central jail | ਕੇਂਦਰੀ ਜ਼ੇਲ੍ਹ ‘ਚੋਂ ਤਿੰਨ ਮੋਬਾਇਲ ਮਿਲੇ
ਬਠਿੰਡਾ, (ਸੁਖਜੀਤ ਮਾਨ) ਕੇਂਦਰੀ ਜ਼ੇਲ੍ਹ (central jail) ਬਠਿੰਡਾ ‘ਚੋਂ ਤਲਾਸ਼ੀ ਮੁਹਿੰਮ ਦੌਰਾਨ ਮੋਬਾਇਲ ਮਿਲਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਬੀਤੇ ਦਿਨ ਜ਼ੇਲ੍ਹ ਦੀ ਤਲਾਸ਼ੀ ਦੌਰਾਨ ਵੱਖ-ਵੱਖ ਥਾਵਾਂ ਤੋਂ ਤਿੰਨ ਮੋਬਾਇਲ ਤਾਂ ਮਿਲੇ ਹਨ ਪਰ ਇਹ ਮੋਬਾਇਲ ਕਿਸਦੇ ਹਨ ਇਸ ਬਾਰੇ ਕੁੱਝ ਪਤਾ ਨਹੀਂ ਲੱਗਿਆ। ਵੇਰਵਿਆਂ ਮੁਤਾਬਿਕ ਬਠਿੰਡਾ ਦੀ ਕੇਂਦਰੀ ਜ਼ੇਲ੍ਹ ‘ਚ ਜਦੋਂ ਤੋਂ ਸੀਆਰਪੀਐਫ਼ ਦਾ ਪਹਿਰਾ ਲੱਗਿਆ ਹੈ ਉਦੋਂ ਤੋਂ ਮੋਬਾਇਲ ਬਰਾਮਦ ਹੋਣ ਦੇ ਮਾਮਲੇ ਵਧਣ ਲੱਗੇ ਹਨ।
ਥਾਣਾ ਕੈਂਟ ਪੁਲਿਸ ਕੋਲ ਸਹਾਇਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਬਠਿੰਡਾ ਜੋਗਿੰਦਰ ਸਿੰਘ ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ 13 ਫਰਵਰੀ ਨੂੰ ਜ਼ੇਲ੍ਹ ਦੀ ਤਲਾਸ਼ੀ ਦੌਰਾਨ ਬੈਰਕ ਨੰਬਰ 8 ਦੇ ਬਾਥਰੂਮ ਦੀ ਫਲੱਸ਼ ‘ਚੋਂ ਦੋ ਮੋਬਾਇਲ, ਦੋ ਬੈਟਰੀਆਂ ਅਤੇ ਇੱਕ ਚਾਰਜਰ ਲਵਾਰਿਸ ਹਾਲਤ ‘ਚੋਂ ਮਿਲਿਆ ਹੈ। ਇਸ ਤੋਂ ਇਲਾਵਾ 14 ਫਰਵਰੀ ਨੂੰ ਜ਼ੇਲ੍ਹ ਦੀ ਤਲਾਸ਼ੀ ਦੌਰਾਨ ਜੋਨ ਨੰਬਰ 1 ਦੇ ਸੈੱਲ ਨੰਬਰ 2 ਦੀ ਛੱਤ ਉੱਪਰੋਂ ਇੱਕ ਟੱਚ ਸਕਰੀਨ ਮੋਬਾਇਲ ਅਤੇ ਇੱਕ ਛੋਟਾ ਚਾਰਜ਼ਰ ਲਵਾਰਿਸ ਮਿਲਿਆ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਮਾਮਲਿਆਂ ‘ਚ ਜ਼ੇਲ੍ਹ ਮੈਨੂਅਲ ਐਕਟ ਤਹਿਤ ਨਾਮਾਲੂਮ ਵਿਅਕਤੀਆਂ ਖਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।