ਐਂਬੂਲੈਂਸ ਤੇ ਟਰੱਕ ਦੀ ਟੱਕਰ ‘ਚ ਤਿੰੰਨ ਦੀ ਮੌਤ

Three Killed, In Ambulance And Truck Collision

ਹਾਦਸੇ ‘ਚ ਦੋ ਹੋਰ ਜ਼ਖਮੀ

ਸਾਸਰਾਮ, ਏਜੰਸੀ। ਬਿਹਾਰ ‘ਚ ਰੋਹਤਾਸ ਜ਼ਿਲ੍ਹੇ ਦੇ ਦਰਿਗਾਂਵ ਥਾਣਾ ਦੇ ਲੇਰੂਆ ਪਿੰਡ ਦੇ ਨੇੜੇ ਰਾਸ਼ਟਰੀ ਹਾਈਵੇ 02 ‘ਤੇ ਅੱਜ ਸਵੇਰੇ ਐਂਬੂਲੈਂਸ ਤੇ ਟਰੱਕ ਵਿਚਕਾਰ ਹੋਈ ਟੱਕਰ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਐਂਬੂਲੈਂਸ ‘ਤੇ ਸਵਾਰ ਲੋਕ ਲਾਸ਼ ਲੈ ਕੇ ਗੁਜਰਾਤ ਦੇ ਕੱਛ ਜਿਲ੍ਹੇ ਤੋਂ ਝਾਰਖੰਡ ਦੇ ਧਨਬਾਦ ਜਾ ਰਹੇ ਸਨ ਕਿ ਡਰਾਇਵਰ ਕੰਟਰੋਲ ਗੁਆ ਬੈਠਾ ਜਿਸ ਕਾਰਨ ਵਾਹਨ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਐਂਬੂਲੈਂਸ ‘ਤੇ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਨਿਸਾਰ ਅੰਸਾਰੀ, ਸਾਗਰ ਅੰਸਾਰੀ ਅਤੇ ਪ੍ਰਭੂਨਾਥ ਠਾਕੁਰ ਦੇ ਰੂਪ ‘ਚ ਕੀਤੀ ਗਈ ਹੈ। ਜ਼ਖਮੀਆਂ ਨੂੰ ਇਲਾਜ ਲਈ ਜਿਲ੍ਹੇ ਦੇ ਬਨਾਰਸ ਭੇਜਿਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।