ਸਰਕਾਰ ਦੇ ਸਹਿਯੋਗੀ : ਨਿਤਿਸ਼ ਕੁਮਾਰ ਦੀ ਪਾਰਟੀ ਨੇ ਬਿੱਲ ਦੇ ਵਿਰੋਧ ‘ਚ ਸਦਨ ਤੋਂ ਕੀਤਾ ਵਾਕ ਆਊਟ
ਬਿੱਲ ਦੀ ਹਮਾਇਤ ‘ਚ 303 ਤੇ ਵਿਰੋਧ ‘ਚ 82 ਵੋਟਾਂ ਪਈਆਂ
ਏਜੰਸੀ, ਨਵੀਂ ਦਿੱਲੀ
ਲੋਕ ਸਭਾ ਨੇ ਅੱਜ ਲੰਮੀ ਬਹਿਸ ਤੋਂ ਬਾਅਦ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਬਿੱਲ ‘ਚ ਸੋਧ ਲਈ ਲਿਆਂਦੇ ਗਏ ਵਿਰੋਧੀ ਸਾਂਸਦਾਂ ਦੇ ਮਤੇ ਡਿੱਗ ਗਏ ਤੇ ਇਹ ਬਿੱਲ ਮੇਜ ਦੀ ਥਾਪ ਨਾਲ ਪਾਸ ਹੋਇਆ ਹੁਣ ਸਰਕਾਰ ਦੀ ਕੋਸ਼ਿਸ਼ ਇਸੇ ਸੈਸ਼ਨ ‘ਚ ਰਾਜ ਸਭਾ ‘ਚ ਪਾਸ ਕਰਾਉਣ ਦੀ ਹੋਵੇਗੀ ਮੌਜ਼ੂਦਾ ਸੈਸਨ ਨੂੰ ਵੀ ਵਧਾ ਦਿੱਤਾ ਗਿਆ ਹੈ ਜੋ ਹੁਣ 7 ਅਗਸਤ ਤੱਕ ਚੱਲੇਗਾ ਸੋਧਾਂ ਤੇ ਬਿੱਲ ‘ਤੇ ਵੋਟਿੰਗ ਦੌਰਾਨ ਕਾਂਗਰਸ ਸਾਂਸਦਾਂ ਨੇ ਵਾਕਆਊਟ ਕੀਤਾ ਟੀਐਮਸੀ ਤੇ ਜੇਡੀਯੂ ਨੇ ਵੀ ਵਾਕ ਆਊਟ ਕੀਤਾ ਜ਼ਿਕਰਯੋਗ ਹੈ ਕਿ ਸ਼ਾਇਰਾ ਬਾਨੋ ਕੇਸ ‘ਚ ਸੁਪਰੀਮ ਕੋਰਟ ਨੇ ਅਗਸਤ 2017 ‘ਚ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਵੀ ਤਿੰਨ ਤਲਾਕ ਬਿੱਲ ਨੂੰ ਲੋਕ ਸਭਾ ਦੀ ਮਨਜ਼ੂਰੀ ਮਿਲ ਗਈ ਸੀ ਪਰ ਰਾਜ ਸਭਾ ਤੋਂ ਇਸ ਨੂੰ ਮਨਜ਼ੂਰੀ ਨਹੀਂ ਮਿਲੀ ਸੀ, ਜਿਸ ਤੋਂ ਬਾਅਦ ਸਰਕਾਰ ਨੇ ਤਿੰਨ ਤਲਾਕ ਸਬੰਧੀ ਆਰਡੀਨੈਂਸ ਜਾਰੀ ਕੀਤਾ ਸੀ
ਬਹਿਸ ਦੌਰਾਨ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ, ਇਹ ਬਿਲ ਧਰਮ ਜਾਂ ਭਾਈਚਾਰੇ ਨਾਲ ਨਹੀਂ ਸਗੋਂ ਔਰਤ ਦੇ ਮਾਨ-ਸਨਮਾਨ ਨਾਲ ਜੁੜਿਆ ਹੈ ਸੁਪਰੀਮ ਕੋਰਟ ਕਹਿ ਚੁੱਕਾ ਹੈ ਕਿ ਤਿੰਨ ਤਲਾਕ ਨਾਲ ਪੀੜਤ ਮੁਸਲਿਮ ਔਰਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਸੀਜੇਆਈ ਨੇ ਤਿੰਨ ਤਲਾਕ ਨੂੰ ਗ਼ੈਰ-ਸੰਵਿਧਾਨਕ ਦਸਦਿਆਂ ਕਾਨੂੰਨ ਬਣਾਉਣ ਲਈ ਕਿਹਾ ਸੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵੀ ਦੇਸ਼ ‘ਚ ਤਿੰਨ ਤਲਾਕ ਦੇ 345 ਮਾਮਲੇ ਸਾਹਮਣੇ ਆਏ
ਰਵੀਸ਼ੰਕਰ ਪ੍ਰਸਾਦ ਨੇ ਕਿਹਾ, ਇਸੇ ਸਰਕਾਰ ਨੇ ਭਾਰਤ ਦੀਆਂ ਧੀਆਂ ਨੂੰ ਫ਼ਾਈਟਰ ਪਾਇਲਟ ਬਣਾਇਆ ਅੱਜ ਉਹ ਚੰਦਰਯਾਨ ਮਿਸ਼ਨ ਨੂੰ ਲੀਡ ਕਰ ਰਹੀਆਂ ਹਨ ਅੱਜ ਸਦਨ ‘ਚ 78 ਔਰਤਾਂ ਚੁਣ ਕੇ ਆਈਆਂ ਹਨ ਇਸ ਵਾਰ ਮੈਨੂੰ ਵੀ ਮੌਕਾ ਮਿਲਿਆ ਕਿ ਮੈਂ ਵੀ ਪਹਿਲੀ ਵਾਰ ਪਟਨਾ ਤੋਂ ਲੋਕ ਸਭਾ ਦਾ ਮੈਂਬਰ ਬਣਿਆ ਹਾਂ ਇਸ ਵਾਰ ਸਦਨ ਦੀ ਆਵਾਜ਼ ਖ਼ਾਮੋਸ਼ ਨਹੀਂ ਰਹੇਗੀ, ਤਿੰਨ ਤਲਾਕ ਨੂੰ ਸਿਆਸੀ ਚਸ਼ਮੇ ਨਾਲ ਨਾ ਵੇਖਿਆ ਜਾਵੇ ਇਥੇ ਔਰਤ ਦੀ ਅਜ਼ਾਦੀ ਅਤੇ ਮਾਨ-ਸਨਮਾਨ ਦਾ ਮਾਮਲਾ ਹੈ, ਦੁਨੀਆਂ ਦੇ 20 ਇਸਲਾਮਿਕ ਦੇਸ਼ਾਂ ਨੇ ਤਿੰਨ ਤਲਾਕ ਨੂੰ ਬਦਲਿਆ ਹੈ
ਨਾਰੀ ਨਿਆਂ, ਰੁਤਬੇ, ਸਨਮਾਨ ਲਈ ਤਿੰਨ ਤਲਾਕ ਬਿੱਲ : ਰਵੀਸ਼ੰਕਰ
ਨਵੀਂ ਦਿੱਲੀ ਸਰਕਾਰ ਨੇ ਕਿਹਾ ਕਿ ਉਹ ਦੇਸ਼ ‘ਚ ਸਾਰੇ ਧਰਮ, ਜਾਤੀ ਤੇ ਵਰਗ ਦੀਆਂ ਔਰਤਾਂ ਨੂੰ ਨਿਆਂ, ਰੁਤਬੇ ਤੇ ਸਨਮਾਨ ਦੇਣ ਦੇ ਪੱਖ ‘ਚ ਹੈ ਇਸ ਲਈ ਮੁਸਲਿਮ ਸਮਾਜ ‘ਚ ਮਾਮੂਲੀ ਗੱਲ ‘ਤੇ ਤਲਾਕ ਵਰਗੀ ਸਮਾਜਿਕ ਬੁਰਾਈ ਤੋਂ ਪੀੜਤ ਔਰਤਾਂ ਨੂੰ ਨਿਆਂ ਦੇਣ ਲਈ ਤਿੰਨ ਤਲਾਕ ਬਿੱਲ ਲਿਆਂਦਾ ਗਿਆ ਹੈ
ਇਹ ਕਾਨੂੰਨ ਔਰਤਾਂ ‘ਤੇ ਜ਼ੁਲਮ ਵਰਗਾ : ਓਵੈਸੀ
ਹੈਦਰਾਬਾਦ ਤੋਂ ਸੰਸਦ ਮੈਂਬਰ ਅਤੇ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਦੇ ਮੁਖੀ ਅਕਬਰੂਦੀਨ ਓਵੈਸੀ ਨੇ ਇਸ ਬਿਲ ਦਾ ਵਿਰੋਧ ਕੀਤਾ ਓਵੈਸੀ ਨੇ ਕਿਹਾ ਕਿ ਇਸਲਾਮ ‘ਚ ਵਿਆਹ ਇਕ ਕੰਟ੍ਰੈਕਟ ਵਾਂਗ ਹੈ ਇਸ ਨੂੰ ਤੁਸੀਂ ਜਨਮ-ਜਨਮ ਦੇ ਬੰਧਨਾਂ ‘ਚ ਨਹੀਂ ਬੰਨ੍ਹ ਸਕਦੇ ਉਨ੍ਹਾਂ ਕਿਹਾ ਕਿ ਤੀਜੀ ਵਾਰ ਮੈਂ ਇਸ ਬਿੱਲ ਵਿਰੁੱਧ ਖੜ੍ਹਾ ਹੋਇਆ ਹਾਂ ਅਤੇ ਜਦੋਂ ਤਕ ਜ਼ਿੰਦਗੀ ਰਹੇਗੀ ਉਦੋਂ ਤੱਕ ਇਸ ਬਿੱਲ ਦਾ ਵਿਰੋਧ ਕਰਦਾ ਰਹਾਂਗਾ ਓਵੈਸੀ ਨੇ ਇਹ ਵੀ ਕਿਹਾ ਕਿ ਤਿੰਨ ਤਲਾਕ ਨੂੰ ਇਸ ਸਰਕਾਰ ਨੇ ਅਪਰਾਧ ‘ਚ ਪਾ ਦਿੱਤਾ, ਇਹ ਬਿੱਲ ਔਰਤਾਂ ਦੇ ਵਿਰੁੱਧ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।