ਤ੍ਰਿਪੁਰਾ ‘ਚ ਮਾਕਪਾ ਦੇ ਤਿੰਨ ਨੇਤਾਵਾਂ ਨੂੰ ਦੋ ਸਾਲ ਦੀ ਸਜਾ

ਤ੍ਰਿਪੁਰਾ ‘ਚ ਮਾਕਪਾ ਦੇ ਤਿੰਨ ਨੇਤਾਵਾਂ ਨੂੰ ਦੋ ਸਾਲ ਦੀ ਸਜਾ

ਅਗਰਤਲਾ (ਏਜੰਸੀ)। ਦੱਖਣੀ ਤ੍ਰਿਪੁਰਾ ਦੀ ਇੱਕ ਸਥਾਨਕ ਅਦਾਲਤ ਨੇ ਤਿੰਨ ਸੀਪੀਆਈ ਐਮ ਨੇਤਾਵਾਂ ਤਾਪਸ ਦੱਤਾ, ਤ੍ਰਿਲੋਕੇਸ਼ ਸਿਨਹਾ ਅਤੇ ਬਾਬੁਲ ਦੇਵਨਾਥ ਨੂੰ ਇੱਕ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਦੋ ਸਾਲ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਤਿੰਨਾਂ ਨੇਤਾਵਾਂ ‘ਤੇ ਸਤੰਬਰ 2015 ‘ਚ ਹੜਤਾਲ ਦੌਰਾਨ ਅਦਾਲਤ ਦੇ ਕੰਮਕਾਜ ‘ਚ ਰੁਕਾਵਟ ਪਾਉਣ ਅਤੇ ਇਕ ਜੱਜ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਸੀ। ਹਾਲਾਂਕਿ, ਸਥਾਨਕ ਅਦਾਲਤ ਨੇ ਤਿੰਨਾਂ ਨੇਤਾਵਾਂ ਨੂੰ ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ, ਨਿਆਂਇਕ ਮੈਜਿਸਟਰੇਟ (ਫਸਟ ਕਲਾਸ) ਮਿੱਤਰ ਦਾਸ ਨੇ ਵੀਰਵਾਰ ਨੂੰ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ।

ਦੋਸ਼ੀ ਆਗੂ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਸਨ। ਉਨ੍ਹਾਂ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਉੱਚ ਅਦਾਲਤ ਵਿੱਚ ਅਪੀਲ ਦਾਇਰ ਕਰਨਗੇ। ਅਦਾਲਤ ਨੇ ਉਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 353 ਅਤੇ 447 ਦੇ ਨਾਲ ਨਾਲ 34 ਤਹਿਤ ਦੋਸ਼ੀ ਠਹਿਰਾਇਆ ਹੈ।

ਸੁਣਵਾਈ ਦੌਰਾਨ ਹੇਠਲੀ ਅਦਾਲਤ ਨੇ ਚਾਰਜਸ਼ੀਟ ਦੇ ਆਧਾਰ ‘ਤੇ 22 ਗਵਾਹਾਂ ਦੇ ਬਿਆਨ ਦਰਜ ਕੀਤੇ। ਵਰਨਣਯੋਗ ਹੈ ਕਿ 2 ਸਤੰਬਰ 2015 ਨੂੰ ਖੱਬੀਆਂ ਪਾਰਟੀਆਂ ਵੱਲੋਂ 24 ਘੰਟੇ ਦੀ ਦੇਸ਼ ਵਿਆਪੀ ਹੜਤਾਲ ਕੀਤੀ ਗਈ ਸੀ, ਜਿਸ ਦੌਰਾਨ ਬੇਲੋਨੀਆ ਅਦਾਲਤ ‘ਚ ਤਿੰਨ ਨੇਤਾਵਾਂ ਨਾਲ ਕਈ ਲੋਕਾਂ ਨੇ ਜਿਲਾ ਤੇ ਅਦਾਲਤ ‘ਚ ਵੜਕੇ ਮਾੜਾ ਵਰਤਾਅ ਕੀਤਾ ਤੇ ਅਦਾਲਤ ਦੇ ਕੰਮਕਾਜ ‘ਚ ਅੜਿੱਕਾ ਬਣੇ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here