ਮੋਗਾ (ਵਿੱਕੀ ਕੁਮਾਰ)। ਅੱਜ ਮੋਗਾ ਵਿਚ ਵਾਪਰੇ ਸੜਕ ਹਾਦਸੇ (Road Accident) ‘ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦਕਿ ਇਕ ਔਰਤ ਗੰਭੀਰ ਜਖਮੀ ਹੋ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਗੰਗਾਨਗਰ ਤੋਂ ਆ ਰਹੀ ਇਕ ਕਾਰ ਨੇ ਓਵਰਟੇਕ ਕਰਨ ਵੇਲੇ ਸਾਹਮਣਿਓ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੋਗਾ ਕੋਟਕਪੂਰਾ ਰੋਡ ’ਤੇ ਪਾਵਰਗਰਿੱਡ ਕੋਲ ਵਾਪਰੇ ਇਸ ਹਾਦਸੇ ਵਿਚ ਮੋਟਰਸਾਈਕਲ ਚਾਲਕ , ਉਸ ਦਾ ਛੇ ਸਾਲਾ ਪੁੱਤਰ ਅਤੇ ਚਾਲਕ ਦੀ ਮਾਤਾ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਚਾਲਕ ਦੀ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਹਾਦਸਾ (Road Accident) ਇਨਾ ਖਤਰਨਾਕ ਸੀ ਕਿ ਕਾਰ ਚਾਲਕ ਨੇ ਓਵਰਟੇਕ ਕਰਦਿਆਂ ਮੋਟਰਸਾਂਕਲ ਨੂੰ ਟੱਕਰ ਮਾਰਨ ਉਪਰੰਤ ਕਾਰ ਉਲਟ ਪਾਸੇ ਖੇਤਾਂ ਵਿਚ ਉਤਾਰ ਦਿੱਤੀ ਤੇ ਇੱਥੇ ਹੀ ਬਸ ਨਹੀਂ ਕਾਰ ਰੋਕਣ ਦੀ ਬਜਾਏ ਮੁੜ ਸੜਕ ’ਤੇ ਚੜਾਉਣ ਦੀ ਕੋਸ਼ਿਸ ਵਿਚ ਕਾਰ ਇਕ ਖੰਬੇ ਅਤੇ ਦਰੱਖਤ ਨਾਲ ਟਕਰਾ ਗਈ। ਕਾਰ ਪੂਰੀ ਤਰਾਂ ਨੁਕਸਾਨੀ ਗਈ ਹੈ। ਪਰ ਏਅਰ ਬੈਗ ਖੁੱਲਣ ਕਰਕੇ ਕਾਰ ਸਵਾਰ ਬਾਲ ਬਾਲ ਬੱਚ ਗਏ।
ਇਹ ਵੀ ਪੜ੍ਹੋ : ਅਪਰਾਧਾਂ ਦੀ ਰੋਕਥਾਮ ਤੇ ਪ੍ਰਬੰਧ
ਐੱਸਐੱਚਓ ਬਲਰਾਜ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਗੰਗਾਨਗਰ ਤੋਂ ਕਾਰ ਸਵਾਰ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਜਦਕਿ ਪਿੰਡ ਦਾਤਾ ਤੋਂ ਮੋਟਰਸਾਈਕਲ ਸਵਾਰ ਆਪਣੀ ਰਿਸ਼ਤੇਦਾਰੀ ਵਿਚ ਚੰਦਪੁਰਾਣਾ ਵਿਖੇ ਜਾ ਰਹੇ ਸਨ। ਹਾਦਸੇ ਵਾਲੀ ਜਗਹ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਜਦਕਿ ਸਮਾਜ ਸੇਵਾ ਸੁਸਾਇਟੀ ਦੇ ਕਾਰਕੁੰਨਾਂ ਬਲਜਿੰਦਰ ਸਿੰਘ, ਨਿਰਮਲ ਸਿੰਘ, ਡਾ: ਸੰਦੀਪ ਅਤੇ ਗੁਰਜੋਤ ਇਲੈਕਟਰੀਸ਼ੀਅਨ ਦੇ ਯਤਨਾਂ ਨਾਲ ਸੁਸਾਇਟੀ ਦੀਆਂ ਐਂਬੂਲੈਂਸਾਂ ਰਾਹੀਂ ਜ਼ਖਮੀਆਂ ਅਤੇ ਮ੍ਰਿਤਕ ਦੇਹਾਂ ਨੂੰ ਹਸਪਤਾਲ ਪਹੁੰਚਾਇਆ।