ਰਾਜਨ ਮਾਨ, ਨੌਸ਼ਹਿਰਾ ਢਾਲਾ (ਤਰਨ ਤਾਰਨ)
ਭਾਰਤ-ਪਾਕਿ ਸਰਹੱਦ ਦੇ ਐਨ ਕੰਢੇ ਵੱਸੇ ਪਿੰਡ ਨੌਸ਼ਹਿਰਾ ਢਾਲਾ ਵਿਖੇ ਇੱਕ ਜਿਮੀਂਦਾਰ ਪਰਿਵਾਰ ਦੇ ਲੜਕੇ ਵੱਲੋਂ ਦਲਿਤ ਪਰਿਵਾਰ ਦੀ ਲੜਕੀ ਨਾਲ ਘਰੋਂ ਭੱਜਕੇ ਵਿਆਹ ਕਰਵਾਉਣ ‘ਤੇ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਲੜਕੇ ਦੇ ਪਿਤਾ ,ਭਰਾ ਤੇ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਪਿੰਡ ਨੌਸ਼ਹਿਰਾ ਢਾਲਾ ਦੇ ਜਿਮੀਂਦਾਰ ਪਰਿਵਾਰ ਨਾਲ ਸਬੰਧਤ ਹਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਪਿੰਡ ਦੀ ਹੀ ਦਲਿਤ ਪਰਿਵਾਰ ਦੀ ਲੜਕੀ ਨਾਲ ਡੇਢ ਮਹੀਨਾ ਪਹਿਲਾਂ ਘਰੋਂ ਭੱਜਕੇ ਅਦਾਲਤ ਵਿੱਚ ਵਿਆਹ ਕਰਵਾ ਲਿਆ ਇਸ ਗੱਲ ਨੂੰ ਲੈ ਕੇ ਲੜਕੀ ਵਾਲਿਆਂ ਦੇ ਪਰਿਵਾਰ ਵਾਲੇ ਕਾਫੀ ਨਾਰਾਜ਼ ਸਨ ਬੀਤੇ ਕੱਲ੍ਹ ਹਰਮਨਜੀਤ ਸਿੰਘ ਤੇ ਉਸਦੀ ਪਤਨੀ ਆਪਣੇ ਘਰ ਆਏ ਅਤੇ ਫਿਰ ਕੁਝ ਸਮਾਂ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ‘ਤੇ ਵਾਪਿਸ ਕਿਧਰੇ ਚਲੇ ਗਏ
ਇਸ ਗੱਲ ਦੀ ਸੂਚਨਾ ਮਿਲਣ ‘ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਰਾਤ ਦੇ ਸਮੇਂ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਮਿਲਕੇ ਲੜਕੇ ਵਾਲਿਆਂ ਦੇ ਘਰ ‘ਤੇ ਹਮਲਾ ਕਰਕੇ ਘਰ ਵਿੱਚ ਸੁੱਤੇ ਲੜਕੇ ਦੇ ਪਿਤਾ 65 ਸਾਲਾ ਜੋਗਿੰਦਰ ਸਿੰਘ, ਉਸਦੇ ਛੋਟੇ ਪੁੱਤਰ 16 ਸਾਲਾ ਪਵਨਜੀਤ ਸਿੰਘ ਅਤੇ ਲੜਕੀ ਪ੍ਰਭਜੀਤ ਕੌਰ 20 ਸਾਲ ਦਾ ਤੇਜ਼ਧਾਰ ਹਥਿਆਰਾਂ ਨਾਲ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ ਇਹਨਾਂ ਵੱਲੋਂ ਇਹਨਾਂ ਦੇ ਸਰੀਰ ‘ਤੇ ਕਈ ਵਾਰ ਕੀਤੇ ਗਏ ਮੌਕੇ ‘ਤੇ ਪੁੱਜੇ ਐਸ ਪੀ (ਐਸਪੀ ਹੈਡਕੁਆਟਰ) ਹਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਵਿਆਹ ਕਰਾਉਣ ਵਾਲਾ ਲੜਕਾ ਤੇ ਲੜਕੀ ਘਰੇ ਹਨ ਜਿਸ ਕਰਕੇ ਉਨ੍ਹਾਂ ਨੇ ਰਾਤ ਨੂੰ ਲੜਕੇ ਦੇ ਘਰ ‘ਤੇ ਹਮਲਾ ਕਰ ਦਿੱਤਾ ਜਦੋਂ ਹਮਲਾ ਕੀਤਾ ਗਿਆ ਉਸ ਸਮੇਂ ਲੜਕੇ ਦਾ ਪਰਿਵਾਰ ਸੁੱਤਾ ਹੋਇਆ ਸੀ ਉਨ੍ਹਾਂ ਨੇ ਲੜਕੇ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਕਰ ਦਿੱਤਾ ਪੁਲਿਸ ਵੱਲੋਂ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਕੇਸ ਦਰਜ਼ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।