ਸਾਡੇ ਨਾਲ ਸ਼ਾਮਲ

Follow us

18 C
Chandigarh
Wednesday, February 11, 2026
More
    Home Breaking News ਘਰ ਚੋਂ ਤਿੰਨ ਲ...

    ਘਰ ਚੋਂ ਤਿੰਨ ਲੱਖ 35 ਹਜ਼ਾਰ ਰੁਪਏ ਚੋਰੀ, ਮਾਮਲਾ ਦਰਜ

    ਘਰ ਚੋਂ ਤਿੰਨ ਲੱਖ 35 ਹਜ਼ਾਰ ਰੁਪਏ ਚੋਰੀ, ਮਾਮਲਾ ਦਰਜ

    ਮਲੋਟ, (ਮੇਵਾ ਸਿੰਘ) ਕਲਗੀਧਰ ਸਕੂਲ ਮਲੋਟ ਦੇ ਨੇੜੇ ਸੁੂਰਜ ਨਗਰੀ ’ਚ ਅਣਪਛਾਤੇ ਚੋਰ ਵੱਲੋਂ ਇੱਕ ਘਰ ’ਚੋਂ ਦਿਨ ਦੇ ਸਮੇਂ ਹੀ 3 ਲੱਖ 35 ਹਜ਼ਾਰ ਰੁਪਏ ਦੀ ਚੋਰੀ ਕਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਰਾਜਵੰਤ ਕੌਰ ਪਤਨੀ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਉਹ ਰੋਜ਼ ਸਵੇਰ ਤੋਂ ਸਾਮ ਤੱਕ ਕੰਮ ਕਰਨ ਲਈ ਕਿਸੇ ਦੁਕਾਨ ਤੇ ਜਾਂਦੀ ਹੈ। ਜਦੋਂ ਬੀਤੀ ਸ਼ਾਮ ਦੁਕਾਨ ਤੋਂ ਵਾਪਿਸ ਘਰ ਪਹੁੰਚੀ ਤਾਂ ਪਤਾ ਚੱਲਿਆ ਕਿ ਘਰ ਦੀ ਅਲਮਾਰੀ ’ਚ ਪਏ 3 ਲੱਖ 35 ਹਜ਼ਾਰ ਰੁਪਏ ਗਾਇਬ ਸਨ। ਥਾਣਾ ਸਿਟੀ ਮਲੋਟ ਵੱਲੋਂ ਅਣਪਛਾਤੇ ਚੋਰ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਰਾਜ ਸਿੰਘ ਕਰ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.