ਤਿੰਨ ਸਵਾਲ
ਬਹੁਤ ਪੁਰਾਣੀ ਗੱਲ ਹੈ ਕਿਸੇ ਰਾਜ ’ਚ ਦਰਸ਼ਨ ਸ਼ਾਸਤਰ ਦੇ ਇੱਕ ਵਿਦਵਾਨ ਨੂੰ ਰਾਜੇ ਨੇ ਸੱਦਿਆ ਤੇ ਕਿਹਾ, ‘‘ਤਿੰਨ ਸਵਾਲ ਮੇਰੇ ਲਈ ਬੁਝਾਰਤ ਬਣੇ ਹੋਏ ਹਨ ਕਿ ਰੱਬ ਕਿੱਥੇ ਹੈ? ਮੈਂ ਉਸ ਨੂੰ ਕਿਉਂ ਨਹੀਂ ਵੇਖ ਸਕਦਾ? ਅਤੇ ਉਹ ਸਾਰਾ ਦਿਨ ਕੀ ਕਰਦਾ ਹੈ? ਜੇਕਰ ਤੂੰ ਇਨ੍ਹਾਂ ਦਾ ਸਹੀ ਜਵਾਬ ਨਾ ਦਿੱਤਾ ਤਾਂ ਤੇਰਾ ਸਿਰ ਕਲਮ ਕਰਵਾ ਦਿੱਤਾ ਜਾਵੇਗਾ’’
ਵਿਦਵਾਨ ਡਰ ਕੇ ਕੰਬਣ ਲੱਗਾ ਕਿਉਂਕਿ ਉਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਉਸ ਨੂੰ ਅਸੰਭਵ ਲੱਗਾ ਅਗਲੇ ਦਿਨ ਵਿਦਵਾਨ ਦਾ ਲੜਕਾ ਦਰਬਾਰ ’ਚ ਆਇਆ ਤੇ ਉਸ ਨੇ ਰਾਜੇ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਸਵਾਲਾਂ ਦਾ ਜਵਾਬ ਦੇ ਸਕਦਾ ਹੈ? ਰਾਜਾ ਮੰਨ ਗਿਆ
ਵਿਦਵਾਨ ਦੇ ਲੜਕੇ ਨੇ ਦੁੱਧ ਦਾ ਇੱਕ ਵੱਡਾ ਛੰਨਾ ਲਿਆਉਣ ਲਈ ਕਿਹਾ ਛੰਨਾ ਲਿਆਂਦਾ ਗਿਆ ਫਿਰ ਲੜਕੇ ਨੇ ਕਿਹਾ ਕਿ ਦੁੱਧ ਨੂੰ ਰਿੜਕਿਆ ਜਾਵੇ ਤਾਂ ਕਿ ਮੱਖਣ ਵੱਖ ਹੋ ਜਾਵੇ ਉਹ ਵੀ ਕਰ ਦਿੱਤਾ ਗਿਆ
ਲੜਕੇ ਨੇ ਰਾਜੇ ਤੋਂ ਪੁੱਛਿਆ, ‘‘ਦੁੱਧ ਰਿੜਕਣ ਤੋਂ ਪਹਿਲਾਂ ਮੱਖਣ ਕਿੱਥੇ ਸੀ?’’ ਰਾਜਾ ਬੋਲਿਆ, ‘‘ਦੁੱਧ ਵਿੱਚ’’ ਲੜਕੇ ਨੇ ਸਵਾਲ ਕੀਤਾ, ‘‘ਦੁੱਧ ਦੇ ਕਿਹੜੇ ਹਿੱਸੇ ’ਚ?’’ ਰਾਜੇ ਨੇ ਕਿਹਾ ‘‘ਪੂਰੇ ’ਚ’’ ਲੜਕੇ ਨੇ ਕਿਹਾ, ‘‘ਇਸੇ ਤਰ੍ਹਾਂ ਰੱਬ ਵੀ ਸਾਡੇ ਸਾਰਿਆਂ ’ਚ ਮੌਜ਼ੂਦ ਹੈ, ਸਾਰੀਆਂ ਚੀਜ਼ਾਂ ’ਚ’’ ਰਾਜੇ ਨੇ ਪੁੱਛਿਆ, ‘‘ਮੈਂ ਕਿਉਂ ਨਹੀਂ ਰੱਬ ਨੂੰ ਵੇਖ ਸਕਦਾ?’’
ਲੜਕੇ ਨੇ ਜਵਾਬ ਦਿੱਤਾ, ‘‘ਕਿਉਂਕਿ ਤੁਸੀਂ ਸੱਚੇ ਮਨ ਨਾਲ ਉਸ ਦਾ ਧਿਆਨ ਨਹੀਂ ਕਰਦੇ’’ ਰਾਜਾ ਬੋਲਿਆ, ‘‘ਹੁਣ ਇਹ ਦੱਸੋ ਕਿ ਰੱਬ ਸਾਰਾ ਦਿਨ ਕੀ ਕਰਦਾ ਹੈ?’’ ਲੜਕਾ ਬੋਲਿਆ, ‘‘ਇਸ ਦਾ ਜਵਾਬ ਦੇਣ ਲਈ ਸਾਨੂੰ ਜਗ੍ਹਾ ਬਦਲਣੀ ਪਵੇਗੀ ਤੁਸੀਂ ਇੱਥੇ ਆ ਜਾਓ ਤੇ ਮੈਨੂੰ ਰਾਜ ਸਿੰਘਾਸਣ ’ਤੇ ਬੈਠਣ ਦਿਓ’’ ਰਾਜੇ ਨੇ ਉਸ ਦੀ ਗੱਲ ਮੰਨ ਲਈ ਲੜਕੇ ਨੇ ਕਿਹਾ, ‘‘ਇੱਕ ਪਲ ਪਹਿਲਾਂ ਤੁਸੀਂ ਇੱਥੇ ਸੀ ਅਤੇ ਮੈਂ ਉੱਥੇ ਹੁਣ ਦੋਵਾਂ ਦੀਆਂ ਅਵਸਥਾਵਾਂ ਉਲਟ ਹੋ ਗਈਆਂ ਹਨ ਈਸ਼ਵਰ ਸਾਨੂੰ ਉੱਪਰ ਉੱਠਣ ਦੇ ਵਾਰ-ਵਾਰ ਮੌਕੇ ਦਿੰਦਾ ਹੈ’’ ਜਵਾਬ ਤੋਂ ਖੁਸ਼ ਹੋ ਕੇ ਰਾਜੇ ਨੇ ਵਿਦਵਾਨ ਅਤੇ ਉਸ ਦੇ ਪੁੱਤਰ ਨੂੰ ਸਨਮਾਨਿਤ ਕੀਤਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ