ਡਲਿਵਰੀ ਬੁਆਏ ਨੂੰ ਘੇਰ 3 ਮੋਟਰਸਾਇਕਲ ਸਵਾਰਾਂ ਨੇ ਲੁੱਟੀ ਹਜ਼ਾਰਾਂ ਦੀ ਨਕਦੀ

Bus Stand Mansa

ਲੁਧਿਆਣਾ (ਸੱਚ ਕਹੂੰ ਨਿਊਜ)। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਸਰਪੰਚ ਕਲੋਨੀ ਜਮਾਲਪੁਰ ਦੇ ਰਹਿਣ ਵਾਲੇ ਇੱਕ ਬੁਆਏ ਨਾਲ ਹੋਈ ਲੁੱਟ-ਖੋਹ ਦੇ ਮਾਮਲੇ ਵਿੱਚ ਸ਼ਿਕਾਇਤ ਮਿਲਣ ਪਿੱਛੋਂ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਬਖ਼ਸ਼ੀਸ਼ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸਰਪੰਚ ਕਲੋਨੀ ਜਮਾਲਪੁਰ ਨੇ ਦੱਸਿਆ ਕਿ ਉਹ ਬਲਿਊ ਐਕਸਪ੍ਰੈਸ ਲਿਮਟਿਡ ਗਲੀ ਨੰਬਰ 5 ਜੀਵਨ ਨਗਰ ਲੁਧਿਆਦਾ ਵਿਖੇ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ। (Crime News)

ਰੋਜਾਨਾਂ ਦੀ ਤਰ੍ਹਾਂ ਉਹ ਆਪਣੀ ਡਿਊਟੀ ਵਜੋਂ 17 ਜੂਨ ਨੂੰ ਆਪਣੇ ਮੋਟਰਸਾਇਕਲ ’ਤੇ ਪਾਰਸਲ ਦੇਣ ਗਿਆ ਸੀ। ਇਸ ਦੌਰਾਨ ਉਹ ਤਿੰਨ ਵੱਖ ਵੱਖ ਪਾਰਸਲ ਡਲਿਵਰ ਕਰਕੇ ਉਨ੍ਹਾਂ ਦੀ ਬਣਦੀ ਪੇਮੈਂਟ 5990 ਰੁਪਏ ਦੀ ਨਕਦੀ ਲੈ ਕੇ ਵਾਪਸ ਪਰਤ ਰਿਹਾ ਸੀ। ਜਦ ਉਹ ਜੀਵਨ ਨਗਰ ਰੋਡ ’ਤੇ ਪਤੰਜਲੀ ਦੇ ਸ਼ੋਅਰੂਮ ਲਾਗੇ ਪਹੁੰਚਿਆ ਤਾਂ ਪਿੱਛੋਂ ਇੱਕ ਮੋਟਰਸਾਇਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਆਪਣਾ ਮੋਟਰਸਾਇਕਲ ਉਸਦੇ ਅੱਗੇ ਲਾ ਕੇ ਉਸਨੂੰ ਘੇਰ ਲਿਆ ਅਤੇ ਪਾਰਸਲ ਡਲਿਵਰ ਕੀਤੇ ਜਾਣ ਤੋਂ ਬਾਅਦ ਇਕੱਤਰ ਹੋਈ ਰਕਮ ਜੋ ਉਸਨੇ ਆਪਣੇ ਬੈਗ ’ਚ ਰੱਖੀ ਸੀ, ਖੋਹ ਕੇ ਫ਼ਰਾਰ ਹੋ ਗਏ। (Crime News)

ਇਹ ਵੀ ਪੜ੍ਹੋ : Viral Video : ਵਾਇਰਲ ਵੀਡੀਓ ’ਚ ਨਜ਼ਰ ਆਏ ਵਿਅਕਤੀਆਂ ’ਤੇ ਪੁਲਿਸ ਦੀ ਵੱਡੀ ਕਾਰਵਾਈ

ਇਸ ਤੋਂ ਬਾਅਦ ਉਸਨੇ ਆਪਣੇ ਤੌਰ ’ਤੇ ਲੁਟੇਰਿਆਂ ਦੀ ਭਾਲ ਕੀਤੀ ਤਾਂ ਉਸਨੂੰ ਪਤਾ ਲੱਗਾ ਕਿ ਉਸਨੂੰ ਪਰਦੀਪ ਸਿੰਘ, ਦੀਪਕ ਸ਼ਰਮਾ ਤੇ ਮਨਦੀਪ ਸਿੰਘ ਨੇ ਲੁੱਟਿਆ ਸੀ। ਇਸ ਪਿੱਛੋਂ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮਾਮਲੇ ਦੇ ਤਫ਼ਤੀਸੀ ਅਫ਼ਸਰ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਬਖ਼ਸ਼ੀਸ਼ ਸਿੰਘ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਪਰਦੀਪ ਸਿੰਘ ਵਾਸੀ ਭਾਮੀਆਂ ਖੁਰਦ, ਦੀਪਕ ਸ਼ਰਮਾਂ ਤੇ ਮਨਦੀਪ ਸਿੰਘ ਵਾਸੀਆਨ ਮੁੰਡੀਆਂ ਕਲਾਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਤਿੰਨੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ। (Crime News)

LEAVE A REPLY

Please enter your comment!
Please enter your name here