ਦੇ ਨਵੇਂ ਬਣੇ ਆਰਮੀ ਚੀਫ਼ ਆਸਿਮ ਮੁਨੀਰ ਨੇ ਕਿਹਾ ਕਿ?ਭਾਰਤ ਦੀ ਨਪਾਕ ਹਰਕਤ ਦਾ ਜਵਾਬ ਦਿੱਤਾ ਜਾਵੇਗਾ ਆਪਣੀ ਇੱਕ-ਇੱਕ ਇੰਚ ਜ਼ਮੀਨ ਦੀ ਸੁਰੱਖਿਆ ਕਰਨ ’ਚ ਪਾਕਿਸਤਾਨੀ ਫੌਜ ਸਮਰੱਥ ਹੈ ਉਨ੍ਹਾਂ ਠੀਕ ਹੀ ਕਿਹਾ ਹੈ ਇਹੀ ਉਨ੍ਹਾਂ ਨੂੰ ਕਹਿਣਾ ਵੀ ਚਾਹੀਦੈ, ਪਰ ਇਹ ਧਿਆਨ ਰੱਖਣ ਵਾਲਾ ਹੈ ਕਿ ਉਹ ਜੋ ਕਰਨ, ਆਪਣੇ ਦੇਸ਼ ਦੀ ਸਰਹੱਦ ’ਚ ਰਹਿ ਕੇ ਕਰਨ ਸਰਹੱਦ ਤੋਂ ਬਾਹਰ ਭਾਰਤ ਵੱਲ ਨਾ ਤੱਕਣ ਤੇ ਕੋਈ ਹਰਕਤ ਕਰਨ ਦੀ ਸੋਚਣ ਵੀ ਨਾ ਬੀਤੇ ਮੰਗਲਵਾਰ ਆਸਿਮ ਮੁਨੀਰ ਪਾਕਿਸਤਾਨ ਦੇ 17ਵੇਂ ਆਰਮੀ ਚੀਫ਼ ਬਣ ਗਏ ਜਨਰਲ ਕਮਰ ਜਾਵੇਦ ਬਾਜਵਾ ਛੇ ਸਾਲ ਬਾਅਦ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਮੰਗਲਵਾਰ ਨੂੰ?ਬਾਜਵਾ ਨੇ ਰਾਵਲਪਿੰਡੀ ਹੈੱਡਕੁਆਰਟਰ ’ਚ ਬੈਟਨ ਆਫ਼ ਕਮਾਂਡ ਜਾਂ ਕਮਾਂਡ ਸਟਿਕ ਫੋਰ ਸਟਾਰ ਰੈਂਕ ਪਾਉਣ ਵਾਲੇ ਆਸਿਮ ਮੁਨੀਰ ਨੂੰ?ਸੌਂਪੀ ਰਸਮੀ ਪ੍ਰੋਗਰਾਮ ’ਚ ਸੰਬੋਧਨ ਕਰਦੇ ਹੋਏ ਬਾਜਵਾ ਨੇ ਆਸਿਮ ਮੁਨੀਰ ਨਾਲ ਆਪਣੇ ਕੰਮ ਦੇ 24 ਸਾਲਾਂ ਨੂੰ ਵੀ ਯਾਦ ਕੀਤਾ ਆਸਿਮ ਮੁਨੀਰ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ਤੇ ਆਪਣੇ ਆਈਐੱਸਆਈ ਚੀਫ਼ ਰਹਿਣ ਦੌਰਾਨ ਭਾਰਤ ’ਚ ਹੋਈਆਂ l
ਹੋਰ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਜਾਣੇ ਜਾਂਦੇ ਹਨ ਅੱਜ ਜਦੋਂ ਉਹ ਪਾਕਿਸਤਾਨ ਫੌਜੀ ਚੀਫ਼ ਬਣੇ ਹਨ ਤਾਂ ਹਾਲਾਤ ਬਦਲੇ ਹਨ ਉਨ੍ਹਾਂ ਦੀ ਹਰਕਤ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਦੋ ਵਾਰ ਫੌਜੀ ਸਟ੍ਰਾਈਕ ਕੀਤੀ ਆਪਣੇ ’ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਰਵਾਈ ਕਰਨ?ਲਈ ਅੱਜ ਭਾਰਤੀ ਫੌਜ ਨੂੰ?ਖੁੱਲ੍ਹੀ ਛੋਟ ਹੈ ਅਜਿਹੇ ’ਚ ਉਨ੍ਹਾਂ ਦੀ ਜਰ੍ਹਾ ਜਿਹੀ ਵੀ ਹਰਕਤ ਦਾ ਪਾਕਿਸਤਾਨ ਨੂੰ?ਖਮਿਆਜਾ ਭੁਗਤਣਾ ਪੈ ਸਕਦਾ ਹੈ ਉਹ ਅਜਿਹੇ ਸਮੇਂ ’ਚ ਪਾਕਿਸਤਾਨ ਦੇ ਅਰਮੀ ਚੀਫ਼ ਬਣੇ ਹਨ, ਜਦੋਂਕਿ ਪਾਕਿਸਤਾਨ ਦੀ ਅੰਦਰੂਨੀ ਹਾਲਤ ਬਹੁਤ ਖ਼ਰਾਬ ਹੈ ਉਹ ਬੁਰੀ ਤਰ੍ਹਾਂ ਕਰਜੇ ’ਚ ਡੁੱਬਿਆ ਹੋਇਆ ਹੈ ਆਪਣੀਆਂ ਜ਼ਰੂਰਤਾਂ ਲਈ ਦੁਨੀਆਂ ਦੇ ਸਾਹਮਣੇ ਕਰਜੇ ਲਈ ਕਟੋਰਾ ਫੜ੍ਹ ਕੇ ਘੁੰਮ ਰਿਹਾ ਹੈ ਮਹਿੰਗਾਈ ਲੱਕ ਤੋੜ ਰਹੀ ਹੈ l
ਇਸ ਸਾਲ ਮੀਂਹ ਕਾਰਨ ਆਏ ਹੜ੍ਹ ਨੇ ਪਾਕਿਸਤਾਨ ਦਾ ਲੱਕ ਤੋੜ ਦਿੱਤਾ ਹੈ ਹਾਲਾਤ ਇਹ ਹਨ ਕਿ ਉੱਥੇ ਰੋਗੀਆਂ?ਨੂੰ ਦਵਾਈਆਂ ਤੇ ਜ਼ਰੂਰਤ ਦਾ ਸਾਮਾਨ ਵੀ ਮੁਹੱਈਆ ਨਹੀਂ ਹੋ ਰਿਹਾ ਉੱਧਰ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ’ਚ ਪਾਕਿਸਤਾਨ ਦਾ ਵਿਰੋਧ ਵਧ ਰਿਹਾ ਹੈ ਪਾਕਿਸਤਾਨੀ ਫੌਜ ਦੀਆਂ ਵਧੀਕੀਆਂ ਨੂੰ?ਲੈ ਕੇ ਉੱਥੋਂ ਦੀ ਜਨਤਾ ਵਿਰੋਧ ਪ੍ਰਦਰਸ਼ਨ ਲਗਾਤਾਰ ਕਰਦੀ ਆ ਰਹੀ ਹੈ ਪਕਿਸਤਾਨ ਦੇ ਕਬਜੇ ਵਾਲੇ ਕਸ਼ਮੀਰੀ ਲੋਕ ਅਜ਼ਾਦੀ ਦੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਉਨ੍ਹਾਂ ਦਾ ਅੰਦੋਲਨ ਜਾਰੀ ਹੈ ਇਸ ਅਹੁਦੇ ਨੂੰ ਸੰਭਾਲਣ ਦੌਰਾਨ ਉਨ੍ਹਾਂ ਨੂੰ ਇਹ ਵੀ ਧਿਆਨ ਰੱਖਣਾ ਪਵੇਗਾ ਕਿ ਭਾਰਤ ਦੀ ਜਨਤਾ ਪਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ’ਤੇ ਕਬਜੇ ਦੀ ਮੰਗ ਕਰ ਰਹੀ ਹੈ ਜਨਤਾ ਸਰਕਾਰ ’ਤੇ ਦਬਾਅ ਵੀ ਬਣਾ ਰਹੀ ਹੈ ਪਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਹਾਲਾਤ ਪਹਿਲਾਂ ਹੀ ਠੀਕ ਨਹੀਂ ਹਨ ਉੱਥੋਂ ਦੀ ਜਨਤਾ ਅਜ਼ਾਦੀ ਦੀ ਮੰਗ ਨੂੰ?ਲੈ ਕੇ ਅੰਦੋਲਨ ਦੇ ਰਾਹ ’ਤੇ ਹੈ ਅਜਿਹੇ ’ਚ ਉਨ੍ਹਾਂ ਦੀ ਥੋੜ੍ਹੀ ਜਿੰਨੀ ਗਲਤੀ ਵੀ ਉਨ੍ਹਾਂ ਨੂੰ ਉਮਰ ਭਰ ਲਈ ਪਛਤਾਉਣ ਲਈ ਮਜ਼ਬੂਰ ਕਰ ਸਕਦੀ ਹੈ ਅੱਜ ਪਾਕਿਸਤਾਨ ਵੱਲੋਂ ਜਰਾ ਜਿੰਨੀ ਵੀ ਹਰਕਤ ਵੀ ਹੋਈ ਤਾਂ ਭਾਰਤ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਹੋਵੇਗਾ ਹੋ ਸਕਦਾ ਹੈ l
ਕਿ ਬੰਗਲਾਦੇਸ਼ ਵਾਂਗ ਉਸ ਨੂੰ ਕਬਜੇ ਵਾਲੇ ਕਸ਼ਮੀਰ ਤੋਂ ਵੀ ਹੱਥ ਧੋਣੇ ਪੈਣ ਸੇਵਾਮੁਕਤ ਆਰਮੀ ਚੀਫ਼ ਬਾਜਵਾ ਨੇ ਅਹੁਦਾ ਛੱਡਣ ਤੋਂ?ਬਾਅਦ ਦੇਸ਼ ਲਈ ਆਪਣੇ ਸੰਦੇਸ਼ ’ਚ ਕਿਹਾ ਕਿ ਹੁਣ ਤੱਕ ਫੌਜ ਦਾ ਰਾਜਨੀਤੀ ’ਚ ਪੂਰਾ ਦਖ਼ਲ ਰਿਹਾ ਹੈ ਹੁਣ ਨਹੀਂ ਹੋਵੇਗਾ ਜਨਰਲ ਬਾਜਵਾ ਨੇ ਸੇਵਾਮੁਕਤੀ ਤੋਂ ਠੀਕ ਪਹਿਲਾਂ ਯੂਏਈ ਦੇ ਅਖ਼ਬਾਰ ‘ਗਲਫ਼ ਨਿਊਜ਼’ ਨੂੰ ਇੱਕ ਇੰਟਰਵਿਊ ਦਿੱਤੀ ਫੌਜ ਅਤੇ ਪਾਕਿਸਤਾਨ ਦੇ ਮੌਜ਼ੂਦਾ ਹਾਲਾਤ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਕਿਹਾ ਕਿ ਮੈਨੂੰ ਇਹ ਮੰਨਣ ’ਚ ਕੋਈ ਗੁਰੇਜ਼ ਨਹੀਂ ਕਿ ਪਾਕਿਸਤਾਨ ਦੇ ਅਨੇਕਾਂ ਫੈਸਲਿਆਂ ’ਚ ਫੌਜ ਦਾ ਅਹਿਮ ਰੋਲ ਰਿਹਾ ਹੈ ਇਤਿਹਾਸ ਗਵਾਹ ਹੈ ਕਿ ਫੌਜ ਦਾ ਰਾਜਨੀਤੀ ’ਚ ਦਖ਼ਲ ਰਿਹਾ ਹੈ ਸ਼ਾਇਦ ਇਹੀ ਵਜ੍ਹਾ ਹੈ ਕਿ ਸਾਨੂੰ?ਇੱਕ ਅਦਾਰੇ (ਵਿਭਾਗ) ਦੇ ਤੌਰ ’ਤੇ ਕਈ ਵਾਰ ਸਖ਼ਤ ਅਲੋਚਨਾ ਦਾ ਵੀ ਸ਼ਿਕਾਰ ਹੋਣਾ ਪਿਆ ਬਾਜਵਾ ਨੇ ਅੱਗੇ ਕਿਹਾ ਕਿ ਹੁਣ ਅਸੀਂ ਫੈਸਲਾ ਕਰ ਲਿਆ ਕਿ ਫੌਜ ਹਰ ਹਾਲ ’ਚ ਰਾਜਨੀਤੀ ਤੋਂ ਦੂਰ ਰਹੇਗੀ l
ਇਸ ਨਾਲ ਲੋਕਤੰਤਰ ਮਜ਼ਬੂਤ ਹੋਵੇਗਾ ਤੇ ਇਸ ਤੋਂ ਵੀ ਵੱਡੀ ਗੱਲ ਹੋਵੇਗੀ ਕਿ ਫੌਜ ਨੂੰ ਮੁਲਕ ’ਚ ਇੱਜ਼ਤ ਮਿਲੇਗੀ ਹਰ ਫੌਜੀ ਵੀ ਤਾਂ ਇਹੀ ਚਾਹੰੁਦਾ ਹੈ ਉਨ੍ਹਾਂ ਕਿਹਾ ਕਿ ਮੁਲਕ ਦੇ 70 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਅਸੀਂ ਰਾਜਨੀਤੀ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ ਮੇਰਾ ਮੰਨਣਾ ਹੈ ਕਿ ਇਸ ਨਾਲ ਫੌਜ ਨੂੰ?ਇੱਜਤ ਮਿਲੇਗੀ ਤੇ ਸਨਮਾਨ ਵਧੇਗਾ ਬਾਜਵਾ ਜੋ ਕਹਿ ਰਹੇ ਹਨ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੀ ਕੌਣ ਸੁਣਦਾ ਹੈ ਹੁਣ ਤੱਕ ਤਾਂ ਉਨ੍ਹਾਂ ਨੇ ਰਾਜਨੀਤਿਕ ਸੁਖ ਮਾਣਿਆ ਅਹੁਦੇ ’ਤੇ ਰਹਿੰਦੇ ਹੋਏ ਕਦੇ ਇਹ ਗੱਲ ਨਹੀਂ ਆਖੀ ਅਹੁਦਾ ਛੱਡਣ ਦਾ ਸਮਾਂ ਆਇਆ ਤਾਂ ਗੱਲ ਕਰ ਰਹੇ ਹਨ ਕਿ ਫੌਜ ਰਾਜਨੀਤੀ ਤੋਂ ਦੂਰ ਹੋਵੇ ਉਂਜ ਵੀ ਪਾਕਿਸਤਾਨ ਦੀ ਸਿਆਸਤ ’ਚ ਹਮੇਸ਼ਾ ਤੋਂ ਫੌਜ ਹੀ ਤਾਕਤਵਰ ਰਹੀ ਹੈ ਉਸ ਦੇ ਰਸੂਖ ਤੇ ਦਬਦਬੇ ਅੱਗੇ ਰਾਜਨੀਤੀ ਕਰਨ ਵਾਲੇ ਬੌਣੇ ਪੈਂਦੇ ਰਹੇ ਹਨ l
ਇਹੀ ਵਜ੍ਹਾ ਹੈ ਕਿ 1947 ’ਚ ਪਾਕਿਸਤਾਨ ਦੇ ਜਨਮ ਤੋਂ ਬਾਅਦ ਕਰੀਬ-ਕਰੀਬ ਅੱਧਾ ਸਮਾਂ ਇੱਥੇ ਫੌਜੀ ਰਾਜ ਰਿਹਾ ਹੁਣ ਵੀ ਜਦੋਂ ਉਹ ਸੇਵਾਮੁਕਤ ਹੋ ਗਏ ਤਾਂ ਉਨ੍ਹਾਂ ਦੀ ਕੌਣ ਸੁਣਦਾ ਹੈ ਜਿਸ ਦੇ ਮੂੰਹ ਨੂੰ ਖੂਨ ਲੱਗ ਜਾਂਦਾ ਹੈ, ਉਹ ਉਸ ਨੂੰ?ਛੱਡਣਾ ਨਹੀਂ?ਚਾਹੰੁਦਾ ਬਾਜਵਾ ਸਾਹਿਬ ਨੇ ਆਪਣੇ ਕਾਰਜਕਾਲ ’ਚ ਕੀ-ਕੀ ਕੀਤਾ, ਕਿਸੇ ਨੂੰ?ਨਹੀਂ ਪਤਾ ਬਾਜਵਾ ਤੇ ਪਤਨੀ ਆਇਸ਼ਾ ਦੀ ਜਾਇਦਾਦ ਨੂੰ ਲੈ ਕੇ ਪਾਕਿਸਤਾਨ ’ਚ ਕਾਫ਼ੀ ਸਵਾਲ ਉੱਠ ਰਹੇ ਹਨ ਸਿਰਫ਼ ਛੇ ਸਾਲ ’ਚ ਆਇਸ਼ਾ ਜ਼ੀਰੋਂ ਤੋਂ 250 ਕਰੋੜ ਰੁਪਏ ਦੀ ਮਾਲਕਣ ਬਣ ਗਈ ਇਹ ਸਰਕਾਰੀ ਅੰਕੜਾ ਹੈ ਕੀ ਆਉਣ ਵਾਲਾ ਫੌਜੀ ਚੀਫ਼ ਇਸ ਸੁਖ ਤੋਂ ਵਾਂਝਾ ਰਹਿਣਾ ਚਾਹੇਗਾ ਪਾਕਿਸਤਾਨ ਦੀ ਫੌਜ ’ਚ ਤਾਂ ਭਿ੍ਰਸ਼ਟਾਚਾਰ ਸਾਰੇ ਅਹੁਦਿਆਂ ’ਤੇ ਫੈਲਿਆ ਹੋਇਆ ਹੈ ਐਨੀ ਛੇਤੀ ਇਸ ਨੂੰ ਰੋਕਣ ਦੀ ਗੱਲ ਕਰਨਾ ਬੇਤੁਕਾ ਹੋਵੇਗਾ l
ਅਜਿਹੇ ’ਚ ਫੌਜ ਨੇ ਭਿ੍ਰਸ਼ਟਾਚਾਰ ਕਰਨਾ ਹੈ ਤਾਂ ਰਾਜਨੀਤੀ ’ਚ ਆਪਣਾ ਦਖ਼ਲ ਬਣਾ ਕੇ ਰੱਖਣਾ ਹੋਵੇਗਾ ਬਦਲੇ ਹਾਲਾਤ ਵਿਚ ਉਹ ਆਪਣੇ ਮੁਲਕ ’ਚ ਕੀ ਕਰਨ, ਇਸ ਨਾਲ ਭਾਰਤ ਨੂੰ?ਕੋਈ ਸਰੋਕਾਰ ਨਹੀਂ ਹੈ ਭਾਰਤ ਨੂੰ?ਤਾਂ ਵਾਸਤਾ ਇਸ ਨਾਲ ਹੈ ਕਿ ਪਾਕਿਸਤਾਨ ਵੱਲੋਂ ਚੱਲ ਰਹੀ ਅੱਤਵਾਦ ਰੂਪੀ ਜੰਗ ਬੰਦ ਹੁੰਦੀ ਹੈ ਕਿ ਨਹੀਂ ਉੱਥੋਂ ਸਿਖਲਾਈ ਦੇ ਕੇ ਅੱਤਵਾਦੀਆਂ ਦਾ ਭਾਰਤ ਆਉਣਾ ਰੁਕਦਾ ਹੈ ਜਾਂ ਨਹੀਂ ਹਾਲਾਂਕਿ ਪਾਕਿਸਤਾਨ ਵੱਲੋਂ ਹਰ ਰੋਜ਼ ਡਰੋਨ ਰਾਹੀਂ ਗੋਲਾ-ਬਾਰੂਦ ਭੇਜਿਆ ਜਾ ਰਿਹਾ ਹੈ ਅੱਦਵਾਦੀ ਲਗਾਤਾਰ ਸਰਹੱਦ ’ਤੇ ਘੁਸਪੈਠ ਕਰਦੇ ਆ ਰਹੇ ਹਨ ਸਰਹੱਦ ਟੱਪਣ ਵਾਲਿਆਂ ਨੂੰ ਮਾਰਨ ਦਾ ਭਾਰਤੀ ਫੌਜ ਦਾ ਅਭਿਆਨ ਲਗਾਤਾਰ ਜਾਰੀ ਹੈ l
ਭਾਰਤ ਸਰਹੱਦ ’ਚ ਦਾਖ਼ਲ ਹੋਣ ਵਾਲੇ ਅੱਤਵਾਦੀਆਂ ਦੀਆਂ ਭਾਰਤ ’ਚ ਪੈਰ ਧਰਦੇ ਹੀ ਮਾਰ ਦੇਣ ਦੀਆਂ ਸੂਚਨਾਵਾਂ ਲਗਾਤਾਰ ਆ ਰਹੀਆਂ?ਹਨ ਫੌਜ ਦੀ ਉੱਤਰੀ ਕਮਾਂਡ ਦੇ ਚੀਫ਼ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਹਾਲ ਹੀ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਭਾਰਤ ’ਚ ਘੁਸਪੈਠ ਲਈ ਪਾਕਿਸਤਾਨੀ ਲਾਂਚਪੈਡ ’ਤੇ ਕਰੀਬ 160 ਅੱਦਵਾਦੀ ਮੌਜ਼ੂਦ ਹਨ ਪਾਕਿਸਤਾਨ ਨੂੰ?ਅੱਦਵਾਦੀ ਸਿਖਲਾਈ ਤੇ ਉਨ੍ਹਾਂ ਨੂੰ ਭਾਰਤ ਭੇਜਣ ’ਤੇ ਸਖ਼ਤੀ ਨਾਲ ਰੋਕ ਲਾਉਣੀ ਹੋਵੇਗੀ ਉਸ ਵੱਲੋਂ ਹੋਈ ਕੋਈ ਵੀ ਵੱਡੀ ਅੱਤਵਾਦੀ ਘਟਨਾ ਭਾਰਤ ਦਾ ਗੁੱਸਾ ਵਧਾ ਸਕਦੀ ਹੈ ਪਾਕਿਸਤਾਨ?ਦੀ ਕੋਈ ਨਾਪਾਕ ਹਰਕਤ ਉਸ ਲਈ ਦੁਖਦਾਈ ਤੇ ਪਛਤਾਵੇ ਦਾ ਕਾਰਨ ਬਣ ਸਕਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ