Moga News : ਤਿੰਨ ਦੋਸਤਾਂ ਨੇ NRI ਦੀ ਕੀਤਾ ਕਤਲ, ਡਰਦਿਆਂ ਨੇ ਆਪਣਾ ਦੋਸਤ ਵੀ ਮਾਰ ਮੁਕਾਇਆ

Moga News

ਮੋਗਾ (ਵਿੱਕੀ ਕੁਮਾਰ) ਤਿੰਨ ਦੋਸਤਾਂ ਨੇ ਪਹਿਲਾਂ ਇਕ NRI ਦਾ ਕਤਲ ਕੀਤਾ। ਫਿਰ ਤਿੰਨ ਦੋਸਤਾਂ ਵਿਚੋਂ ਦੋ ਦੋਸਤਾਂ ਨੇ ਮਿਲ ਕੇ ਇਕ ਹੋਰ ਦੋਸਤ ਦਾ ਕਤਲ ਕਰ ਦਿੱਤਾ ਤਾਂ ਕਿ ਉਹ NRI ਦੇ ਕਤਲ ਬਾਰੇ ਕਿਸੇ ਨੂੰ ਕੁਝ ਨਾ ਦੱਸੇ। ਇਸੇ ਡਰ ਕਾਰਨ 2 ਦੋਸਤਾਂ ਨੇ ਮਿਲ ਕੇ ਇਕ 17 ਸਾਲ ਦੇ 11ਵੀਂ ਕਲਾਸ ਵਿਚ ਪੜ੍ਹ ਰਹੇ ਸਾਥੀ ਦਾ ਕਤਲ ਕਰ ਦਿੱਤਾ। (Moga News)

ਤਿੰਨੋਂ ਦੋਸਤਾਂ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਖੁਰਦ ਦੇ NRI ਪਿਰਥੀ ਸਿੰਘ ਦਾ ਕਤਲ ਲਗਭਗ 15-20 ਦਿਨ ਪਹਿਲਾਂ ਕੀਤਾ ਸੀ ਤੇ ਉਸ ਦੀ ਲਾਸ਼ ਨੂੰ ਕਮਰੇ ਵਿਚ ਰੱਖ ਦਿੱਤਾ। ਦੂਜੇ ਪਾਸੇ ਘਰ ‘ਚੋਂ ਬਦਬੂ ਆ ਰਹੀ ਸੀ ਤੇ ਇਸ NRI ਦਾ ਪਾਲਤੂ ਕੁੱਤਾ ਵੀ ਭੁੱਖਾ ਪਿਆਸਾ ਮਿਲਿਆ ਹੈ, NRI ਲਗਭਗ ਡੇਢ ਸਾਲ ਪਹਿਲਾਂ ਹਾਂਗਕਾਂਗ ਤੋਂ ਆਇਆ ਸੀ ਤੇ ਉਸ ਦਾ ਤਲਾਕ ਹੋ ਚੁੱਕਾ ਸੀ ਤੇ ਉਸ ਦੀ ਕੋਈ ਔਲਾਦ ਨਹੀਂ ਸੀ, ਤੇ ਉਹ ਇਕੱਲਾ ਹੀ ਰਹਿੰਦਾ ਸੀ। (Moga News)

Moga News

NRI ਦੇ ਕਤਲ ਮਾਮਲੇ ਦਾ ਉਸ ਸਮੇਂ ਪਤਾ ਲੱਗਾ ਜਦੋਂ ਪੁਲਿਸ ਨੇ ਮਨੀ ਕੁਮਾਰ ਦੀ ਲਾਸ਼ ਨੂੰ ਅੱਜ ਪਿੰਡ ਮਹਿਣਾ ਕੋਲੋਂ ਬਰਾਮਦ ਕੀਤਾ ਤੇ ਮਨੀ ਕੁਮਾਰ ਕਲ੍ਹ ਸ਼ਾਮ ਤੋਂ ਘਰ ਤੋਂ ਗਾਇਬ ਸੀ ਤੇ ਜਦੋਂ ਪਰਿਵਾਰ ਵਾਲਿਆਂ ਨੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਉਸ ਦੇ ਦੋਵੇਂ ਦੋਸਤਾਂ ਨੂੰ ਪੁੱਛਗਿਛ ਲਈ ਬੁਲਾਇਆ ਤੇ ਉਥੇ ਇਹ ਖੁਲਾਸਾ ਹੋਇਆ ਕਿ ਇਨ੍ਹਾਂ ਲੋਕਾਂ ਨੇ ਲਗਭਗ 15-20 ਦਿਨ ਪਹਿਲਾਂ ਬੱਧਨੀ ਖੁਰਦ ਦੇ ਰਹਿਣ ਵਾਲੇ NRI ਪਿਰਥੀ ਸਿੰਘ ਦਾ ਕਤਲ ਕੀਤਾ ਹੈ। ਦੂਜੇ ਪਾਸੇ ਥਾਣਾ ਬੱਧਨੀ ਦੀ ਪੁਲਿਸ ਨੇ ਐੱਨਆਰਆਈ ਦੀ ਲਾਸ਼ ਨੂੰ ਘਰ ਤੋਂ ਬਰਾਮਦ ਕਰ ਲਿਆ ਹੈ।

ਪਿੰਡ ਦੇ ਦੋ ਨੌਜਵਾਨਾਂ ਨੂੰ ਪੁਲਿਸ ਫੜ ਕੇ ਲੈ ਗਈ | Moga News

ਮਨੀ ਕੁਮਾਰ ਦੇ ਭਰਾ ਮੁਤਾਬਕ ਪੁਲਿਸ ਨੇ ਮਨੀ ਦੇ ਦੋਵੇਂ ਦੋਸਤਾਂ ਨੂੰ ਪੁੱਛਗਿਛ ਲਈ ਆਪਣੇ ਕੋਲ ਰੱਖਿਆ ਹੈ। ਬੱਧਨੀ ਖੁਰਦ ਦੇ ਨੰਬਰਦਾਰ ਜੱਗਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਿਰਥੀ ਉਰਫ ਮਨਦੀਪ ਪਿਛਲੇ ਕਈ ਸਾਲਾਂ ਤੋਂ ਹਾਂਗਕਾਂਗ ਵਿਚ ਰਹਿੰਦਾ ਹੈ ਤੇ ਕੁਝ ਸਮਾਂ ਪਹਿਲਾਂ ਹੀ ਭਾਰਤ ਆਇਆ ਸੀ। ਉਸ ਦੀਆਂ ਦੋ ਭੈਣਾਂ ਵਿਦੇਸ਼ ਵਿਚ ਰਹਿੰਦੀਆਂ ਹਨ ਤੇ ਉਹ ਇਕੱਲਾ ਹੀ ਇਥੇ ਰਹਿੰਦਾ ਸੀ ਤੇ ਅੱਜ ਸਵੇਰੇ ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਦੇ ਦੋ ਨੌਜਵਾਨਾਂ ਨੂੰ ਪੁਲਿਸ ਫੜ ਕੇ ਲੈ ਗਈ ਤੇ ਜਦੋਂ ਉਹ ਉਨ੍ਹਾਂ ਦੇ ਪਿੱਛੇ ਥਾਣੇ ਗਏ ਤਾਂ ਪਤਾ ਲੱਗਾ ਕਿ ਇਨ੍ਹਾਂ ਨੇ NRI ਦਾ ਕਤਲ ਕੀਤਾ ਹੈ ਤੇ ਕਤਲ ਕਰਨ ਸਮੇਂ ਇਹ ਤਿੰਨ ਦੋਸਤ ਸਨ। (Moga News)

ਅੱਜ ਇਨ੍ਹਾਂ ਨੇ ਆਪਣੇ ਇਕ ਸਾਥੀ ਦਾ ਇਸ ਲਈ ਕਤਲ ਕਰ ਦਿੱਤਾ ਕਿ ਉਹ ਕਿਸੇ ਨੂੰ NRI ਦੇ ਕਤਲ ਬਾਰੇ ਨਾ ਦੱਸ ਦੇਵੇ ਤੇ ਉਸ ਦੀ ਲਾਸ਼ ਨੂੰ ਥਾਣਾ ਮਹਿਣਾ ਦੇ ਗੰਦੇ ਨਾਲੇ ਵਿਚ ਸੁੱਟ ਦਿੱਤਾ ਹੈ ਤੇ NRI ਦੀ ਲਾਸ਼ ਉਸ ਦੇ ਘਰ ਵਿਚ ਹੀ ਕਮਰੇ ਵਿਚ ਬੰਦ ਹੈ ਜਿਸ ਨੂੰ ਅੱਜ ਪੁਲਿਸ ਨੇ ਬਰਾਮਦ ਕਰ ਲਿਆ ਹੈ।

Also Read : ਸਰਕਾਰ ਵੱਲ ਖੜ੍ਹੀ ਐ ਸਿੱਧੀ ਬਿਜਾਈ ਵਾਲੇ ਕਿਸਾਨਾਂ ਦੀ ਉਤਸ਼ਾਹਿਤ ਰਾਸ਼ੀ, ਜਾਣੋ ਕਿੰਨੀ…

ਮੌਕੇ ‘ਤੇ ਪਹੁੰਚੇ ਥਾਣਾ ਬੱਧਨੀ ਦੇ SHO ਨੇ ਦੱਸਿਆ ਕਿ ਐੱਨਆਰਆਈ ਦੀ ਲਾਸ਼ ਬਾਰੇ ਜਾਣਕਾਰੀ ਮਿਲੀ ਸੀ ਕਿ ਉਸ ਦੀ ਲਾਸ਼ ਉਸ ਦੇ ਘਰ ਪਈ ਹੈ ਤੇ ਅਸੀਂ ਮੌਕੇ ‘ਤੇ ਪਹੁੰਚ ਕੇ ਉਸ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿਚ ਹੋ ਸਕਦਾ ਹੈ ਕਿ ਮੋਗਾ SSP ਕੋਈ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।