ਸਾਡੇ ਨਾਲ ਸ਼ਾਮਲ

Follow us

20.5 C
Chandigarh
Friday, February 27, 2026
More
    Home Breaking News ਧਰਨੇ ਤੋਂ ਵਾਪਿ...

    ਧਰਨੇ ਤੋਂ ਵਾਪਿਸ ਆਉਦੀਆਂ ਮਹਿਲਾਵਾਂ ਨੂੰ ਟਰੱਕ ਨੇ ਕੁਚਲਿਆ, ਤਿੰਨ ਦੀ ਮੌਤ

    ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲੇ ਨਾਲ ਸਬੰਧਿਤ ਹਨ ਮਹਿਲਾਵਾਂ

    ਮਾਨਸਾ, (ਸੁਖਜੀਤ ਮਾਨ)। ਅੱਜ ਸਵੇਰੇ ਦਿੱਲੀ ਦੇ ਟਿਕਰੀ ਬਾਰਡਰ ‘ਤੇ ਮਾਨਸਾ ਜਿਲ੍ਹੇ ਦੀਅਾਂ ਛੇ ਅੰਦੋਲਕਾਰੀ ਅੌਰਤਾਂ ਨੂੂੰ ਟਰੱਕ ਨੇ ਕੁਚਲ ਦਿੱਤਾ। ਜਿਨ੍ਹਾਂ ਵਿੱਚੋਂ ਤਿੰਨ ਅੌਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਇਹ ਮਹਿਲਾਵਾਂ ਟਿਕਰੀ ਤੋਂ ਵਾਪਸ ਮਾਨਸਾ ਆਉਣ ਲਈ ਡਵਾਈਡਰ ‘ਤੇ ਬੈਠੀਆਂ ਆਟੋ ਦੀ ਉਡੀਕ ਕਰ ਰਹੀਆਂ ਸਨ। ਸਾਰੀਆਂ ਮਹਿਲਾਵਾਂ ਭੀਖੀ ਨੇੜਲੇ ਪਿੰਡ ਖੀਵਾ ਦਿਆਲੂ ਵਾਲੇ ਨਾਲ ਸਬੰਧਿਤ ਸਨ। ਮਿਰਤਕਾਂ ਵਿਚ ਛਿੰਦਰ ਕੌਰ ਪਤਨੀ ਭਾਨ ਸਿੰਘ ( 61), ਗੁਰਮੇਲ ਕੌਰ ਪਤਨੀ ਭੋਲਾ ਸਿੰਘ ( 60) ਅਤੇ
    ਅਮਰਜੀਤ ਕੌਰ ਪਤਨੀ ਹਰਜੀਤ ਸਿੰਘ (58) ਸ਼ਾਮਲ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ