ਬਠਿੰਡਾ ਨੇੜੇ ਸੜਕ ਹਾਦਸੇ ’ਚ ਤਿੰਨ ਮੌਤਾਂ

Accident

ਇੱਕੋ ਪਿੰਡ ਦੇ ਸੀ ਤਿੰਨੋ ਜਣੇ | Bathinda News

ਬਠਿੰਡਾ (ਸੁਖਜੀਤ ਮਾਨ)। ਬਠਿੰਡਾ-ਤਲਵੰਡੀ ਸਾਬੋ ਰੋਡ ’ਤੇ ਸਥਿਤ ਪਿੰਡ ਕੋਟਸ਼ਮੀਰ ਨੇੜੇ ਵਾਪਰੇ ਇੱਕ ਭਿਆਨਕ ਹਾਦਸੇ ’ਚ ਤਿੰਨ ਜਣਿਆਂ ਦੀ ਮੌਤ ਹੋ ਗਈ। ਤਿੰਨੋਂ ਮ੍ਰਿਤਕ ਵਿਅਕਤੀ ਇੱਕ ਪਿੰਡ ਦੇ ਰਹਿਣ ਵਾਲੇ ਸੀ। ਵੇਰਵਿਆਂ ਮੁਤਾਬਿਕ ਬਠਿੰਡਾ-ਤਲਵੰਡੀ ਸਾਬੋ ਰੋਡ ’ਤੇ ਪਿੰਡ ਕੋਟਸ਼ਮੀਰ ਦੇ ਕੋਲ ਇੱਕ ਵੈਗਨਰ ਗੱਡੀ ਹਾਦਸੇ ’ਚ ਬੁਰੀ ਤਰ੍ਹਾਂ ਨੁਕਸਾਨੀ ਖੜ੍ਹੀ ਸੀ, ਜਿਸ ’ਚ ਤਿੰਨ ਵਿਅਕਤੀ ਮ੍ਰਿਤਕ ਪਏ ਸੀ।

ਮ੍ਰਿਤਕਾਂ ਦੀ ਪਹਿਚਾਣ ਬਲਜਿੰਦਰ ਸਿੰਘ (45) ਪੁੱਤਰ ਸੁਖਦੇਵ ਸਿੰਘ, ਪਰਮਜੀਤ ਸਿੰਘ (60) ਪੁੱਤਰ ਸਾਧੂ ਸਿੰਘ ਅਤੇ ਜਸਕਰਨ ਸਿੰਘ (62) ਪੁੱਤਰ ਕਾਕਾ ਸਿੰਘ ਵਾਸੀ ਪਿੰਡ ਮਹਿਮਾ ਸਰਕਾਰੀ ਵਜੋਂ ਹੋਈ। ਮ੍ਰਿਤਕਾਂ ’ਚ ਸ਼ਾਮਿਲ ਬਲਜਿੰਦਰ ਸਿੰਘ ਪਨਬਸ ਸ੍ਰੀ ਮੁਕਤਸਰ ਸਾਹਿਬ ਡਿੱਪੂ ਦਾ ਡਰਾਈਵਰ ਸੀ। ਹਾਦਸਾ ਕਿਵੇਂ ਅਤੇ ਕਦੋਂ ਵਾਪਰਿਆ ਹੈ ਇਸ ਬਾਰੇ ਪੁਲਿਸ ਚੌਂਕੀ ਕੋਟਸ਼ਮੀਰ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here