ਦੋਰਾਹਾ ‘ਚ ਸੜਕ ਹਾਦਸੇ ‘ਚ ਤਿੰਨ ਮੌਤਾਂ

ਦਰਜਨ ਤੋਂ ਵੱਧ ਜ਼ਖਮੀ

ਦੋਰਾਹਾ। ਦਿੱਲੀ-ਲੁਧਿਆਣਾ ਹਾਈਵੇ ‘ਤੇ ਸੜਕ ਹਾਦਸੇ ‘ਚ ਤਿੰਨ ਵਿਕਅਤੀਆਂ ਦੀ ਮੌਤ ਹੋ ਗਈ ਤੇ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਦੋਰਾਹਾ ਕਸਬੇ ਦੇ ਫਲਾਈਓਵਰ ਨੇੜੇ ਟੈਂਪੂ ਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ, ਜਿਸ ‘ਚ ਟੈਂਪੂ ਸਵਾਰ 2 ਮਜ਼ਦੂਰ ਔਰਤਾਂ ਸਮੇਤ ਟਰੱਕ ਦੇ ਕਲੀਨਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ।

ਏ. ਐਸ. ਆਈ. ਬਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਟੈਂਪੂ ਭੱਠੇ ਦੀ ਲੇਬਰ ਲੈ ਕੇ ਮੇਰਠ ਤੋਂ ਮੋਗਾ ਜਾ ਰਿਹਾ ਸੀ, ਡਰਾਈਵਰ ਦੇ ਅਚਾਨਕ ਬਰੇਕ ਲਾਉਣ ‘ਤੇ ਪਿੱਛੋਂ ਆ ਰਹੇ ਟਰੱਕ ਨੇ ਟੈਂਪ ਨੂੰ ਟੱਕਾਰ ਮਾਰ ਦਿੱਤੀ। ਟੱਕਰ ਵੱਜਣ ਨਾਲ ਦੋਵੇਂ ਵਾਹਨ ਪਲਟ ਗਏ।  ਟਰੱਕ ਐਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਚਕਾਨਾਚੂਰ ਹੋ ਗਏ। ਹਾਦਸੇ ‘ਚ ਜ਼ਖਮੀ ਹੋਏ ਵਿਕਅਤੀਆਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.