ਫੀਡ ਫੈਕਟਰੀ ‘ਚ ਸੀਰੇ ਵਾਲੀ ਟੈਂਕੀ ਸਾਫ਼ ਕਰਦੇ ਤਿੰਨ ਮਜ਼ਦੂਰਾਂ ਦੀ ਮੌਤ
ਮੋਗਾ (ਵਿੱਕੀ ਕੁਮਾਰ/ ਭੁਪਿੰਦਰ ਸਿੰਘ) ਪੰਜਾਬ ‘ਚ ਲੱਗੇ ਕਰਫਿਊ ਦੌਰਾਨ ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਚੀਮਾ ਪਿੰਡ ਕੋਲ ਫੀਡ ਫੈਕਟਰੀ ‘ਚ ਬਣੇ ਟੈਂਕਰ ਦੀ ਸਫਾਈ ਕਰਨ ਗਏ 3 ਮਜ਼ਦੂਰਾਂ ਦੀ ਗੈਸ ਚੜ੍ਹਣ ਨਾਲ ਮੌਤ ਹੋ ਗਈ ਮੌਕੇ ‘ਤੇ ਪੁੱਜੇ ਐੱਸ. ਪੀ. ਡੀ. ਪਰਮਾਰ ਨੇ ਦੱਸਿਆ ਕਿ ਅੱਜ ਸਵੇਰੇ ਫੀਡ ਫੈਕਟਰੀ ਦੇ ਟੈਂਕੀ ਦੀ ਸਫਾਈ ਕਰਨ ਲਈ ਇੱਕ ਮਜ਼ਦੂਰ ਸਫਾਈ ਕਰਨ ਲਈ ਗਿਆ, ਉੱਥੇ ਗੈਸ ਚੜ੍ਹਣ ਕਾਰਨ ਉਹ ਟੈਂਕਰ ਦੇ ਵਿੱਚ ਹੀ ਰਹਿ ਗਿਆ ਜਦੋਂ ਦੋਵੇਂ ਮਜ਼ਦੂਰ ਉਸ ਨੂੰ ਬਚਾਉਣ ਲਈ ਗਏ ਤਾਂ ਉਹ ਵੀ ਟੈਂਕੀ ‘ਚ ਹੀ ਰਹਿ ਗਏ ਅਤੇ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ
ਉਨ੍ਹਾਂ ਦੱਸਿਆ ਕਿ ਅੱਜ ਫੈਕਟਰੀ ‘ਚ 4-5 ਮਜ਼ਦੂਰ ਹੀ ਕੰਮ ਕਰ ਰਹੇ ਹਨ ਇਸ ਦੌਰਾਨ ਐੱਸ. ਪੀ. ਡੀ. ਨੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਤਿੰਨਾਂ ਮਜ਼ਦੂਰਾਂ ਕੋਲ ਕਰਫਿਊ ‘ਚ ਕੰਮ ਕਰਨ ਲਈ ਪਰਮਿਸ਼ਨ ਸੀ ਕਿ ਨਹੀਂ ਉੱਥੇ ਹੀ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਫੈਕਟਰੀ ਦੇ ਮੁਨੀਮ ਨੇ ਦੱਸਿਆ ਕਿ ਫੈਕਟਰੀ ‘ਚ ਸੀਰੇ ਦਾ ਟੈਂਕਰ ਸੀ ਅਤੇ ਮਜ਼ਦੂਰ ਉਸ ਦੀ ਸਫਾਈ ਕਰ ਰਹੇ ਸਨ, ਗੈਸ ਚੜ੍ਹਣ ਕਾਰਨ ਤਿੰਨ ਮਜਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਨ੍ਹਾਂ ‘ਚੋਂ ਦੋ ਖੋਸਾ ਕੋਟਲਾ ਪਿੰਡ ਨਾਲ ਸਬੰਧਿਤ ਸਕੇ ਭਰਾ ਦੱਸੇ ਜਾ ਰਹੇ ਹਨ ਜਦਕਿ ਤੀਜਾ ਮਜ਼ਦੂਰ ਪਿੰਡ ਨਸੀਰਪੁਰ ਜਾਨੀਆ ਦਾ ਦੱਸਿਆ ਜਾ ਰਿਹਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।