ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਇੱਕੋ ਪਰਿਵਾਰ ਦ...

    ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਨਿਗਲਿਆ ਜ਼ਹਿਰ ਦੋ ਦੀ ਮੌਤ

    ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਨਿਗਲਿਆ ਜ਼ਹਿਰ ਦੋ ਦੀ ਮੌਤ

    ਮਾਲੇਰਕੋਟਲਾ (ਗੁਰਤੇਜ ਜੋਸੀ) ਸਥਾਨਕ ਬੱਸ ਸਟੈਡ ਤੋਂ ਕਾਲਜ ਰੋਡ ‘ਤੇ ਸਥਿੱਤ ਟੈਗੋਰ ਸਟਰੀਟ ਵਿਖੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਕੋਈ ਜ਼ਹਿਰਲੀ ਚੀਜ ਨਿਗਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਦਾ ਗਿਆ ਜਿੱਥੇ ਕਿ ਇੱਕ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗੰਭੀਰ ਹਾਲਤ ਨੂੰ ਦੇਖਦਿਆਂ ਦੋ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਜਿਨ੍ਹਾਂ ‘ਚੋਂ ਇੱਕ ਦੀ ਰਸਤੇ ‘ਚ ਮੌਤ ਹੋ ਗਈ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਡਿਊਟੀ ‘ਤੇ ਮੌਜ਼ੂਦ ਡਾਕਟਰ ਇਕਰਾ ਨੇ ਦੱਸਿਆ ਕਿ ਇਲਾਜ ਲਈ ਕਵਿਤਾ (40), ਸ਼ਿਵਮ ਜਿੰਦਲ(23) ਅਤੇ ਸਿਵਾਂਗੀ (20) ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਦਾ ਗਿਆ ਸੀ

    ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕਵਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਸ਼ਿਵਮ ਜਿੰਦਲ ਤੇ ਸ਼ਿੰਵਾਂਗੀ ਦੀ ਹਾਲਤ ਗੰਭੀਰ ਹੋਣ ਕਾਰਨ ਰਾਜਿੰਦਰ ਹਸਪਤਾਲ ਪਟਿਆਲਾ ਨੂੰ ਰੈਫਰ ਕਰ ਦਿੱਤਾ ਗਿਆ ਸੀ ਰਸਤੇ ਵਿੱਚ ਸ਼ਿੰਵਾਂਗੀ ਦੀ ਮੌਤ ਹੋ ਗਈ ਹੈ ਅਤੇ ਸ਼ਿਵਮ ਜਿੰਦਲ ਪਟਿਆਲਾ ਵਿਖੇ ਜੇਰੇ ਇਲਾਜ ਹੈ ਡਾਕਟਰ ਇਕਰਾ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਘਟਨਾ ਸਥਾਨ ‘ਤੇ ਪੁੱਜ ਕੇ ਪੁਲਿਸ ਅਤੇ ਖੂਫ਼ੀਆ ਵਿਭਾਗ ਨੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਉੱਧਰ ਜਾਚ ਕਰ ਰਹੇ ਸਬ ਇੰਸਪੈਕਟਰ ਬਲਜੀਤ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਕਿਸੇ ਜਿਊਲਰ ਨਾਲ ਪੈਸੇ ਲੈਣ ਦਾ ਝਗੜਾ ਚੱਲਦਾ ਸੀ ਜਿਸ ਸਬੰਧੀ ਦਰਖਾਸਤਬਾਜੀ ਚੱਲਦੀ ਸੀ ਅੱਜ ਪਰਿਵਾਰ ਵੱਲੋਂ ਜਹਿਰਲੀ ਚੀਜ ਨਿਗਲ ਲਈ ਹੈ ਜਿਨ੍ਹਾਂ ਵਿੱਚੋਂ  ਦੋ ਮੌਤ ਹੋ ਗਈ ਸਿਵਮ ਜਿੰਦਲ ਪਟਿਆਲਾ ਵਿਖੇ ਜੇਰੇ ਇਲਾਜ ਹੈ ਉਸ ਦੇ ਹੋਸ਼ ਵਿੱਚ ਆਉਂਣ ਤੋਂ ਬਾਅਦ ਬਿਆਨ ਦਰਜ ਕੀਤੇ ਜਾਣਗੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.