ਤਿੰਨ ਗੈਂਗਸਟਰਾਂ ਨੇ ਘੜੀ ਸੀ ਜਤਿੰਦਰ ਉਰਫ਼ ਗੋਗੀ ਨੂੰ ਮਾਰਨ ਦੀ ਸਾਜਿਸ਼

ਤਿੰਨ ਗੈਂਗਸਟਰਾਂ ਨੇ ਘੜੀ ਸੀ ਜਤਿੰਦਰ ਉਰਫ਼ ਗੋਗੀ ਨੂੰ ਮਾਰਨ ਦੀ ਸਾਜਿਸ਼

(ਏਜੰਸੀ) ਨਵੀਂ ਦਿੱਲੀ। ਦਿੱਲੀ ਰੋਹਿਣੀ ਕੋਰਟ ’ਚ ਖਤਰਨਾਕ ਬਦਮਾਸ਼ ਜਤਿੰਦਰ ਉਰਫ਼ ਗੋਗੀ ਦੇ ਕਤਲ ਮਾਮਲੇ ’ਚ ਹੁਣ ਪੱਤੇ ਖੁੱਲ੍ਹਣੇ ਸ਼ੁਰੂ ਹੋ ਗਏ ਹਨ ਇਸ ਮਾਮਲੇ ’ਚ ਸਾਜਿਸ਼ ਘੜਨ ਦੇ ਦੋਸ਼ੀ ਤਿੰਨ ਗੈਂਗਸਟਰ ਪੁਲਿਸ ਦੀ ਰਡਾਰ ’ਤੇ ਆ ਗਏ ਹਨ। ਪੁਲਿਸ ਨੂੰ ਮਿਲੇ ਫੁੱਲਪ੍ਰਿੰਟ ਦੇ ਅਨੁਸਾਰ ਸੁਨੀਲ ਉਰਫ਼ ਟਿੱਲੂ, ਸੁਨੀਲ ਰਾਠੀ ਤੇ ਨਵੀਨ ਬਾਲੀ ਨੇ ਮਿਲ ਕੇ ਗੋਗੀ ਦੇ ਕਤਲ ਦੀ ਸਾਜਿਸ਼ ਘੜੀ ਸੀ। ਸੁਨੀਲ ਉਰਫ਼ ਟਿੱਲੂ ਤਾਜਪੁਰੀਆ-ਮੰਡੋਲੀ ਜੇਲ੍ਹ ’ਚ ਬੰਦ ਹਨ, ਉਹ ਜਤਿੰਦਰ ਦਾ ਜਾਨੀ ਦੁਸ਼ਮਣ ਦੱਸਿਆ ਜਾ ਰਿਹਾ ਹੈ। ਰੋਹਿਣੀ ਕੋਰਟ ਸ਼ੂਟ ਆਊਟ ਨੂੰ ਅੰਜਾਮ ਦਿਵਾਉਣ ’ਚ ਸਭ ਤੋਂ ਵੱਡਾ ਰੋਲ ਇਸ ਦਾ ਮੰਨਿਆ ਜਾ ਰਿਹਾ ਹੈ।

ਦੂਜਾ ਨਾਂਅ ਸਾਹਮਣੇ ਆਇਆ ਹੈ ਸੁਨੀਲ ਰਾਠੀ ਉਹ ਬਾਗਪਤ ਦਾ ਖਤਰਨਾਕ ਗੈਂਗਸਟਰ ਹੈ ਦੱਸਿਆ ਜਾਂਦਾ ਹੈ ਕਿ ਬਾਗਪਤ ਜੇਲ੍ਹ ’ਚ ਇਸ ਨੇ ਹੀ ਮੁਖਤਿਆਰ ਅੰਸਾਰੀ ਦੇ ਕਰੀਬ ਮੁੰਨਾ ਬਜ਼ਰੰਗੀ ਦਾ ਕਤਲ ਕੀਤਾ ਸੀ ਸੂਤਰਾਂ ਅਨੁਸਾਰ ਸੁਨੀਲ ਰਾਠੀ ਮੰਡੋਲੀ ਜੇਲ੍ਹ ’ਚ ਬੰਦ ਟਿੱਲੂ ਤਾਜਪੁਰੀਆ ਦਾ ਸਾਥੀ ਬਣ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ੂਟਆਊਟ ਨੂੰ ਅੰਜਾਮ ਦੇਣ ਵਾਲੇ ਬਾਗਪਤ ਦੇ ਰਾਹੁਲ ਉਰਫ਼ ਨਿਤਿਨ ਨਾਂਅ ਦੇ ਸ਼ੂਟਰ ਨੂੰ ਇਸ ਨੇ ਹੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਸੀ।

ਤੀਜਾ ਨਾਂਅ ਨਵੀਨ ਬਾਲੀ ਦਾ ਹੈ ਨਵੀਨ ਦਿੱਲੀ ਦਾ ਬਦਮਾਸ਼ ਹੈ ਤੇ ਹੁਣ ਟਿੱਲੂ ਦੇ ਗੈਂਗ ’ਚ ਸ਼ਾਮਲ ਹੋ ਚੁੱਕਿਆ ਹੈ ਮੰਨਿਆ ਜਾ ਰਿਹਾ ਹੈ ਦੂਜੇ ਸ਼ੂਟਰ ਨੂੰ ਇਸ ਨੇ ਤਿਆਰ ਕੀਤਾ ਸੀ ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਰੋਹਿਣੀ ਕੋਰਟ ਰੂਮ ’ਚ ਸ਼ੂਟਆਊਟ ਤੋਂ ਪਹਿਲਾਂ ਦੋਵੇਂ ਸ਼ੂਟਰ ਰੋਹਿਣੀ ਕੋਰਟ ਤੋਂ 3 ਕਿਲੋਮੀਟਰ ਦੂਰ ਇੱਕ ਫਲੈਟ ’ਚ ਰੁਕੇ ਹੋਏ ਸਨ ਇੱਥੋਂ ਹੀ ਇਨ੍ਹਾਂ ਨੇ ਕੋਰਟ ਕੰਪਲੈਕਸ ਦੀ ਰੇਕੀ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ