(ਮਨੋਜ ਸ਼ਰਮਾ) ਬੱਸੀ ਪਠਾਣਾਂ। ਸਰਹਿੰਦ- ਮੋਰਿੰਡਾ ਰੋਡ ਤੇ ਨਿੰਰਕਾਰੀ ਭਵਨ ਨੇੜੇ ਇੱਕ ਮੋਟਰ ਸਾਈਕਲ ਸਵਾਰ ਵਿਅਕਤੀ ਨੂੰ ਬਚਾਉਣ ਦੇ ਚੱਕਰ ਵਿੱਚ ਸੰਘਣੀ ਧੁੰਦ ਕਾਰਨ ਰੇਤੇ ਨਾਲ ਭਰਿਆ ਟਿੱਪਰ ਬੇਕਾਬੂ ਹੋ ਸੜਕ ’ਤੇ ਪਲਟ ਗਿਆ। (Accident) ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਨੰਦਰਾਮ ਨੇ ਦੱਸਿਆ ਕਿ ਉਹ ਜੋ ਕਿ ਅਪਣਾ ਟਿੱਪਰ ਅਨੰਦਪੁਰ ਸਾਹਿਬ ਤੋਂ ਰੇਤੇ ਦਾ ਟਿੱਪਰ ਭਰ ਕੇ ਸਰਹਿੰਦ ਨੂੰ ਜਾ ਰਿਹਾ ਸੀ, ਜਦੋਂ ਉਹ ਰਾਤ ਦੇ ਸਮੇਂ ਬੱਸੀ ਪਠਾਣਾਂ ਪੁੱਜਾ ਤਾਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਨੂੰ ਇੱਕ ਪਾਸੇ ਕੀਤਾ ਤਾਂ ਗੱਡੀ ਦਾ ਇੱਕ ਸਾਈਡ ਦਾ ਪਟਾ ਟੁੱਟ ਗਿਆ ਜਿਸ ਕਾਰਨ ਟਿੱਪਰ ਪਲਟ ਗਿਆ, ਜਿਸ ਨਾਲ ਟਿੱਪਰ ਦਾ ਵੀ ਬਹੁਤ ਨੁਕਸਾਨ ਹੋ ਗਿਆ।
ਇਹ ਵੀ ਪੜ੍ਹੋ : ਧੁੰਦ ’ਚ ਡਰਾਈਵਿੰਗ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
ਜਦੋਂ ਕਿ ਟਰੱਕ ਡਰਾਈਵਰ ਬਾਲ ਬਾਲ ਬਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਇੰਚਾਰਜ ਮੇਜਰ ਸਿੰਘ ਅਤੇ ਪੁਲਿਸ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਟ੍ਰੈਫਿਕ ਨੂੰ ਮੋੜਨ ਲਈ ਬੈਰੀਕੇਡ ਲਗਾਏ ਤਾਂ ਜੋ ਸੰਘਣੀ ਧੁੰਦ ਕਾਰਨ ਕੋਈ ਹੋਰ ਹਾਦਸਾ ਨਾ ਵਾਪਰ ਸਕੇ। ਟਿੱਪਰ ਪਲਟਣ ਕਾਰਨ ਮੇਨ ਰੋਡ ਦੀਆਂ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ, ਜਿਸ ਕਾਰਨ ਇਲਾਕੇ ਦੀ ਬਿਜਲੀ ਸੇਵਾ ਠੱਪ ਹੋ ਗਈ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕੀਤੀ ਗਈ।
ਇਥੇ ਦੱਸਣਯੋਗ ਬਣਦਾ ਹੈ ਕਿ ਸੜਕ ਘੱਟ ਚੋੜੀ ਹੋਣ ਕਾਰਨ ਇਸ ਤਰ੍ਹਾਂ ਦੇ ਹਾਸਤੇ ਵਾਪਰ ਦੇ ਰਹਿੰਦੇ ਹਨ। ਇਸ ਮੌਕੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਕਿਨਾਰੇ ਲੱਗੀਆ ਇੰਟਰਲਾਕ ਟਾਈਲਾਂ ਸਿਰਫ ਮਿੱਟੀ ’ਤੇ ਹੀ ਲਗਾਇਆ ਗਈਆਂ ਹਨ ਅਤੇ ਸੜਕ ਨੂੰ ਕੋਈ ਵੀ ਸਪੋਟ ਨਹੀਂ ਦਿੱਤੀ ਗਈ। ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਅਜਿਹਾ ਘਟਨਾ ਨਾ ਵਾਪਰ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ