Road Accident: ਹਿਸਾਰ ’ਚ ਵੱਡਾ ਹਾਦਸਾ, ਸੰਘਣੀ ਧੁੰਦ ਕਾਰਨ 3 ਵਾਹਨਾਂ ਦੀ ਟੱਕਰ, 4 ਦੀ ਮੌਤ

Road Accident
ਫਾਈਲ ਫੋਟੋ।

ਕਾਫੀ ਲੋਕ ਹੇਠਾਂ ਦੱਬੇ | Road Accident

ਹਿਸਾਰ (ਸੱਚ ਕਹੂੰ ਨਿਊਜ਼)। Road Accident: ਸੰਘਣੀ ਧੁੰਦ ਕਾਰਨ ਸ਼ਨਿੱਚਰਵਾਰ ਸਵੇਰੇ ਹਿਸਾਰ ਦੇ ਉਕਲਾਨਾ ਦੇ ਸੂਰੇਵਾਲਾ ਚੌਕ ’ਤੇ ਵੱਡਾ ਸੜਕ ਹਾਦਸਾ ਵਾਪਰਿਆ। ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਰ ਸੜਕ ’ਤੇ ਟਰੈਫਿਕ ਹੌਲੀ ਕਰਦੇ ਹੋਏ ਪਲਟ ਗਈ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਹੋਰ ਕਾਰ ਵੀ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ। ਹਾਦਸੇ ’ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਕੁਝ ਲੋਕਾਂ ਦੇ ਟਰੱਕ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਪੁਲਿਸ ਤੇ ਰਾਹਤ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਤੇ ਬਚਾਅ ਕਾਰਜ ’ਚ ਜੁਟੀ ਹੋਈ ਹੈ। ਡਿਵਾਈਡਰ ਨੂੰ ਟੱਕਰ ਮਾਰਨ ਵਾਲੀ ਕਾਰ ਨਰਵਾਣਾ ਵੱਲੋਂ ਆ ਰਹੀ ਸੀ। ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ।

ਇਹ ਖਬਰ ਵੀ ਪੜ੍ਹੋ : ਚੀਨ ਦੀ ‘ਕਾਊਂਟੀ’ ਕਾਰਵਾਈ

LEAVE A REPLY

Please enter your comment!
Please enter your name here