ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home ਵਿਚਾਰ ਸੰਪਾਦਕੀ ਸਰਕਾਰ ਦੇ ਤਿੰਨ...

    ਸਰਕਾਰ ਦੇ ਤਿੰਨ ਸਾਲ

    Three years Government

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਈ ਦੂਰਅੰਦੇਸ਼ੀ ਵਾਲੇ ਠੋਸ ਤੇ ਫਲਦਾਇਕ ਫੈਸਲਿਆਂ ਨੂੰ ਅਮਲੀ ਰੂਪ ਦੇ ਕੇ ਆਪਣੇ ਤਿੰਨ ਸਾਲ ਪੂਰੇ ਕਰ ਲਏ ਹਨ ਐਨਡੀਏ ਨੇ ਚੋਣਾਂ ਤੋਂ ਪਹਿਲਾਂ ਭ੍ਰਿਸ਼ਟਾਚਾਰ ਕਾਲਾਧਨ ਤੇ ਲੋਕਪੱਖੀ ਸ਼ਾਸਨ ਨੂੰ ਆਪਣੇ ਏਜੰਡੇ ਨਾਲੋਂ ਵੱਧ ਇੱਕ ਮਿਸ਼ਨ ਦੇ ਰੂਪ ‘ਚ ਸਵੀਕਾਰ ਕੀਤਾ ਸੀ ਸਰਕਾਰੀ ਤੰਤਰ ਦੇ ਭ੍ਰਿਸ਼ਟਾਚਾਰ ਤੇ ਕਾਲੇ ਧਨ ‘ਤੇ ਜਬਰਦਸਤ ਵਾਰ ਕਰਨ ਲਈ ਸਰਕਾਰ ਨੇ ਨੋਟਬੰਦੀ ਦਾ ÎਿÂਤਿਹਾਸਕ ਫੈਸਲਾ ਲਿਆ ਜਿਸ ਨਾਲ ਸਾਰਾ ਕਾਲਾ ਧਨ ਬਾਹਰ ਤਾਂ ਨਹੀਂ ਆਇਆ ਪਰ ਕਾਲੇ ਧਨ ਵਾਲਿਆਂ ਨੂੰ ਭਾਜੜ ਪੈ ਗਈ ।

    ਸਰਕਾਰ ਦੇ ਤਿੰਨ ਸਾਲ

    ਆਮਦਨ ਟੈਕਸ ਦੇਣ ਵਾਲਿਆਂ ਦੀ ਗਿਣਤੀ ‘ਚ ਵੱਡਾ ਇਜਾਫ਼ਾ ਹੋਇਆ ਇੱਕ ਦਿਨ 15-16 ਸੂਬਿਆਂ ‘ਚ ਆਮਦਨ ਕਰ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਸਰਕਾਰ ਦੀ ਵਬਨਬੱਧਤਾ ਚੁਸਤ-ਦਰੁੱਸਤ ਢਾਂਚੇ ਵੱਲ ਇਸ਼ਾਰਾ ਕਰਦੀ ਹੈ ਕਾਲੇ ਧਨ ਖਿਲਾਫ਼ ਜਿੱਤ ਵੱਡੀ ਲੜਾਈ ਹੈ ਪਰ ਸਰਕਾਰ ਨੇ ਇਸ ਦਿਸ਼ਾ ‘ਚ ਸ਼ੁਰੂ ਕਰਨ ਦਾ ਸਿਹਰਾ ਜ਼ਰੂਰ ਹਾਸਲ ਕਰ ਲਿਆ ਹੈ ਇਹ ਕਹਿਣਾ ਵੀ ਕੋਈ ਗਲਤ ਨਹੀਂ ਹੋਵੇਗਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਛਾਪ ਪਾਰਟੀ ਤੇ ਸਮੁੱਚੀ ਸਰਕਾਰ ਨਾਲੋਂ ਵੱਡੀ ਜਾਪ ਰਹੀ ਹੈ ਜਿਨ੍ਹਾਂ ਨੇ ਆਪਣੇ ਸ਼ਾਸਨ ‘ਚ ਇੱਕ ਦਿਨ ਵੀ ਛੁੱਟੀ ਨਹੀਂ ਲਈ ਮੰਤਰੀਆਂ  ਸਾਂਸਦਾਂ ਨਾਲ ਰਾਬਤਾ ਰੱਖਣ ‘ਤੇ ਉਹਨਾਂ ਨੂੰ ਵਿਕਾਸ ਕਾਰਜਾਂ ਤੇ ਜਨਤਾ ਦੀ ਸੇਵਾ ਲਈ ਪ੍ਰਭਾਵਸ਼ਾਲੀ ਸੰਦੇਸ਼ ਦੇਣ ‘ਚ ਪ੍ਰਧਾਨ ਮੰਤਰੀ ਚਰਚਾ ‘ਚ ਰਹੇ ਹਨ।

    ਸਰਕਾਰ ਦੇ ਤਿੰਨ ਸਾਲ

    ਵਿਕਾਸ ਤੇ ਸਫ਼ਾਈ ਦਾ ਡੂੰਘਾ ਸਬੰਧ ਹੋਣ ਕਰਕੇ ‘ਸਵੱਛ ਭਾਰਤ’ ਮਿਸ਼ਨ ਸਰਕਾਰ ਦੀ ਇਤਿਹਾਸਕ ਪ੍ਰਾਪਤੀ ਹੈ ਭਾਵੇਂ ਸਰਕਾਰ ਦੀਆਂ ਪ੍ਰਾਪਤੀਆਂ ਸਮੁੱਚੀ ਸੱਤਾਧਿਰ ਦੀਆਂ ਪ੍ਰਾਪਤੀਆਂ ਹੁੰਦੀਆਂ ਹਨ ਇਹ ਵਿਲੱਖਣ ਸਿਆਸੀ ਦੌਰ ਹੈ ਕਿ ਜਨਤਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਵਜੋਂ ਵੇਖ ਰਹੀ ਹੈ ਨਰਿੰਦਰ ਮੋਦੀ ਦੀ ਸ਼ਖ਼ਸੀਅਤ ਦਾ ਜਾਦੂ ਸਪੱਸ਼ਟ ਨਜ਼ਰ ਆ ਰਿਹਾ ਹੈ ਉਪਰਲੇ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਈ ਹੈ ਹਜਾਰਾਂ ਕਰੋੜਾਂ ਦੇ ਘਪਲਿਆਂ ਦੀ ਚਰਚਾ ਬੰਦ ਹੋਣ ਬਰਾਬਰ ਹੈ ਪਰ ਹੇਠਲੇ ਪੱਧਰ ‘ਤੇ ਅਜੇ ਸਰਕਾਰ ਨੂੰ ਬਹੁਤ ਕੁਝ ਕਰਨਾ ਪਵੇਗਾ ਪਾਕਿਸਤਾਨ ਦੀਆਂ ਕਸ਼ਮੀਰ ‘ਚ ਅੱਤਵਾਦੀ ਸਰਗਰਮੀਆਂ ਤੇ ਬਾਕੀ ਸੂਬਿਆਂ ‘ਚ ਸੁਰੱਖਿਆ ਪੱਖੋਂ ਭਾਰਤ ਨੇ ਮਜ਼ਬੂਤੀ ਫੜੀ ਹੈ ।

    ਸਰਕਾਰ ਦੇ ਤਿੰਨ ਸਾਲ

    ਸਰਜੀਕਲ ਸਟਰਾਈਕ ਰਾਹੀਂ ਪਾਕਿ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇ ਕੇ ਸਰਕਾਰ ਨੇ ਪਾਕਿ ਨੂੰ ਕੌਮਾਂਤਰੀ ਪੱਧਰ ‘ਤੇ ਅਲੱਗ-ਥਲੱਗ ਕਰ ਦਿੱਤਾ ਹੈ ਕੌਮਾਂਤਰੀ ਪੱਧਰ ‘ਤੇ ਭਾਰਤ ਦੀ ਸਾਖ ਉੱਚੀ ਹੋਈ ਹੈ  ਦੇਸ਼ ਅੰਦਰ ਕਾਨੂੰਨੀ ਵਿਵਸਥਾ ਅਜੇ ਵੀ ਡਾਵਾਂਡੋਲ ਹੈ ਕਤਲ, ਲੁੱਟਾਂ-ਖੋਹਾਂ, ਔਰਤਾਂ ਨਾਲ ਦੁਰਾਚਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ ਜਿਸ ਨੂੰ ਰੋਕਣ ਲਈ ਸਰਕਾਰ ਨੂੰ ਖਾਸ ਤਵੱਜੋਂ ਦੇਣੀ ਪਵੇਗੀ ਕੁਝ ਰਾਜਾਂ ਅੰਦਰ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚੀ ਹੈ ਸਰਕਾਰ ਸਭ ਵਰਗਾਂ ਨੂੰ ਇਕੱਠਿਆਂ ਲੈ ਕੇ ਚੱਲ ਰਹੀ ਹੈ ਪਰ ਕੁਝ ਸਵਾਰਥੀ ਲੋਕ ਧਰਮ ਦੇ ਨਾਂਅ ‘ਤੇ ਕਾਨੂੰਨ ਨੂੰ ਹੱਥ ਲੈਣ ਦੀ ਕੋਸ਼ਿਸ਼ ਕਰਦੇ ਹਨ ਇਸ ਦੇ ਬਾਵਜੂਦ ਅਸਮਾਜਿਕ ਤੱਤਾਂ ਦੀਆਂ ਸਾਜਿਸ਼ਾਂ ਨਾਕਾਮ ਹੋ ਰਹੀਆਂ ਹਨ ਅਮਨ-ਅਮਾਨ ਵਿਕਾਸ ਲਈ ਸਭ ਤੋਂ ਜ਼ਰੂਰੀ ਹੈ ਉਮੀਦ ਹੈ ਕਿ ਸਰਕਾਰ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੀ ਆਪਣੀ ਮੁਹਿੰਮ ਨੂੰ ਬਰਕਰਾਰ ਰੱਖੇਗੀ>

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here