ਅੱਧਾ ਕਿੱਲੋਂ ਅਫ਼ੀਮ ਸਮੇਤ ਤਿੰਨ ਨੌਜਵਾਨ ਕਾਰ ਸਮੇਤ ਕਾਬੂ

Youths Arrested With Opium
ਸੰਗਤ ਮੰਡੀ ਅਫ਼ੀਮ ਸਮੇਤ ਫੜ੍ਹੇ ਮੁਲਜ਼ਮ ਪੁਲਿਸ ਪਾਰਟੀ ਸਮੇਤ। ਤਸਵੀਰ : ਮਨਜੀਤ

(ਮਨਜੀਤ ਨਰੂਆਣਾ) ਸੰਗਤ ਮੰਡੀ। ਜ਼ਿਲ੍ਹਾ ਪੁਲਿਸ ਕਪਤਾਨ ਜੇ ਇਲਨਚੇਲੀਅਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਸਮਗਲਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸੀਆਈਏ ਸਟਾਫ਼ ਵਨ ਵੱਲੋਂ ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਤਿੰਨ ਕਾਰ ਸਵਾਰ ਰਾਜਸਥਾਨੀ ਨੌਜ਼ਵਾਨਾਂ ਨੂੰ ਅੱਧਾ ਕਿੱਲੋਂ ਅਫ਼ੀਮ ਸਮੇਤ ਕਾਬੂ ( Youths Arrested With Opium) ਕੀਤਾ ਗਿਆ ਹੈ। ਸੀ ਆਈ ਸਟਾਫ਼ ਵਨ ਦੇ ਐੱਸ ਆਈ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਇਲਾਕੇ ਦੇ ਪਿੰਡਾਂ ’ਚ ਗਸਤ ਕੀਤੀ ਜਾ ਰਹੀ ਸੀ, ਗਸਤ ਦੌਰਾਨ ਪੁਲਿਸ ਪਾਰਟੀ ਜਦ ਉਕਤ ਪਿੰਡ ਨਜ਼ਦੀਕ ਪਹੁੰਚੀ ਤਾਂ ਇਕ ਚਿੱਟੇ ਰੰਗ ਦੀ ਦਿੱਲੀ ਨੰਬਰੀ ਕਾਰ ਤੇ ਤਿੰਨ ਨੌਜਵਾਨ ਸ਼ੱਕੀ ਹਲਾਤਾਂ ’ਚ ਡੱਬਵਾਲੀ ਵਾਲੇ ਪਾਸਿਓ ਬਠਿੰਡਾ ਵੱਲ ਆ ਰਹੇ ਸਨ, ਜਦੋਂ ਪੁਲਿਸ ਪਾਰਟੀ ਵੱਲੋਂ ਉਕਤ ਨੌਜਵਾਨਾਂ ਦੀ ਕਾਰ ਰੁਕਵਾ ਕੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ’ਚੋਂ ਅੱਧਾ ਕਿੱਲੋਂ ਅਫ਼ੀਮ ਬਰਾਮਦ ਹੋਈ।

ਇਹ ਵੀ ਪੜ੍ਹੋ : ਵਿਦੇਸ਼ ਤੋਂ ਵਾਪਸ ਪਰਤਿਆ ਗਾਇਕ ਮਨਕੀਰਤ ਔਲਖ

ਫੜ੍ਹੇ ਗਏ ਨੌਜ਼ਵਾਨਾਂ ਦੀ ਪਛਾਣ ਸੰਦੀਪ ਸਿੰਘ ਉਰਫ ਹੈਪੀ ਪੁੱਤਰ ਹਜੂਰਾ ਸਿੰਘ ਵਾਸੀ ਸਹਿਜੀਪੁਰਾ ਜਿਲਾ ਹਨੂਮਾਨਗੜ੍ਹ, ਅੰਗਰੇਜ ਸਿੰਘ ਉਰਫ਼ ਗੇਜੂ ਪੁੱਤਰ ਛਿੰਦਰ ਸਿੰਘ ਅਤੇ ਸੁਨੀਲ ਕੁਮਾਰ ਪੁੱਤਰ ਛਿੰਦਰਪਾਲ ਸਿੰਘ ਵਾਸੀਆਨ ਡੱਬਲੀ ਰਠਾਨ ਜਿ਼ਲਾ ਹਨੂਮਾਨਗੜ੍ਹ ਦੇ ਤੌਰ ’ਤੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤਿੰਨੇ ਹੀ ਨੌਜਵਾਨਾਂ ’ਤੇ ਪਹਿਲਾਂ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਵਿਰੁੱਧ ਥਾਣਾ ਸੰਗਤ ’ਚ ਮਾਮਲਾ ਦਰਜ ਕਰਕੇ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨੇ ਨੌਜਵਾਨਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਕਤ ਮੁਲਜ਼ਮ ਅਫ਼ੀਮ ਕਿੱਥੋਂ ਅਤੇ ਅੱਗੇ ਕਿਸ ਨੂੰ ਦੇਣ ਜਾ ਰਹੇ ਸਨ। ( Youths Arrested With Opium)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ