ਪੰਜਾਬ ਵਿੱਚ ਸੋਮਵਾਰ ਨੂੰ ਵੀ ਆਏ 6 ਨਵੇਂ ਮਰੀਜ਼, ਕੁਲ ਗਿਣਤੀ ਹੋਈ 176
ਮੁਹਾਲੀ ਤੋਂ ਇੱਕ ਹੋਰ ਆਇਆ ਮਾਮਲਾ ਸਾਹਮਣੇ, ਮੁਹਾਲੀ ਵਿਖੇ ਮਾਮਲੇ ਹੋਏ 54
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਨਾਲ ਜੰਗ ਲੜ ਰਹੇ 3 ਮਰੀਜ਼ਾ ਦੀ ਹਾਲਤ ਸੋਮਵਾਰ ਨੂੰ ਕਾਫ਼ੀ ਜਿਆਦਾ ਗੰਭੀਰ ਦੱਸੀ ਜਾ ਰਹੀ ਹੈ, ਇਨਾਂ ਵਿੱਚੋਂ 1 ਮਰੀਜ਼ ਨੂੰ ਵੈਟੀਲੇਟਰ ਦੀ ਮਦਦ ਨਾਲ ਠੀਕ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ। ਫਿਲਹਾਲ ਇਨਾਂ ਤਿੰਨਾਂ ਦੀ ਸਥਿਤੀ ਖ਼ਤਰੇ ਵਿੱਚ ਹੀ ਦੱਸੀ ਜਾ ਰਹੀ ਹੈ। ਇਥੇ ਹੀ ਸੋਮਵਾਰ ਨੂੰ 2 ਹੋਰ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ ਅਤੇ ਕੋਰੋਨਾ ਪੀੜਤ ਹੋ ਕੇ 6 ਨਵੇਂ ਮਰੀਜ਼ ਸਾਹਮਣੇ ਆਏ ਹਨ।
ਨਵੇਂ ਮਾਮਲੇ ਜਲੰਧਰ ਅਤੇ ਪਠਾਨਕੋਟ ਤੋਂ 2-2, ਮੁਹਾਲੀ ਅਤੇ ਲੁਧਿਆਣਾ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਜਿਨਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਵੀ ਮੁਹਾਲੀ ਵਿਖੇ ਇੱਕ ਹੋਰ ਮਰੀਜ਼ ਸਾਹਮਣੇ ਆਇਆ ਹੈ, ਜਿਸ ਕਾਰਨ ਸਿਰਫ਼ ਮੁਹਾਲੀ ਦੇ ਮਰੀਜ਼ਾ ਦੀ ਗਿਣਤੀ ਵੱਧ ਕੇ 54 ਹੋ ਗਈ ਹੈ।
ਜਦੋਂ ਕਿ ਸੂਬੇ ਭਰ ਵਿੱਚ ਮਰੀਜ਼ਾ ਦੀ ਗਿਣਤੀ 176 ਦੱਸੀ ਜਾ ਰਹੀ ਹੈ। ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ, ਕਿਉਂਕਿ 446 ਸ਼ੱਕੀ ਮਰੀਜ਼ਾਂ ਦੀ ਟੈਸਟ ਰਿਪੋਰਟ ਆਉਣ ਬਾਕੀ ਹੈ।
ਪੰਜਾਬ ਸਰਕਾਰ ਵਲੋਂ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਕਰਫਿਊ ਨਾਲ ਸਥਿਤੀ ਕਾਫ਼ੀ ਹੱਦ ਤੱਕ ਕਾਬੂ ਵਿੱਚ ਆਈ ਹੈ ਅਤੇ ਪਹਿਲਾਂ ਤੋਂ ਆਏ ਮਰੀਜ਼ਾ ਦੇ ਸੰਪਰਕ ਵਿੱਚ ਲੋਕਾਂ ਨੂੰ ਹੀ ਕੋਰੋਨਾ ਹੋਣ ਦਾ ਡਰ ਹੈ, ਜਦੋਂ ਕਿ ਇਸ ਤੋਂ ਇਲਾਵਾ ਕੋਈ ਜਿਆਦਾ ਨਵੇਂ ਮਾਮਲੇ ਸਾਹਮਣੇ ਨਹੀਂ ਆ ਰਹੇ ਹਨ। ਸੋਮਵਾਰ ਨੂੰ ਹੀ ਲੁਧਿਆਣਾ ਵਿਖੇ ਇੱਕ ਪੁਲਿਸ ਅਧਿਕਾਰੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਪੁਲਿਸ ਅਧਿਕਾਰੀ ਨੂੰ ਕਿਵੇਂ ਕੋਰੋਨਾ ਹੋਇਆ, ਇਸ ਸਬੰਧੀ ਜਾਂਚ ਕੀਤੀ ਜਾ ਰਹੀਂ ਹੈ।
ਇਥੇ ਹੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 4480 ਸਕੀ ਮਾਮਲੇ ਲੈਬ ਰਿਪੋਰਟ ਲਈ ਭੇਜੇ ਗਏ ਹਨ, ਜਿਸ ਵਿੱਚੋਂ ਵਿੱਚੋਂ 3858 ਮਾਮਲੇ ਵਿੱਚ ਨੈਗਟਿਵ ਰਿਪੋਰਟ ਆਈ ਹੈ। ਜਦੋਂ ਕਿ ਵੱਡੀ ਗਿਣਤੀ ਵਿੱਚ 446 ਸਕੀ ਮਰੀਜ਼ਾ ਦੀ ਲੈਬ ਰਿਪੋਰਟ ਆਉਣੀ ਬਾਕੀ ਹੈ।
ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ
- ਜਿਲ੍ਹਾ ਕੋਰੋਨਾ ਪੀੜਤ
- ਮੁਹਾਲੀ 54
- ਜਲੰਧਰ 24
- ਐਸ.ਬੀ.ਐਸ. ਨਗਰ 19
- ਪਠਾਨਕੋਟ 18
- ਅੰਮ੍ਰਿਤਸਰ 11
- ਮਾਨਸਾ 11
- ਲੁਧਿਆਣਾ 11
- ਹੁਸ਼ਿਆਰਪੁਰ 7
- ਮੋਗਾ 4
- ਰੋਪੜ 3
- ਫਰੀਦਕੋਟ 3
- ਫਤਿਹਗੜ ਸਾਹਿਬ 2
- ਬਰਨਾਲਾ 2
- ਪਟਿਆਲਾ 2
- ਸੰਗਰੂਰ 2
- ਕਪੂਰਥਲਾ 2
- ਮੁਕਤਸਰ 1
- ਕੁਲ 176
ਪੰਜਾਬ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਕਲ ਅਤੇ ਅੱਜ ਤੱਕ ਦੀ ਸਥਿਤੀ ?
- ਪੰਜਾਬ ‘ਚ ਕੁਲ ਸਕੀ ਮਰੀਜ਼ (ਹੁਣ ਤੱਕ) 4480
- ਸਕੀ ਮਰੀਜ਼ ‘ਚ ਨੈਗਟਿਵ ਕੇਸ ਦੀ ਗਿਣਤੀ 3858
- ਸਕੀ ਮਰੀਜ਼ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ 446
- ਹੁਣ ਤੱਕ ਕੋਰੋਨਾ ਪੀੜਤ ਪਾਏ ਗਏ 176
- ਗੰਭੀਰ ਸਥਿਤੀ ਵਿੱਚ ਮਰੀਜ਼ 03
- ਮੌਤ ਦਾ ਸ਼ਿਕਾਰ ਹੋਏ ਕੋਰੋਨਾ ਪੀੜਤ 12
- ਹੁਣ ਤੱਕ ਠੀਕ ਹੋਏ ਮਰੀਜ਼ 25
- ਸਕੀ ਮਰੀਜ਼ ‘ਚ ਨੈਗਟਿਵ ਕੇਸ ਦੀ ਗਿਣਤੀ 3858
- ਸਕੀ ਮਰੀਜ਼ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ 446
- ਹੁਣ ਤੱਕ ਕੋਰੋਨਾ ਪੀੜਤ ਪਾਏ ਗਏ 176
- ਗੰਭੀਰ ਸਥਿਤੀ ਵਿੱਚ ਮਰੀਜ਼ 03
- ਮੌਤ ਦਾ ਸ਼ਿਕਾਰ ਹੋਏ ਕੋਰੋਨਾ ਪੀੜਤ 12
- ਹੁਣ ਤੱਕ ਠੀਕ ਹੋਏ ਮਰੀਜ਼ 25
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।