50 ਲੱਖ ਦੀ ਫਿਰੋਤੀ ਮੰਗਣ ਵਾਲੇ ਲਾਰੈਂਸ ਬਿਸਨੋਈ ਅਤੇ ਗੋਲਡੀ ਬਰਾੜ ਦੇ ਤਿੰਨ ਗੁਰਗੇ ਕਾਬੂ

Gangster Goldy Brar
ਪਟਿਆਲਾ : ਪੁਲਿਸ ਵੱਲੋਂ ਕਾਬੂ ਕੀਤੇ ਗੁਰਗਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ।

ਰਾਜਪੁਰਾ ਦੇ ਵਪਾਰੀ ਤੋਂ ਮੰਗੀ ਸੀ 50 ਲੱਖ ਰੁਪਏ ਦੀ ਫਿਰੋਤੀ (Gangster Goldy Brar)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਰਾਜਪੁਰਾ ਦੇ ਨਾਮੀ ਵਪਾਰੀ ਕੋਲੋਂ 50 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਲਾਰੈਂਸ ਬਿਸਨੋਈ ਅਤੇ ਗੋਲਡੀ ਬਰਾੜ (Gangster Goldy Brar) ਗੈਂਗ ਦੇ ਤਿੰਨ ਗੁਰਗਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋ 32 ਬੋਰ ਦਾ ਨਜਾਇਜ਼ ਪਿਸਟਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਰਾਜਪੁਰਾ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਅਵਤਾਰ ਸਿੰਘ ਡੀਐਸਪੀਡੀ ਦੀ ਅਗਵਾਈ ਹੇਠ ਇੰਸਪੈਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸਲ ਸੈੱਲ ਰਾਜਪੁਰਾ ਅਤੇ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੂੰ ਕਾਬੂ ਕਰਕੇ ਫਿਰੋਤੀ ਦੀ ਕੋਸ਼ਿਸ਼ ਨਾਕਾਮ ਕੀਤੀ ਹੈ।

ਇਹ ਵੀ ਪੜ੍ਹੋ: ਕੌਣ ਹੈ ਪੂਜਾ ਖੇਡਕਰ? ਜਿਸ ਖਿਲਾਫ ਯੂਪੀਐਸਸੀ ਨੇ ਦਰਜ ਕਰਵਾਈ ਐਫਆਈਆਰ 

ਉਨ੍ਹਾਂ ਦੱਸਿਆ ਕਿ ਰਾਜਪੁਰਾ ਦੇ ਨਾਮੀ ਵਪਾਰੀ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਵੱਖ-ਵੱਖ ਨੰਬਰਾਂ ਤੋਂ 50 ਲੱਖ ਰੁਪਏ ਦੀ ਫਿਰੋਤੀ ਲਈ ਧਮਕੀਆਂ ਭਰੀਆਂ ਕਾਲਾਂ ਕੀਤੀਆਂ ਜਾ ਰਹੀਆਂ ਸਨ। ਇਸ ਸਬੰਧੀ ਪੁਲਿਸ ਵੱਲੋਂ ਇਸ ਫਿਰੋਤੀ ਦਾ ਸਾਥ ਦੇਣ ਵਾਲੇ ਰਾਹੁਲ ਕੁਮਾਰ ਪੁੱਤਰ ਜੋਗਿੰਦਰ ਕੁਮਾਰ ਵਾਸੀ ਰਾਜਪੁਰਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਉੱਕਤ ਵਪਾਰੀ ਦੀ ਜਾਣਕਾਰੀ ਅਤੇ ਪਤਾ ਟਿਕਾਣਾ ਗੈਗਸਟਰਾਂ ਨੂੰ ਦੱਸਣ ਵਾਲੇ ਨਵਜੋਤ ਸਿੰਘ ਉੱਰਫ ਲਾਡੀ ਵਾਸੀ ਗੁਲਮੋਹਰ ਕਾਲੌਨੀ ਰਾਜਪੁਰਾ ਅਤੇ ਜਤਿਨ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਪਾਡੂਸ਼ਰ ਮੁਹੱਲਾ ਹਾਲ ਕਿਰਾਏਦਾਰ ਗੁਰਬਖਸ ਕਾਲੌਨੀ ਗਊਸਾਲਾ ਰੋਡ ਰਾਜਪੁਰਾ ਨੂੰ ਗ੍ਰਿਫਤਾਰ ਕਰਕੇ ਅਦਾਲਤ ’ਚ ਪੇਸ਼ ਕੀਤੇ ਗਏ। ਨਵਜੋਤ ਸਿੰਘ ਤੇ ਪਹਿਲਾ ਵੀ ਕਈ ਸੰਗੀਨ ਮਾਮਲੇ ਦਰਜ਼ ਹਨ।

 

ਪੁਲਿਸ ਵੱਲੋਂ ਫਿਰੋਤੀ ਤੋਂ ਪਹਿਲਾ ਹੀ ਕਾਬੂ ਕਰਨ ਦਾ ਕੀਤਾ ਦਾਅਵਾ

ਐਸਐਸਪੀ ਨੇ ਦੱਸਿਆ ਕਿ ਇਹ ਗੈਗਸਟਰ ਮੋਹਾਲੀ ਅਤੇ ਪਟਿਆਲਾ ਦੇ ਏਰੀਏ ਵਿੱਚ ਕਾਫੀ ਜਿਆਦਾ ਸਰਗਰਮ ਹਨ। ਜਿੰਨ੍ਹਾਂ ਵੱਲੋਂ ਬੀਤੇ ਸਮੇਂ ਵਿੱਚ ਸੈਕਟਰ-5 ਚੰਡੀਗੜ੍ਹ ਵਿਖੇ ਫਿਰੋਤੀ ਲਈ ਫੈਰਿੰਗ ਕਰਵਾਈ ਗਈ ਸੀ। ਇਸ ਤੋਂ ਪਹਿਲਾ ਸਪੈਸ਼ਲ ਸੈੱਲ ਰਾਜਪੁਰਾ ਵੱਲੋਂ ਇਸ ਗੈਗ ਦੇ ਦੋ ਗੁਰਗੇ ਹਰਜਿੰਦਰ ਸਿੰਘ ਲਾਡੀ ਵਾਸੀ ਬਨੂੰੜ ਅਤੇ ਸੁਭੀਰ ਉੱਰਫ ਸੁਭੀ ਵਾਸੀ ਜੀਕਰਪੁਰ ਜੋ ਟਾਰਗੇਟ ਕਿਲਿੰਗ ਦੀ ਨੀਅਤ ਨਾਲ ਰਾਜਪੁਰਾ ਆਏ ਸਨ। ਜਿੰਨ੍ਹਾਂ ਨੂੰ ਕਾਬੂ ਕਰਕੇ ਨਜਾਇਜ਼ ਅਸਲੇ ਬਰਾਮਦ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਗੋਲਡੀ ਬਰਾੜ ਦੇ ਨਜ਼ਦੀਕੀ ਗੋਲਡੀ ਢਿੱਲੋਂ ’ਤੇ 10-10 ਲੱਖ ਰੁਪਏ ਦਾ ਇਨਾਮ ਐਨ ਆਈ ਏ ਵੱਲੋਂ ਘੋਸ਼ਿਤ ਕੀਤਾ ਹੋਇਆ ਹੈ। ਇਸ ਮੌਕੇ ਐਸਪੀਡੀ ਯੋਗੇਸ਼ ਸ਼ਰਮਾ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ। Gangster Goldy Brar