ਸਾਡੇ ਨਾਲ ਸ਼ਾਮਲ

Follow us

16.1 C
Chandigarh
Tuesday, February 10, 2026
More
    Home Breaking News ਜੱਗੀ ਜੌਹਲ ਸਮੇ...

    ਜੱਗੀ ਜੌਹਲ ਸਮੇਤ 11 ਗੈਂਸਟਰਾਂ ਨੂੰ ਕੀਤਾ ਤਿਹਾੜ ਜੇਲ ਸ਼ਿਫਟ

    Tihar Jail, Gangstors, Jaggi Johal

    ਨਾਭਾ। ਹਿੰਦੂ ਨੇਤਾਵਾਂ ਦੇ ਕਤਲ ਕਰਵਾਉਣ ਦੀਆਂ ਸਾਜ਼ਿਸ਼ਾਂ ਵਿਚ ਸ਼ਾਮਲ ਟਾਰਗੈੱਟ ਕਿਲਿੰਗ ਮਾਮਲਿਆਂ ਵਿਚ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 11 ਖਤਰਨਾਕ ਗੈਂਗਸਟਰਾਂ ਨੂੰ ਹੁਣ ਤਿਹਾੜ ਜੇਲ ਨਵੀਂ ਦਿੱਲੀ ਜ਼ਿਲਾ ਜੇਲ ਵਿਚ ਕਈ ਮਹੀਨਿਆਂ ਤੋਂ ਬੰਦ ਬ੍ਰਿਟਿਸ਼ ਨਾਗਰਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਪੁੱਤਰ ਜਸਬੀਰ ਸਿੰਘ, ਧਰਮਿੰਦਰ ਸਿੰਘ ਉਰਫ ਗੁਗਨਾਨੀ ਪੁੱਤਰ ਬਲਵੰਤ ਸਿੰਘ, ਅਨਿਲ ਕਾਲਾ ਪੁੱਤਰ ਭਗਵਾਨ ਦਾਸ (ਲੁਧਿਆਣਾ), ਅਮਨਿੰਦਰ ਸਿੰਘ ਪੁੱਤਰ ਸਤਵੀਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਬਹਾਦਰ ਸਿੰਘ, ਰਮਨਦੀਪ ਸਿੰਘ ਉਰਫ ਬੱਗਾ ਪੁੱਤਰ ਗੁਰਦੇਵ ਸਿੰਘ, ਪ੍ਰਵੇਸ਼ ਫਰੂ ਪੁੱਤਰ ਖਲੀਲ, ਰਵੀ ਪਾਲ ਪੁੱਤਰ ਅਮਰਜੀਤ ਰਾਮ ਅਤੇ ਪਹਾੜ ਸਿੰਘ ਪੁੱਤਰ ਸਰੂਪ ਸਿੰਘ ਨੂੰ ਪਟਿਆਲਾ ਪੁਲਸ ਲਾਈਨ ਤੋਂ ਆਈ ਵੱਡੀ ਗਿਣਤੀ ਵਿਚ ਪੁਲਸ ਫੋਰਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਤਿਹਾੜ ਜੇਲ ‘ਚ ਸ਼ਿਫਟ ਕੀਤਾ। ਗੈਂਗਸਟਰਾਂ ਹਰਦੀਪ ਸ਼ੇਰਾ ਤੇ ਮਲਿਕ ਤੋਮਰ ਨੂੰ ਵੀ ਦਿੱਲੀ ਭੇਜ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਪੁਲਸ, ਸੁਰੱਖਿਆ ਏਜੰਸੀਆਂ ਅਤੇ ਜੇਲ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here