ਮੋਹਾਲੀ (ਐੱਮ ਕੇ ਸਾਇਨਾ)। ਪੰਜਾਬ ਵਿੱਚ ਸਟੇਟ ਸਪੈਸਲ ਆਪ੍ਰੇਸਨ ਸੈੱਲ ਨੇ ਸਤੰਬਰ ਵਿੱਚ ਕੈਨੇਡਾ ਵਿੱਚ ਮਾਰੇ ਗਏ ਅੱਤਵਾਦੀ ਸੁੱਖਾ ਧੁੰਨੀਕੇ ਗੈਂਗ ਦੇ ਤਿੰਨ ਕਾਰਕੁਨਾਂ ਨੂੰ ਗਿ੍ਰਫਤਾਰ ਕੀਤਾ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਰਣਵੀਰ ਅਤੇ ਵਿਸਾਲ ਨੂੰ ਖਰੜ ਤੋਂ ਅਤੇ ਮੋਨੂੰ ਨੂੰ ਪਾਤੜਾਂ ਤੋਂ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜੇ ‘ਚੋਂ 32 ਬੋਰ ਦੇ ਦੋ ਨਜਾਇਜ ਪਿਸਤੌਲ ਅਤੇ 12 ਕਾਰਤੂਸ ਬਰਾਮਦ ਕੀਤੇ ਗਏ ਹਨ। ਫੜੇ ਗਏ ਮੁਲਜਮਾਂ ਦੀ ਪਛਾਣ ਵਿਸਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਰਣਵੀਰ ਸਿੰਘ ਵਾਸੀ ਪਿੰਡ ਬਡਬਰ ਜ਼ਿਲ੍ਹਾ ਬਰਨਾਲਾ ਅਤੇ ਮੋਨੂੰ ਕੁਮਾਰ ਉਰਫ ਮੋਨੂੰ ਗੁੱਜਰ ਵਾਸੀ ਪੱਤਣ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। (Sukha Gang)
ਮੁੱਖ ਮੰਤਰੀ ਤੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਵੇਖਣ ਆਏ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਐਸਐਸਓਸੀ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਸੁੱਖਾ ਧੁੰਨੀਕੇ ਗੈਂਗ ਦੇ ਸਰਗਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਪਰੋਕਤ ਤਿੰਨੋਂ ਮੁਲਜਮ ਕਾਰੋਬਾਰੀਆਂ ਅਤੇ ਪ੍ਰਭਾਵਸਾਲੀ ਵਿਅਕਤੀਆਂ ਤੋਂ ਪੈਸੇ ਵਸੂਲ ਰਹੇ ਹਨ। ਇਸ ਤੋਂ ਇਲਾਵਾ ਗਿਰੋਹ ਦੇ ਮੈਂਬਰ ਆਪਣੇ ਹੋਰ ਸਾਥੀਆਂ ਨੂੰ ਨਾਜਾਇਜ ਹਥਿਆਰਾਂ ਦੀ ਸਪਲਾਈ ਕਰ ਰਹੇ ਹਨ। ਇਨ੍ਹਾਂ ਵਿੱਚੋਂ ਮੋਨੂੰ ਰਿਮਾਂਡ ’ਤੇ ਹੈ ਅਤੇ ਬਾਕੀ ਦੋ ਮੁਲਜਮਾਂ ਦਾ ਰਿਮਾਂਡ ਪੂਰਾ ਹੋਣ ਮਗਰੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਵਿਸਾਲ ਦੇ ਕਬਜੇ ਵਿੱਚੋਂ ਇੱਕ 32 ਬੋਰ ਦਾ ਪਿਸਤੌਲ ਅਤੇ ਅੱਠ ਕਾਰਤੂਸ ਅਤੇ ਮੋਨੂੰ ਕੁਮਾਰ ਉਰਫ ਮੋਨੂੰ ਗੁੱਜਰ ਦੇ ਕਬਜੇ ਵਿੱਚੋਂ ਇੱਕ 32 ਬੋਰ ਦਾ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ।