ਸਾਡੇ ਨਾਲ ਸ਼ਾਮਲ

Follow us

24 C
Chandigarh
Saturday, February 14, 2026
More
    Home Breaking News ਪਿੰਡ ਜਗਾ ਰਾਮ ...

    ਪਿੰਡ ਜਗਾ ਰਾਮ ਤੀਰਥ ਲਾਗੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 3 ਦੀ ਮੌਤ, ਚਾਰ ਜਖਮੀ

    accdents

    ਪਿੰਡ ਜਗਾ ਰਾਮ ਤੀਰਥ ਲਾਗੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 3 ਦੀ ਮੌਤ, ਚਾਰ ਜਖਮੀ

    ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। ਓੁਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਲਾਗੇ ਮੋਟਰਸਾਈਕਲ ਰੇਹੜੀ ਤੇ ਬਲੈਰੋ ਕੈਪਰ ਨਾਲ ਵਾਪਰੇ ਸੜਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਤੇ ਚਾਰ ਲੋਕਾਂ ਦਾ ਗੰਭੀਰ ਜਖਮੀ ਹੋਣ ਦੀ ਦੁਖਦਾਇਕ ਖਬਰ ਮਿਲੀ ਹੈ। ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮਰਨ ਵਾਲਿਆਂ ਵਿੱਚ ਨਹੂੰ, ਸਹੁਰਾ ਸ਼ਾਮਲ ਹਨ।

    ਮ੍ਰਿਤਕਾਂ ਦੀ ਪਛਾਣ ਰਾਣੀ ਕੌਰ (38) ਪਤਨੀ ਲਛਮਣ ਸਿੰਘ, ਤੇ ਓੁਸਦਾ ਸਹੁਰਾ ਬੱਗੜ ਸਿੰਘ (60) ਪੁੱਤਰ ਘੋਦਰ ਸਿੰਘ, ਪਰਮਜੀਤ ਕੌਰ (40) ਪਤਨੀ ਸੁਖਮੰਦਰ ਸਿੰਘ ਸਾਮਲ ਹਨ ਜਦੋਂਕਿ ਜਖਮੀ ਹੋਏ ਵਿਅਕਤੀਆਂ ਵਿੱਚ ਲੀਲਾ ਸਿੰਘ ਓੁਰਫ ਧੌਲਾ (60) ਪੁੱਤਰ ਜੱਗਰ ਸਿੰਘ, ਮਨਪ੍ਰੀਤ ਕੌਰ (40) ਪਤਨੀ ਗੁਰਬਿੰਦਰ ਸਿੰਘ, ਕੁਲਦੀਪ ਕੌਰ ਪਤਨੀ ਭੱਪਾ ਸਿੰਘ, ਸੁਖਪ੍ਰੀਤ ਕੌਰ ਪਤਨੀ ਤਾਰ ਸਿੰਘ ਹਨ। ਮੌਕੇ ’ਤੇ ਹਲਕਾ ਵਿਧਾਇਕ ਪ੍ਰੋ: ਬਲਜਿੰਦਰ ਕੌਰ ਹਸਪਤਾਲ ਪਹੁੰਚੇ ਤੇ ਜਖਮੀਆਂ ਨੂੰ ਤਰੁੰਤ ਚੰਗੇ ਇਲਾਜ ਲਈ ਬਠਿੰਡਾ ਦੇ ਹਸਪਤਾਲ ਰੈਫਰ ਕਰਵਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here