ਵੈਨ ਖੱਡ ‘ਚ ਡਿੱਗੀ, ਤਿੰਨ ਮਰੇ, ਪੰਜ ਜ਼ਖਮੀ

ਵੈਨ ਖੱਡ ‘ਚ ਡਿੱਗੀ, ਤਿੰਨ ਮਰੇ, ਪੰਜ ਜ਼ਖਮੀ

ਜੰਮੂ, ਏਜੰਸੀ। ਜੰਮੂ ਕਸ਼ਮੀਰ ‘ਚ ਰਾਮਬਨ ਜ਼ਿਲ੍ਹੇ ਦੇ ਰਾਮਸੂ ਇਲਾਕੇ ‘ਚ ਸੋਮਵਾਰ ਦੇਰ ਰਾਤ ਇੱਕ ਵੈਨ ਖੱਡ ‘ਚ ਡਿੱਗ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਰਾਮਬਨ ਤੋਂ ਸੇਨਾਭਾਟੀ (ਪਰੀਸਤਾਨ) ਜਾ ਰਹੀ ਇੱਕ ਵੈਨ ਪਿੰਗੋਲਾ ‘ਚ ਸੜਕ ਤੋਂ ਤਿਲਕ ਕੇ 200 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ। ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।

ਉਹਨਾਂ ਦੱਸਿਆ ਕਿ ਵੈਨ ਦਾ ਡਰਾਈਵਰ ਰੇਆਜ ਅਹਿਮਦ ਲਾਪਰਵਾਹੀ ਨਾਲ ਤੇਜ ਰਫਤਾਰ ਨਾਲ ਵਾਹਨ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਪਹਿਚਾਣ ਪਰੀਸਤਾਨ ਦੇ ਬਾਸ ਤਹਿਸੀਲ ਪੋਗਲ ਨਿਵਾਸੀ ਮਿਲਾਪ ਸਿੰਘ (45) ਪੁੱਤਰ ਅਮਰ ਨਾਥ, ਹੇਲਾ ਨਿਵਾਸੀ ਕੇਸ਼ਵ ਰਾਮ (45) ਪੁੱਤਰ ਬ੍ਰਿਜ ਲਾਲ ਅਤੇ ਭਗਵਾ ਦੇ ਰਿਸਾਰਤਨ ਪਿੰਡ ਨਿਵਾਸੀ ਰਾਜੂ (24) ਪੁੱਤਰ ਸ਼ੰਕਰ ਦਾਸ ਵਜੋਂ ਕੀਤੀ ਗਈ ਹੈ। ਹਾਦਸੇ ‘ਚ ਜ਼ਖਮੀ ਹੋਏ ਕਲਿਆਣ ਸਿੰਘ , ਰੇਆਜ ਅਹਿਮਦ ਕਰਤਾਰ ਸਿੰਘ, ਫਾਲੋਵਰ ਸਿੰਘ ਅਤੇ ਹਰਿਓਮ ਨੂੰ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here