯੋਗਾ ਕਰਨ ਦੌਰਾਨ ਸਰੀਰ ਚੁਸਤ ਤੇ ਦਿਮਾਗ ਐਕਟਿਵ ਹੋਣਾ ਚਾਹੀਦਾ ਹੈ।
  • ਯੋਗਾ ਦੌਰਾਨ ਸਾਹ ਕਿਰਿਆ ਕੇਵਲ ਨੱਕ ਜ਼ਰੀਏ ਹੀ ਹੋਣੀ ਚਾਹੀਦੀ ਹੈ।
  • ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੇ ਰੋਗਾਂ ਤੋਂ ਪੀੜਤ ਲੋਕਾਂ ਨੂੰ ਸੀਸਆਸਣ ਅਤੇ ਸਵਰਗਆਸਣ ਵਰਗੇ ਆਸਣਾਂ ਨੂੰ ਨਹੀਂ ਕਰਨਾ ਚਾਹੀਦਾ।
  • ਲਗਰਭਅਵਸਥਾ ਦੇ ਸ਼ੁਰੂਆਤੀ ਤਿੰਨ ਮਹੀਨਿਆਂ ਤੋਂ ਜ਼ਿਆਦਾ ਹੋਣ ਤੋਂ ਬਾਅਦ ਵੀ ਸਹਿਜ਼ ਕਿਰਿਆ ਵਾਲੇ ਯੋਗ ਆਸਣਾਂ ਨੂੰ ਕੀਤਾ ਜਾ ਸਕਦਾ ਹੈ।
  • ਯੋਗ ਆਸਣ ਕਰਦੇ ਸਮੇਂ ਕੱਪੜੇ ਢਿੱਲੇ ਅਤੇ ਖੁੱਲ੍ਹੇ ਪਹਿਨੇ ਹੋਣੇ ਚਾਹੀਦੇ ਹਨ।
  • ਯੋਗ ਆਸਣ ਤੋਂ ਤੁਰੰਤ ਬਾਅਦ ਨਾ ਤਾਂ ਨਹਾਉਣਾ ਚਾਹੀਦੈ ਅਤੇ ਨਾ ਹੀ ਠੰਢਾ ਜਾਂ ਗਰਮ, ਕੋਈ ਵੀ ਪੀਣਯੋਗ ਪਦਾਰਥ ਹੀ ਪੀਣਾ ਚਾਹੀਦਾ ਹੈ।

ਇਹ ਹਨ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀਆਂ ਇੰਟਰਨੈਸ਼ਨਲ ਯੋਗ ਸਟਾਰ

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਕੌਮਾਂਤਰੀ ਯੋਗਾ ਦੀਆਂ ਖਿਡਾਰਣਾਂ, ਜਿਨ੍ਹਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਯੋਗਾ ਦੇ ਖੇਤਰ ’ਚ ਨਾ ਸਿਰਫ਼ ਪੂਰੀ ਦੁਨੀਆ ’ਚ ਆਪਣੇ ਹੁਨਰ ਦਾ ਲੋਹਾ ਮਨਵਾਇਆ ਸਗੋਂ ਦੇਸ਼ ਤੇ ਸੰਸਥਾਨ ਦਾ ਨਾਂਅ ਵੀ ਮਾਣ ਨਾਲ ਉੱਚਾ ਕੀਤਾ। ਇਨ੍ਹਾਂ ਖਿਡਾਰਣਾਂ ਨੇ ਕੌਮਾਂਤਰੀ ਪੱਧਰ ’ਤੇ ਜਲਵਾ ਦਿਖਾਉਂਦਿਆਂ ਚਾਰ ਵਾਰ ਵਿਸ਼ਵ ਚੈਂਪੀਅਨ ਦੀ ਟਰਾਫੀ ’ਤੇ ਕਬਜ਼ਾ ਜਮਾਉਂਦਿਆਂ ਦੇਸ਼ ਦੀ ਝੋਲੀ ’ਚ 132 ਮੈਡਲ ਪਾਏ।

ਨੀਲਮ ਇੰਸਾਂ | International Yoga Day

ਇੱਕ-ਦੋ ਨਹੀਂ ਸਗੋਂ ਪੰਜ-ਪੰਜ ਯੋਗਾ ਦੇ ਵਿਸ਼ਵ ਕੱਪ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੀ ਨੀਲਮ ਇੰਸਾਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀ ਵਿਦਿਆਰਥਣ ਰਹਿ ਚੁੱਕੀ ਹੈ। 32 ਮੈਡਲ ਹਾਸਲ ਕਰ ਚੁੱਕੀ ਨੀਲਮ ਨੇ ਦੱਸਿਆ ਕਿ 2001 ’ਚ ਅਰਜਨਟੀਨਾ ’ਚ ਹੋਏ ਯੋਗਾ ਦੇ ਵਿਸ਼ਵ ਕੱਪ ’ਚ 2 ਕਾਂਸੀ ਤਮਗੇ, 2009 ’ਚ ਇਟਲੀ ’ਚ ਹੋਏ ਵਿਸ਼ਵ ਕੱਪ ’ਚ ਇੱਕ ਸੋਨ, 2010 ’ਚ ਅਰਜਨਟੀਨਾ ’ਚ ਹੋਏ ਯੋਗਾ ਵਿਸ਼ਵ ਕੱਪ ’ਚ 2 ਸੋਨ ਤੇ ਇੱਕ ਚਾਂਦੀ, 2012 ’ਚ ਮਾਸਕੋ ’ਚ ਹੋਏ ਵਿਸ਼ਵ ਕੱਪ ’ਚ ਇੱਕ ਸੋਨ ਤੇ 2 ਚਾਂਦੀ ਤਮਗੇ ਹਾਸਲ ਕੀਤੇ ਹਨ ਜਦੋਂਕਿ ਸਾਲ 2013 ’ਚ ਪੈਰਿਸ (ਫਰਾਂਸ) ’ਚ ਹੋਏ ਮੁਕਾਬਲੇ ’ਚ 2 ਸੋਨ, 3 ਚਾਂਦੀ ਤੇ ਇੱਕ ਕਾਂਸੀ ਤਮਗਾ ਪ੍ਰਾਪਤ ਕੀਤਾ।

3 ਤੋਂ 5 ਸਤੰਬਰ 2016 ਤੱਕ ਵੀਅਤਨਾਮ ’ਚ ਹੋਈ ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ’ਚ ਉਨ੍ਹਾਂ ਨੇ ਇੱਕ ਸੋਨ ਤੇ ਇੱਕ ਚਾਂਦੀ ਤਮਗਾ ਹਾਸਲ ਕਰਕੇ ਦੇਸ਼ ਤੇ ਪਾਪਾ ਕੋਚ ਦਾ ਨਾਂਅ ਰੌਸ਼ਨ ਕੀਤਾ ਹੈ। ਨੀਲਮ ਇੰਸਾਂ ਨੇ ਦੱਸਿਆ ਕਿ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਦੀ ਬਦੌਲਤ ਹੀ ਅੱਜ ਉਹ ਇਸ ਮੁਕਾਮ ’ਤੇ ਪਹੰੁਚੀ ਹੈ। ਉਸ ਨੂੰ ਬਹੁਤ ਖੁਸ਼ੀ ਹੈ ਤੇ ਉਹ ਬਹੁਤ ਖੁਸ਼ਕਿਸਮਤ ਹੈ ਕਿ ਉਸ ਨੂੰ ਵਰਲਡ ਦੇ ਬੈਸਟ ਕੋਚ ਪਾਪਾ ਕੋਚ ਨੇ ਕੋਚਿੰਗ ਦਿੱਤੀ ਹੈ।

ਕਰਮਦੀਪ ਇੰਸਾਂ

ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਕੌਮਾਂਤਰੀ ਯੋਗਾ ਖਿਡਾਰਣ ਕਰਮਦੀਪ ਇੰਸਾਂ ਨੇ ਹੁਣ ਤੱਕ ਇੰਟਰਨੈਸ਼ਨਲ ਯੋਗਾ ਮੁਕਾਬਲਿਆਂ ’ਚ ਤਿੰਨ ਦਰਜ਼ਨ ਤੋਂ ਵੀ ਜ਼ਿਆਦਾ ਸੋਨ, ਚਾਂਦੀ ਤੇ ਕਾਂਸੀ ਤਮਗੇ ਹਾਲ ਕਰਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ। 9 ਫਰਵਰੀ 1996 ਨੂੰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ’ਚ ਜੰਮੀ ਕਰਮਦੀਪ ਲਗਾਤਾਰ ਚਾਰ ਵਾਰ ਵਿਸ਼ਵ ਕੱਪ ਮੁਕਾਬਲੇ ’ਚ ਹਿੱਸਾ ਲੈ ਕੇ 37 ਮੈਡਲ ਹਾਸਲ ਕਰ ਚੁੱਕੀ ਹੈ।

ਕੀਰਤੀ ਇੰਸਾਂ

23 ਸਾਲ ਦੀ ਕੀਰਤੀ ਇੰਸਾਂ ਰਾਸ਼ਟਰੀ, ਅੰਤਰਰਾਸ਼ਟਰੀ ਤੇ ਵਿਸ਼ਵ ਯੋਗਾ ਚੈਂਪੀਅਨਸ਼ਿਪ ਵਿੱਚ 53 ਮੈਡਲ ਜਿੱਤ ਚੁੱਕੀ ਹੈ। ਜਿਸ ਵਿੱਚ 15 ਚਾਂਦੀ ਤੇ 7 ਕਾਂਸੀ ਤਮਗੇ ਸ਼ਾਮਲ ਹਨ। ਕੀਰਤੀ ਇੰਸਾਂ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਮੈਨੂੰ ਖੇਡਾਂ ਵਿਚ ਕਾਫੀ ਰੁਚੀ ਸੀ। ਇਸੇ ਰੁਚੀ ਕਾਰਨ ਮੇਰੇ ਪਿਤਾ ਰਣਬੀਰ ਸਿੰਘ ਤੇ ਮਾਤਾ ਰਾਜਲ ਦੇਵੀ ਦਾ ਸੁਫ਼ਨਾ ਸੀ ਕਿ ਮੈਂ ਕਿਸੇ ਇੱਕ ਖੇਡ ਨੂੰ ਚੁਣ ਕੇ ਉਸ ’ਚ ਪੂਰੀ ਲਗਨ ਨਾਲ ਮਿਹਨਤ ਕਰਕੇ ਆਪਣੇ ਪਿੰਡ ਦਾ ਨਾਂਅ ਪੂਰੀ ਦੁਨੀਆ ’ਚ ਰੌਸ਼ਨ ਕਰਾਂ। ਮੇਰੀ ਖੇਡਾਂ ’ਚ ਰੁਚੀ ਹੋਣ ਕਾਰਨ ਉਨ੍ਹਾਂ ਨੇ ਅੱਠਵੀਂ ਜਮਾਤ ’ਚ ਮੇਰਾ ਦਾਖਲਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਕਰਵਾ ਦਿੱਤਾ।

ਸਵਪਨਿਲ ਇੰਸਾਂ

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਇੱਕ ਹੋਰ ਅੰਤਰਰਾਸ਼ਟਰੀ ਯੋਗਾ ਖਿਡਾਰਣ ਸਵਪਨਿਲ ਇੰਸਾਂ ਨੇ ਹੁਣ ਤੱਕ ਅਨੇਕਾਂ ਯੋਗਾ ਵਰਲਡ ਚੈਂਪੀਅਨਸ਼ਿਪ ਤੇ ਏਸ਼ੀਆ ਯੋਗਾ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਦੇਸ਼ ਨੂੰ 9 ਸੋਨ, 9 ਚਾਂਦੀ ਤੇ 12 ਕਾਂਸੀ ਭਾਵ ਕੁੱਲ 30 ਤਮਗੇ ਪ੍ਰਾਪਤ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਸਵਪਨਿਲ ਨੇ ਸਾਲ 2012 ਵਿੱਚ ਮਾਸਕੋ ਵਿੱਚ ਕਰਵਾਈ ਗਈ ਵਿਸ਼ਵ ਕੱਪ ਚੈਂਪੀਅਨਸ਼ਿਪ ਵਿੱਚ 3 ਸੋਨ ਤੇ 2 ਚਾਂਦੀ ਤਮਗੇ ਪ੍ਰਾਪਤ ਕੀਤੇ ਸਨ ਜਦੋਂਕਿ 2013 ਵਿੱਚ 3 ਸੋਨ, 1 ਚਾਂਦੀ ਤੇ 2 ਕਾਂਸੀ ਤਮਗਿਆਂ ’ਤੇ ਕਬਜਾ ਜਮਾਇਆ ਸੀ। ਉਸ ਨੇ ਦੱਸਿਆ ਕਿ ਅਕਸਰ ਲੜਕੀਆਂ ਨੂੰ ਸੁਵਿਧਾਵਾਂ ਨਹੀਂ ਮਿਲਦੀਆਂ ਪਰ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਖੇਡਾਂ ਲਈ ਅਨਮੋਲ ਟਿਪਸ ਦਿੱਤੇ ਹਨ।

ਲਵਜੋਤ ਇੰਸਾਂ

ਸਰਸਾ ਦੇ ਪ੍ਰੀਤ ਨਗਰ ਦੀ ਗਲੀ ਨੰ. 10 ਨਿਵਾਸੀ ਲਵਜੋਤ ਇੰਸਾਂ ਵੀ ਇੰਟਰਨੈਸ਼ਨਲ ਯੋਗਾ ਸਟਾਰ ਹੈ। ਉਹ ਵੀ ਹੁਣ ਤੱਕ ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿਚ ਕਰਵਾਈਆਂ ਵੱਖ-ਵੱਖ ਯੋਗਾ ਚੈਂਪੀਅਨਸ਼ਿਪਾਂ ਵਿੱਚ ਇੱਕ ਸੋਨ, 2 ਚਾਂਦੀ ਤੇ 4 ਕਾਂਸੀ ਤਗਮੇ ਸਮੇਤ ਕੁੱਲ 7 ਤਗਮੇ ਪ੍ਰਾਪਤ ਕਰਕੇ ਭਾਰਤ ਦਾ ਨਾਂਅ ਰੌਸ਼ਨ ਕਰ ਚੁੱਕੀ ਹੈ। ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਵਿਦਿਆਰਥਣ ਰਹੀ ਲਵਜੋਤ ਇੰਸਾਂ ਨੇ ਸਿਰਫ਼ 13 ਸਾਲ ਦੀ ਉਮਰ ਵਿੱਚ ਹੀ ਸਟੇਟ ਯੋਗਾ ਚੈਂਪੀਅਨਸ਼ਿਪ ਤੇ ਏਸ਼ੀਆ ਯੋਗਾ ਚੈਂਪੀਅਨਸ਼ਿਪ ਵਿੱਚ ਮੈਡਲ ਪ੍ਰਾਪਤ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਇੰਨਾ ਹੀ ਨਹੀਂ ਲਵਜੋਤ ਇੰਸਾਂ ਨੇ ਬਿਨਾ ਕਿਸੇ ਪ੍ਰੋਫੈਸ਼ਨਲ ਕੋਚ ਦੇ ਆਪਣੇ ‘ਪਾਪਾ ਕੋਚ’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਰਸਤੇ ’ਤੇ ਚੱਲ ਕੇ ਸਪੈਸ਼ਲ ਕੋਚ ਰੱਖਣ ਵਾਲੇ ਖਿਡਾਰੀਆਂ ਨੂੰ ਹਰਾ ਕੇ ਢੇਰਾਂ ਤਗਮੇ ਆਪਣੇ ਨਾਂਅ ਕੀਤੇ।

  • ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ਨੇ ਦੇਸ਼ ਨੂੰ ਦਿੱਤੇ 11 ਇੰਟਰਨੈਸ਼ਨਲ ਯੋਗ ਸਟਾਰ
  • ਯੋਗ ਦੇ 8 ਵਰਲਡ ਕੱਪ ਤੇ 6 ਏਸ਼ੀਅਨ ਚੈਂਪੀਅਨਸ਼ਿਪ ’ਚ ਕਰੀ ਭਾਰਤ ਦੀ ਨੁਮਾਇੰਦਗੀ
  • 38 ਸੋਨ, 54 ਚਾਂਦੀ ਤੇ 41 ਕਾਂਸੀ ਤਮਗੇ ਪਾਏ ਦੇਸ਼ ਦੀ ਝੋਲੀ

ਪਾਪਾ ਕੋਚ ਵੱਲੋਂ ਦੱਸੇ ਟਿਪਸ ਨਾਲ ਬਣੀਆਂ ਇੰਟਰਨੈਸ਼ਨਲ ਯੋਗਾ ਖਿਡਾਰਣਾਂ

ਛੋਟੀ ਉਮਰ ਵਿੱਚ ਯੋਗ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ਵਾਲੀਆਂ ਇਨ੍ਹਾਂ ਖਿਡਾਰਣਾਂ ਦਾ ਕਹਿਣਾ ਹੈ ਕਿ ਉਹ ਅੱਜ ਜਿਸ ਵੀ ਮੁਕਾਮ ’ਤੇ ਹਨ, ਉਹ ਸਭ ‘ਪਾਪ ਕੋਚ’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਗਏ ਟਿਪਸ ਦੀ ਬਦੌਲਤ ਹੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਪ ਕੋਚ ਵੱਲੋਂ ਦੱਸੇ ਗਏ ਯੋਗਾ ਟਿਪਸ ਨਾਲ ਹੀ ਉਹ ਬੁਲੰਦੀਆਂ ਨੂੰ ਛੂਹ ਰਹੀਆਂ ਹਨ। ਯੋਗ ਖਿਡਾਰੀਆਂ ਨੇ ਦੱਸਿਆ ਕਿ ਪੂਜਨੀਕ ਗੁੁੁਰੂ ਜੀ ਆਪਣੇ ਰੁਝੇਵੇਂ ਭਰੇ ਰੁਟੀਨ ਵਿੱਚੋਂ ਸਮਾਂ ਕੱਢ ਕੇ ਉਨ੍ਹਾਂ ਨੂੰ ਖੇਡ ਦੀਆਂ ਬਰੀਕੀਆਂ ਬਾਰੇ ਦੱਸਦੇ ਰਹਿੰਦੇ ਹਨ।

90 ਸਾਲ ਦੇ ਨੌਜਵਾਨ ਇਲਮ ਚੰਦ ਨੇ ਲਾਈ ਤਗਮਿਆਂ ਦੀ ਝੜੀ

60 ਸਾਲ ਦੀ ਉਮਰ ਵਿੱਚ ਇੱਕ ਸਮੇਂ ਸ਼ੂਗਰ ਸਮੇਤ ਅਨੇਕਾਂ ਬਿਮਾਰੀਆਂ ਨਾਲ ਪ੍ਰੇਸ਼ਾਨ ਇਲਮਚੰਦ ਇੰਸਾਂ ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਸਨ। ਉਦੋਂ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਮਿਲੇ ਤੇ ਆਪਣੀ ਹਾਲਤ ਦੱਸੀ। ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਯੋਗ ਅਭਿਆਸ ਦੇ ਨਾਲ ਕਸਰਤ ਕਰਨ ਬਾਰੇ ਬਚਨ ਫ਼ਰਮਾਏ। ਪੂਜਨੀਕ ਗੁਰੂ ਜੀ ਦੇ ਬਚਨਾਂ ਨੂੰ ਸਿਰਮੱਥੇ ਮੰਨ ਕੇ ਇਲਮਚੰਦ ਇੰਸਾਂ ਨੇ ਯੋਗਾ ਵਿੱਚ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ’ਤੇ ਤਗਮਿਆਂ ਦੀ ਝੜੀ ਲਾ ਦਿੱਤੀ।

International Yoga Day

90 ਸਾਲ ਦੇ ਨੌਜਵਾਨ ਇਲਮਚੰਦ ਹੁਣ ਤੱਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ 450 ਤੋਂ ਜ਼ਿਆਦਾ ਤਗਮੇ ਜਿੱਤ ਚੁੱਕੇ ਹਨ ਤੇ ਉਨ੍ਹਾਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਲਮਚੰਦ ਇੰਸਾਂ ਦਾ ਕਹਿਣਾ ਹੈ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਕਮਾਲ ਹੈ, ਜੋ ਇਸ ਉਮਰ ਵਿੱਚ ਵੀ ਦੌੜ-ਭੱਜ ਤੇ ਯੋਗ ਅਭਿਆਸ ਕਰ ਰਿਹਾ ਹਾਂ। ਇਲਮਚੰਦ ਨੂੰ ਉਸ ਦੀਆਂ ਬੇਮਿਸਾਲ ਉਪਲੱਬਧੀਆਂ ਲਈ ਦੇੇਸ਼ ਦੇ ਤੱਤਕਾਲੀ ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂੁ ਵੱਲੋਂ ਵੈਟਰਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਯੋਗਾ ਸਬੰਧੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ | International Yoga Day

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਜਿੱਥੇ ਖੁਦ ਯੋਗ ਕਲਾ ’ਚ ਨਿਪੁੰਨ ਹਨ, ਉੱਥੇ ਪੂਜਨੀਕ ਗੁਰੂ ਜੀ ਦੂਜਿਆਂ ਨੂੰ ਵੀ ਯੋਗ ਦੀਆਂ ਬਰੀਕੀਆਂ ਦੱਸ ਕੇ ਉਨ੍ਹਾਂ ਨੂੰ ਯੋਗ ਕਰਨਾ ਸਿਖਾਉਂਦੇ ਹਨ। ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਮਾਰਗ ਦਰਸ਼ਨ ਸਦਕਾ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ਦੀਆਂ ਲੜਕੀਆਂ ਵਿਸ਼ਵ ਯੋਗਾ ਚੈਂਪੀਅਨਸ਼ਿਪ ’ਚ ਭਾਰਤ ਦਾ ਝੰਡਾ ਲਹਿਰਾ ਚੁੱਕੀਆਂ ਹਨ। ਆਪ ਜੀ ਨੇ ਇਨ੍ਹਾਂ ਖਿਡਾਰਨਾਂ ਨੂੰ ਹਰ ਤਰ੍ਹਾਂ ਟਰੇਂਡ ਕਰਕੇ ਕੌਮਾਂਤਰੀ ਪ੍ਰਸਿੱਧੀ ਦਿਵਾਈ ਹੈ।