ਖੇਤੀ ਲਈ ਚਿੰਤਨ ਦਾ ਸਮਾਂ

Weather Update

Weather Update

ਪੂਰਾ ਉੱਤਰੀ ਭਾਰਤ ਤਿੱਖੜ ਗਰਮੀ ਦੀ ਮਾਰ ਹੇਠ ਹੈ ਪੰਜਾਬ, ਹਰਿਆਣਾ ’ਚ ਪਾਰਾ 48 ਤੇ ਰਾਜਸਥਾਨ ’ਚ 50 ਡਿਗਰੀ ’ਤੇ ਚੱਲ ਰਿਹਾ ਹੈ ਖੇਤੀ ਲਈ ਤਾਂ ਛੱਡੋ ਪੀਣ ਲਈ ਵੀ ਪਾਣੀ ਪੂਰਾ ਨਹੀਂ ਮਿਲ ਰਿਹਾ ਇਸ ਦੇ ਨਾਲ ਹੀ 26 ਜੂਨ ਤੋਂ ਪਹਿਲਾਂ ਮੌਨਸੂਨ ਇਨ੍ਹਾਂ ਸੂਬਿਆਂ ’ਚ ਸਰਗਰਮ ਹੁੰਦੀ ਨਜ਼ਰ ਨਹੀਂ ਆ ਰਹੀ। ਪਰ ਕੁਝ ਦਿਨਾਂ ਬਾਅਦ ਝੋਨੇ ਦੀ ਤਿਆਰੀ ਪੂਰੇ ਜ਼ੋਰਾਂ ’ਤੇ ਹੈ 10-15 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਅਤੇ ਬਿਜਲੀ ਦੀ ਖਪਤ ਦੀ ਸਿਖਰਾਂ ’ਤੇ ਹੈ। ਇਸ ਦੇ ਬਾਵਜ਼ੂਦ ਫਸਲੀ ਵਿਭਿੰਨਤਾ ਦੀ ਮੁਹਿੰਮ ਦਾ ਕਿਧਰੇ ਜ਼ਿਕਰ ਨਹੀਂ ਹੈ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ (ਡੀਐਸਆਰ) ਦਾ ਜ਼ਿਕਰ ਜ਼ਰੂਰੀ ਹੈ। (Weather Update)

ਇਹ ਵੀ ਪੜ੍ਹੋ : ਹਾਂਸੀ ਹਾਦਸੇ ’ਚ ਫੌਤ ਹੋਏ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਸਸਕਾਰ

ਪਰ ਝੋਨੇ ਦੀ ਖੇਤੀ ਘਟਾਉਣ ਲਈ ਸਰਕਾਰੀ ਪੱਧਰ ’ਤੇ ਵੀ ਸਰਗਰਮੀਆਂ ਲਗਭਗ ਠੱਪ ਹੀ ਨਜ਼ਰ ਆ ਰਹੀਆਂ ਹਨ। ਭਾਵੇਂ ਇਸ ਵਾਰ ਮੌਨਸੂਨ ਦੇ ਔਸਤ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ ਫਿਰ ਵੀ ਮਾਨਸੂਨ ਤੋਂ ਪਹਿਲਾਂ ਜੋ ਹਾਲਾਤ ਹੋਣਗੇ ਖਾਸ ਕਰਕੇ ਬਿਜਲੀ ਦਾ ਸੰਕਟ ਹੋਵੇਗਾ। ਉਸ ਨਾਲ ਨਜਿੱਠਣਾ ਕੋਈ ਸੌਖਾ ਕੰਮ ਨਹੀਂ ਸਰਕਾਰਾਂ ਨੂੰ ਝੋਨੇ ਦੀ ਖੇਤੀ ਘਟਾਉਣ ਲਈ ਕਿਸਾਨਾਂ ਨੂੰ ਪੂਰਾ ਮਾਹੌਲ ਦੇਣ ਦੀ ਜ਼ਰੂਰਤ ਹੈ ਤਾਂ ਕਿ ਬਦਲਵੀਆਂ ਫਸਲਾਂ ਦੀ ਵਿੱਕਰੀ ਲਈ ਮੰਡੀਕਰਨ ਦੀ ਕੋਈ ਦਿੱਕਤ ਨਾ ਆਵੇ ਦਰਅਸਲ ਖੇਤੀ ਸਬੰਧੀ ਠੋਸ ਯੋਜਨਾਬੰਦੀ ਬਣਾਉਣ ਦੀ ਜ਼ਰੂਰਤ ਹੈ ਨਾ ਤਾਂ ਕੋਈ ਫਸਲ ਰੁਲਣੀ ਚਾਹੀਦੀ ਹੈ ਤੇ ਨਾ ਹੀ ਇੰਨੀ ਮਹਿੰਗੀ ਹੋ ਜਾਵੇ ਕਿ ਆਮ ਆਦਮੀ ਦੀ ਪਹੁੰਚ ’ਚ ਨਾ ਆਵੇ ਕਦੇ ਲਸਣ 30 ਰੁਪਏ ਕਿਲੋ ਹੁੰਦਾ ਹੈ ਤੇ ਕਦੇ 300 ਰੁਪਏ ਨੂੰ ਕਿਲੋ। (Weather Update)

LEAVE A REPLY

Please enter your comment!
Please enter your name here