ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Faridkot Acci...

    Faridkot Accident: ਬੱਸ ਅਤੇ ਮੋਟਰਸਾਈਕਲ ਦੀ ਟੱਕਰ, ਤਿੰਨ ਨੌਜਵਾਨ ਦੋਸਤਾਂ ਦੀ ਮੌਤ

    Faridkot Accident
    Faridkot Accident: ਬੱਸ ਅਤੇ ਮੋਟਰਸਾਈਕਲ ਦੀ ਟੱਕਰ, ਤਿੰਨ ਨੌਜਵਾਨ ਦੋਸਤਾਂ ਦੀ ਮੌਤ

    ਤਿੰਨੋਂ ਨੌਜਵਾਨ ਦੋਸਤ ਬਾਘਾਪੁਰਾਣਾ ਮੋਗਾ ਦੇ ਵਸਨੀਕ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਉਮਰ 19- 19 ਅਤੇ 20 ਸਾਲ ਦੀ ਹੈ | Faridkot Accident

    Faridkot Accident: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ ਦਿਨ ਚੜ੍ਹਦੇ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਹਲਕਾ ਕੋਟਕਪੂਰਾ ਦੇ ਪਿੰਡ ਪੰਜਗਰਾਈਂ ਕੋਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਐਤਵਾਰ ਸਵੇਰੇ ਪਿੰਡ ਪੰਜਗਰਾਈਂ ਕਲਾਂ ਨੇੜੇ0 ਹਾਦਸੇ ’ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਵੰਸ਼ (19 ), ਲਵ ( 19 ) ਅਤੇ ਹੈਪੀ ( 20 ) ਵਜੋਂ ਹੋਈ ਹੈ, ਜੋ ਕਿ ਬਾਘਾਪੁਰਾਣਾ (ਮੋਗਾ) ਦੇ ਵਸਨੀਕ ਹਨ। ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ।

    ਇਹ ਵੀ ਪੜ੍ਹੋ: GPS Tracking System: GPS ਟਰੈਕਿੰਗ ਸਿਸਟਮ ਨਾਲ ਰਾਹੀਂ ਕੀਤੀ ਜਾਵੇਗੀ ਕੈਦੀਆਂ ਦੀ ਨਿਗਰਾਨੀ, ਕਿਉਂ ਲਿਆ ਪੁਲਿਸ ਨੇ ਇਹ…

    ਜਾਣਕਾਰੀ ਅਨੁਸਾਰ ਵੰਸ਼ ਐਤਵਾਰ ਸਵੇਰੇ 5:30 ਵਜੇ ਆਪਣੇ ਦੋ ਦੋਸਤਾਂ ਲਵ ਅਤੇ ਹੈਪੀ ਨਾਲ ਮੋਟਰਸਾਈਕਲ ‘ਤੇ ਮੋਗਾ ਦੇ ਬਾਘਾਪੁਰਾਣਾ ਤੋਂ ਕੋਟਕਪੂਰਾ ਵੱਲ ਆ ਰਿਹਾ ਸੀ। ਜਿਵੇਂ ਹੀ ਉਹ ਪੰਜਗਰਾਈਂ ਕਲਾਂ ਨੇੜੇ ਪਹੁੰਚੇ, ਜੈਤੋ ਤੋਂ ਚੰਡੀਗੜ੍ਹ ਆ ਰਹੀ ਪੀਆਰਟੀਸੀ ਬੱਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਵੰਸ਼ ਅਤੇ ਲਵ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਗੰਭੀਰ ਜ਼ਖਮੀ ਹੈਪੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। Faridkot Accident

    Faridkot Accident
    Faridkot Accident

    ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਅਤੇ ਪੰਜਗਰਾਈਂ ਕਲਾਂ ਥਾਣੇ ਦੇ ਇੰਚਾਰਜ ਨਵਦੀਪ ਸਿੰਘ ਨੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜਿਆ ਜਾਵੇਗਾ।