ਤਿੰਨ ਬਲਾਕ ਕਮੇਟੀਆਂ ਨੇ ਮਨਜੀਤ ਧਨੇਰ ਦੀ ਭਾਕਿਯੂ ਏਕਤਾ ਡਕੌਂਦਾ ਦਾ ਪੱਲ੍ਹਾ ਫੜਿਆ

Ludhiana News
ਤਿੰਨ ਬਲਾਕ ਕਮੇਟੀਆਂ ਨੇ ਮਨਜੀਤ ਧਨੇਰ ਦੀ ਭਾਕਿਯੂ ਏਕਤਾ ਡਕੌਂਦਾ ਦਾ ਪੱਲ੍ਹਾ ਫੜਿਆ

90 ਤੋਂ ਵੱਧ ਪਿੰਡ ਇਕਾਈਆਂ ਦੇ ਆਗੂ ਤੇ ਵਰਕਰਾਂ ਵੀ ਬੁਰਜਗਿੱਲ ਦਾ ਸਾਥ ਛੱਡਿਆ

ਮੁੱਲਾਂਪੁਰ/ਲੁਧਿਆਣਾ (ਜਸਵੀਰ ਸਿੰਘ ਗਹਿਲ/ਜਸਵੰਤ ਰਾਏ)। Ludhiana News:  ਜ਼ਿਲ੍ਹੇ ਦੇ ਪਿੰਡ ਭੰਨੋਹੜ ਵਿਖੇ ਇੱਕ ਨਿੱਜੀ ਪੈਲੇਸ ’ਚ ਕਿਸਾਨ ਆਗੂ ਅਮਨਦੀਪ ਸਿੰਘ ਲਲਤੋਂ ਤੇ ਜਗਰੂਪ ਸਿੰਘ ਹਸਨਪੁਰ ਦੀ ਅਗਵਾਈ ਹੇਠ ਕਿਸਾਨਾਂ ਦਾ ਇਕੱਠ ਹੋਇਆ। ਇਸ ਸਮੇਂ ਤਿੰਨ ਬਲਾਕ ਕਮੇਟੀਆਂ ਤੇ ਕਈ ਪਿੰਡ ਇਕਾਈਆਂ ਦੇ ਆਗੂਆਂ ਤੇ ਵਰਕਰਾਂ ਨੇ ਮਨਜੀਤ ਧਨੇਰ ਦੀ ਅਗਵਾਈ ਵਾਲੀ ਭਾਕਿਯੂ ਡਕੌਂਦਾ ਦਾ ਪੱਲ੍ਹਾ ਫੜ ਲਿਆ। ਕਿਸਾਨ ਆਗੂ ਅਮਨਦੀਪ ਸਿੰਘ ਲਲਤੋਂ ਤੇ ਜਗਰੂਪ ਸਿੰਘ ਹਸਨਪੁਰ ਨੇ ਦੱਸਿਆ ਕਿ ਭਾਕਿਯੂ ਡਕੌਂਦਾ (ਬੂਟਾ ਸਿੰਘ ਬੁਰਜਗਿੱਲ) ਵਾਲੀ ਜਥੇਬੰਦੀ ਨੂੰ ਛੱਡ ਕੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਮੁੱਲਾਂਪੁਰ, ਲੁਧਿਆਣਾ -1 ਤੇ ਲੁਧਿਆਣਾ -2 ਤੋਂ ਇਲਾਵਾ 90 ਤੋਂ ਜ਼ਿਆਦਾ ਪਿੰਡ ਇਕਾਈਆਂ ਦੇ ਆਗੂ ਤੇ ਵਰਕਰ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ’ਚ ਸ਼ਾਮਲ ਹੋ ਗਏ ਹਨ। Ludhiana News

ਇਨ੍ਹਾਂ ਸਾਰੇ ਆਗੂਆਂ ਨੇ ਜਗਰੂਪ ਸਿੰਘ ਹਸਨਪੁਰ ਤੇ ਅਮਨਦੀਪ ਸਿੰਘ ਲਲਤੋਂ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ’ਚ ਭਰੋਸਾ ਪ੍ਰਗਟਾਇਆ ਤੇ ਉਨ੍ਹਾਂ ਦੀ ਜਥੇਬੰਦੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਿਕਰਯੋਗ ਹੈ ਕਿ ਲਲਤੋਂ ਨੂੰ ਮਨਜੀਤ ਧਨੇਰ ਵਾਲੀ ਜਥੇਬੰਦੀ ਦੀ ਚਾਰ ਸਤੰਬਰ ਨੂੰ ਹੋਈ ਸੂਬਾਈ ਮੀਟਿੰਗ ’ਚ ਸੂਬਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਗਈ ਹੈ। ਜਦਕਿ ਜਗਰੂਪ ਸਿੰਘ ਹਸਨਪੁਰ ਨੂੰ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਨਾਮਜ਼ਦ ਕਰਦਿਆਂ ਸਾਰੀਆਂ ਇਕਾਈਆਂ ਅਤੇ ਯੂਥ ਵਿੰਗ ਨੂੰ ਪਹਿਲੇ ਰੂਪ ਵਿੱਚ ਹੀ ਮਾਨਤਾ ਦੇ ਦਿੱਤੀ ਗਈ।

Read This : Ludhiana News : ਜਬਰ ਜਿਨਾਹ ਪੀੜਤਾ ਨੇ ਕਮਿਸ਼ਨਰ ਪੁਲਿਸ ਦੇ ਬੂਹੇ ਲਾਇਆ ਧਰਨਾ

ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਸਵਾਗਤ ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ’ਚ ਲੱਗ ਰਹੀਆਂ ਬਾਇਉਗੈਸ ਫੈਕਟਰੀਆਂ ਜੋ ਕਿ ਕੈਂਸਰ ਫੈਕਟਰੀਆਂ ਸਾਬਿਤ ਹੋ ਰਹੀਆਂ ਹਨ। ਉਨਾਂ ਨੂੰ ਕਿਸੇ ਹਾਲਤ ’ਚ ਵੀ ਲੱਗਣ ਨਹੀਂ ਹੋਣ ਦਿੱਤਾ ਜਾਵੇਗਾ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਨਵੇਂ ਫੌਜਦਾਰੀ ਕਾਨੂੰਨਾ ਖਿਲਾਫ ਤੇ ਆਪਣੀਆਂ ਹੱਕੀ ਮੰਗਾਂ ਲਈ ਲੜਨ ਦੀ ਮਹੱਤਤਾ ਦੱਸਦਿਆਂ ਹੋਇਆਂ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਏਕਾ ਉਸਾਰਨ ਦੀ ਲੋੜ ਤੇ ਜ਼ੋਰ ਦਿੱਤਾ।

ਸੂਬਾ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਚੱਲ ਰਹੇ ਸੰਘਰਸ਼ ਤੇ ਕੁਦਰਤ ਅਤੇ ਕਿਸਾਨ ਪੱਖੀ ਖੇਤੀ ਨੀਤੀ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਡੇਢ ਸਾਲ ਪਹਿਲਾਂ ਖੇਤੀ ਨੀਤੀ ਬਣਾ ਕੇ ਪੰਜਾਬ ਸਰਕਾਰ ਦੇ ਸਪੁਰਦ ਕੀਤੀ ਹੋਈ ਹੈ ਪਰ ਪੰਜਾਬ ਸਰਕਾਰ ਖੇਤੀ ਨੀਤੀ ਜਾਰੀ ਕਰਨ ’ਚ ਫੇਲ੍ਹ ਸਾਬਤ ਹੋਈ ਹੈ। ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਜ਼ਮੀਨ ਬਚਾਉ ਮੋਰਚੇ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਤੇ ਮਾਲਕੀ ਹੱਕ ਬਹਾਲ ਕਰਵਾਉਣ ਲਈ 20 ਸਤੰਬਰ ਤੋਂ ਜਥੇ ਕੁੱਲਰੀਆਂ ਵੱਲ ਭੇਜੇ ਜਾਣਗੇ। ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਲੋਕਾਂ ਦੀ ਏਕਤਾ ਤੇ ਟੇਕ ਰੱਖਣ ਨਾਲ ਹੀ ਮਸਲੇ ਹੱਲ ਹੋਣਗੇ।