suicide | ਪੁਲਿਸ ਵੱਲੋਂ ਪਰਿਵਾਰਕ ਬਿਆਨਾਂ ਦੇ ਅਧਾਰ ‘ਤੇ 174 ਤਹਿਤ ਕਾਰਵਾਈ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇੱਕ ਨਵ ਵਿਆਹੁਤਾ ਵੱਲੋਂ ਸਹੁਰੇ ਘਰ ਹੀ ਗਲ ‘ਚ ਫੰਦਾ ਪਾ ਕੇ ਆਤਮ ਹੱਤਿਆ (suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਦਿਨ ਪਹਿਲਾ ਹੀ ਉੱਕਤ ਲੜਕੀ ਦਾ ਵਿਆਹ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਿਕ 25 ਸਾਲਾ ਰਿੰਤੂ ਨਾਮ ਦੀ ਲੜਕੀ ਜਿਸ ਦਾ ਤਿੰਨ ਦਿਨ ਪਹਿਲਾ ਹੀ ਵਿਆਹ ਰਜਿੰਦਰ ਕਮਾਰ ਨਾਲ ਹੋਇਆ ਸੀ। ਉਸਦਾ ਸੁਹਰਾ ਪਰਿਵਾਰ ਇੱਥੇ ਗਿੱਲ ਇੰਨਕਲੇਵ ਵਿਖੇ ਕਿਰਾਏ ਦੇ ਮਕਾਨ ‘ਚ ਹੀ ਰਹਿੰਦਾ ਸੀ।
ਪੁਲਿਸ ਮਤਾਬਿਕ ਉਸ ਦਾ ਪਤੀ ਕਿਸੇ ਦੁਕਾਨ ਉੱਪਰ ਕੰਮ ਕਰਦਾ ਸੀ। ਇਸ ਵੱਲੋਂ ਸਹੁਰੇ ਘਰ ਹੀ ਗਲ ‘ਚ ਫੰਦਾ ਪਾ ਕੇ ਆਤਮ ਹੱਤਿਆ ਕਰ ਲਈ ਗਈ। ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰ ਮੁਤਾਬਿਕ ਉਨ੍ਹਾਂ ਦੀ ਲੜਕੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਉਸ ਦਾ ਪੋਸਟਮਾਰਟਮ ਅੱਜ ਇੱਥੇ ਰਜਿੰਦਰਾ ਹਸਪਤਾਲ ਵਿਖੇ ਕੀਤਾ ਗਿਆ। ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੇਕਰ ਕੋਈ ਕਾਰਨ ਸਾਹਮਣੇ ਆਏ ਤਾਂ ਉਸ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।