ਅਫੀਮ ਤੇ ਪਿਸਤੌਲ ਸਮੇਤ ਤਿੰਨ ਕਾਬੂ

ਮੋਗਾ (ਲਖਵੀਰ ਸਿੰਘ)। ਐਂਟੀ ਨਾਰਕੋਟਿਕ ਸੈਲ ਰੇਂਜ ਪੁਲਿਸ ਨੇ ਅੱਜ ਤਿੰਨ ਵਿਅਕਤੀਆਂ ਨੂੰ ਕਾਰ ਸਣੇ ਕਾਬੂ (Arrested) ਕਰਕੇ ਉਨ੍ਹਾਂ ਕੋਲੋ ਪੰਜ ਕਿੱਲੋਗ੍ਰਾਮ ਅਫੀਮ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ। ਜ਼ਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ਼ ਐਸ.ਆਈ ਸੱਤਪਾਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਅੱਜ ਸਵੇਰੇ ਕਰੀਬ 3 ਵਜੇ ਕੋਟਕਪੂਰਾ ਰੋਡ ਮੋਗਾ ਨੇੜੇ ਸਮਾਲਸਰ ਨਾਕਾਬੰਦੀ ਕੀਤੀ ਹੋਈ ਸੀ।

ਇਸ ਦੌਰਾਨ ਇੱਕ ਸਵਿਫਟ ਡਿਜਾਇਰ ਕਾਰ ਨੰਬਰ ਆਰ ਜੇ 14 ਸੀ ਐਲ 4157 ਨੂੰ  ਰੋਕਕੇ ਤਲਾਸ਼ੀ ਲਈ ਤਾਂ ਕਾਰ ‘ਚੋਂ ਇੱਕ ਕਾਲੇ ਰੰਗ ਦੇ ਪਿੱਠੂ ਬੈਗ ‘ਚੋਂ 5 ਕਿੱਲੋਗ੍ਰਾਮ ਅਫੀਮ ਅਤੇ ਇੱਕ ਦੇਸੀ ਪਿਸਤੌਲ 7.65 ਬੋਰ ਸਮੇਤ ਦੋ ਜਿੰਦਾਂ ਕਾਰਤੂਸ ਬਰਾਮਦ ਕੀਤੇ ਗਏ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਕਾਰ ਸਵਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਉਕਤ ਵਿਅਕਤੀਆਂ ਦੀ ਪਹਿਚਾਣ ਸੁਰੇਸ਼ ਕੁਮਾਰ ਵਾਸੀ ਗੋਬਿੰਦਪੁਰਾ ਜ਼ਿਲ੍ਹਾ ਸੀਕਰ, ਭੁਪਿੰਦਰ ਸਿੰਘ ਤੇ  ਮਨੋਹਰ ਸਿੰਘ ਵਾਸੀਆਨ ਰਾਵਤ ਮਾਨ ਜ਼ਿਲ੍ਹਾ ਅਜਮੇਰ (ਰਾਜਸਥਾਨ) ਵਜੋ ਹੋਈ ਪੁਲਿਸ ਨੇ ਤਿੰਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here