ਲੁਟੇਰਾ ਗਿਰੋਹ ਦੇ ਤਿੰਨ ਮੈਂਬਰ ਕਾਬੂ

Robber, Gang, Arrest, Police

 24 ਕਿੱਲੋਗਰਾਮ ਪਿੱਤਲ,ਸਟੀਲ ਦੀਆਂ ਫੈਂਸੀ ਟੂਟੀਆਂ, ਦੋ ਮੋਟਰਸਾਈਕਲ ,12 ਮੋਬਾਇਲ ਫੋਨ ਅਤੇ ਪਰਸ ਬਰਾਮਦ

ਸੱਚ ਕਹੂੰ ਨਿਊਜ਼, ਬਠਿੰਡਾ: ਬਠਿੰਡਾ ਪੁਲਿਸ ਨੇ ਚਾਰ ਮੈਂਬਰੀ ਲੁਟੇਰਾ ਤੇ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਬਠਿੰਡਾ ਜਿਲ੍ਹੇ ਖਾਸ ਤੌਰ ‘ਤੇ ਰਾਮਾਂ ਮੰਡੀ ਇਲਾਕੇ ‘ਚ ਰਾਹਗੀਰਾਂ ਤੇ ਔਰਤਾਂ ਕੋਲੋਂ ਮੋਬਾਇਲ ਫੋਨ ਤੇ ਪਰਸ ਵਗੈਰਾ ਖੋਹ ਲੈਂਦੇ ਸਨ

ਪੁਲਿਸ ਨੇ ਇਸ ਸਬੰਧੀ ਸਰਨਜੀਤ ਸਿੰਘ ਉਰਫ ਸਰਨਜੀਤ ਕੁਮਾਰ ਉਰਫ ਸੱਨੂ ਪੁੱਤਰ ਸਰੂਪ ਚੰਦ ਤੇ ਸਨੀ ਕੁਮਾਰ ਪੇਗਲ ਉਰਫ ਨਿੱਕ ਪੁੱਤਰ ਪ੍ਰਵੀਨ ਕੁਮਾਰ ਵਾਸੀਆਨ ਕਮਾਲੂ ਰੋਡ ਰਾਮਾਂ ਮੰਡੀ, ਹੈਪੀ ਸਿੰਘ ਉਰਫ ਚਿੱਟਾ ਪੁੱਤਰ ਰਾਜ ਸਿੰਘ ਵਾਸੀ ਬੰਗੀ ਦੀਪਾ ਅਤੇ ਲਾਟੂ ਪੁੱਤਰ ਹੰਸ ਰਾਜ ਵਾਸੀ ਕੱਚਹ ਬਾਸ ਖਿਲਾਫ ਕੇਸ ਦਰਜ ਕੀਤਾ ਹੈ

ਐਸ ਐਸ ਪੀ ਨਵੀਨ ਸਿੰਗਲਾ ਨੇ ਦੱਸਿਆ ਕਿ ਲਾਟੂ ਪੁੱਤਰ ਹੰਸ ਰਾਜ ਦੀ ਗ੍ਰਿਫਤਾਰੀ ਬਾਕੀ ਹੈ ਜਦੋਂਕਿ ਪੁਲਿਸ ਨੇ ਇਸ ਗਿਰੋਹ ਦੇ ਬਾਕੀ ਤਿੰਨ ਮੈਂਬਰਾਂ ਨੂੰ ਸੁਖਲੱਧੀ ਤੋਂ ਪਿੰਡ ਸੇਖੂ ਕਰਾਸਿੰਗ ਰਿਫਾਇਨਰੀ ਰੋਡ ਤੋਂ ਕਾਬੂ ਕੀਤਾ ਹੈ ਇਸ ਗਿਰੋਹ ਤੋਂ 24 ਕਿੱਲੋਗਰਾਮ ਪਿੱਤਲ ਅਤੇ ਸਟੀਲ ਦੀਆਂ ਫੈਂਸੀ ਟੂਟੀਆਂ, ਦੋ ਮੋਟਰਸਾਈਕਲ ,12 ਮੋਬਾਇਲ ਫੋਨ ਅਤੇ ਇੱਕ ਲੇਡੀਜ਼ ਪਰਸ ਬਰਾਮਦ ਕੀਤਾ ਹੈ  ਉਨ੍ਹਾਂ ਦੱਸਿਆ ਕਿ ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛ ਪੜਤਾਲ ਕਰੇਗੀ, ਜਿਸ ਦੌਰਾਨ ਹੋਰ ਵੀ ਕਈ ਮਾਮਲੇ ਹੱਲ ਹੋਣ ਦੀ ਸੰਭਾਵਨਾ ਹੈ

LEAVE A REPLY

Please enter your comment!
Please enter your name here