ਉਤਰਾਖੰਡ ਤੋਂ ਲਿਆ ਕੇ ਬਠਿੰਡਾ ਅਦਾਲਤ ’ਚ ਕੀਤੇ ਪੇਸ਼, 5 ਦਿਨ ਦਾ ਮਿਲਿਆ ਪੁਲਿਸ ਰਿਮਾਂਡ
ਬਠਿੰਡਾ, (ਸੁਖਜੀਤ ਮਾਨ) | ਇਸੇ ਵਰ੍ਹੇ 21 ਜੂਨ ਨੂੰ ਗੈਂਗਸਟਰ ਕੁਲਵੀਰ ਨਰੂਆਣਾ ’ਤੇ ਬਠਿੰਡਾ ਦੇ ਰਿੰਗ ਰੋਡ ’ਤੇ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ’ਚ ਲੋੜੀਂਦੇ ਹਮਲਾਵਰਾਂ ਨੂੰ ਅੱਜ ਬਠਿੰਡਾ ਪੁਲਿਸ ਨੇ ਉਤਰਾਖੰਡ ਤੋਂ ਲਿਆ ਕੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਪੁਲਿਸ ਨੇ ਮੁਲਜ਼ਮਾਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ
ਵੇਰਵਿਆਂ ਮੁਤਾਬਿਕ 21 ਜੂਨ ਦੀ ਰਾਤ ਨੂੰ ਜਦੋਂ ਬਠਿੰਡਾ ਦੇ ਬਰਨਾਲਾ ਬਾਈਪਾਸ ’ਤੇ ਸਥਿਤ ਆਪਣੇ ਟ੍ਰਾਂਸਪੋਰਟ ਦੇ ਦਫ਼ਤਰ ’ਚੋਂ ਕੁਲਬੀਰ ਨਰੂਆਣਾ ਆਪਣੇ ਪਿੰਡ ਨਰੂਆਣਾ ਨੂੰ ਜਾ ਰਿਹਾ ਸੀ ਤਾਂ ਰਿੰਗ ਰੋਡ ’ਤੇ ਇੱਕ ਗੱਡੀ ’ਚ ਸਵਾਰ ਵਿਅਕਤੀਆਂ ਨੇ ਉਸ ’ਤੇ ਗੋਲ੍ਹੀਆਂ ਵਰ੍ਹਾ ਦਿੱਤੀਆਂ ਸਨ ਉਸ ਵੇਲੇ ਕੁਲਬੀਰ ਨਰੂਆਣਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਹਮਲਾਵਰਾਂ ਨੇ 14 ਫਾਇਰ ਕੀਤੇ ਸਨ ਪਰ ਉਸਦੀ ਗੱਡੀ ਬੁਲਟ ਪਰੂਫ ਹੋਣ ਕਰਕੇ ਉਸਦਾ ਬਚਾਅ ਹੋ ਗਿਆ ਸੀ
ਇਸ ਮਾਮਲੇ ’ਚ ਪੁਲਿਸ ਨੇ ਥਾਣਾ ਕੈਨਾਲ ਕਲੋਨੀ ’ਚ ਕੁਲਵੀਰ ਨਰੂਆਣਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਸੰਦੀਪ ਭੱਲਾ ਸਮੇਤ ਦੋ-ਤਿੰਨ ਹੋਰ ਜਣਿਆਂ ਦੇ ਖਿਲਾਫ਼ ਧਾਰਾ 307 ਤੋਂ ਇਲਾਵਾ ਆਰਮਜ਼ ਐਕਟ ਤਹਿਤ ਮਾਮਲਾ ਦਰਜ਼ ਕੀਤਾ ਸੀ ਘਟਨਾ ਵਾਲੇ ਦਿਨ ਤੋਂ ਹੀ ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਸੀ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਬੀਰ ਨਰੂਆਣਾ ’ਤੇ ਹਮਲੇ ਦੇ ਮਾਮਲੇ ’ਚ ਲੋੜੀਂਦੇ ਵਿਅਕਤੀਆਂ ਨੂੰ ਉਤਰਾਖੰਡ ਵਿਖੇ ਪੰਜਾਬ ਅਤੇ ਉਤਰਾਖੰਡ ਪੁਲਿਸ ਨੇ ਐਨਕਾਊਂਟਰ ਦੌਰਾਨ ਕੁੱਝ ਦਿਨ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਸੀ
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਮਗਰੋਂ ਪ੍ਰੋਡਕਸ਼ਨ ਵਾਰੰਟ ਹਾਸਿਲ ਕਰਕੇ ਪੁਲਿਸ ਪਾਰਟੀ ਉਤਰਾਖੰਡ ਤੋਂ ਲੈਣ ਗਈ ਸੀ ਪਰ ਉਸ ਵੇਲੇ ਇਹ ਮੁਲਜ਼ਮ ਪ੍ਰੋਡਕਸ਼ਨ ਵਾਰੰਟ ’ਤੇ ਨਹੀਂ ਲਿਆਂਦੇ ਜਾ ਸਕੇ ਸੀ ਹੁਣ ਮੁੜ ਪ੍ਰੋਡਕਸ਼ਨ ਵਾਰੰਟ ਹਾਸਿਲ ਕਰਕੇ ਉਤਰਾਖੰਡ ਪੁਲਿਸ ਨੂੰ ਸੌਂਪੇ ਸੀ ਜਿਸ ਤਹਿਤ ਕੱਲ੍ਹ ਉੱਥੋਂ ਦੀ 22 ਮੈਂਬਰੀ ਪੁਲਿਸ ਟੀਮ ਮੁਲਜ਼ਮਾਂ ਨੂੰ ਇੱਥੇ ਲਿਆਈ ਸੀ
ਜਿੰਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਅਦਾਲਤ ਨੇ ਮੁਲਜ਼ਮਾਂ ਦਾ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਐਸਐਸਪੀ ਨੇ ਦੱਸਿਆ ਕਿ ਰਿਮਾਂਡ ’ਤੇ ਲਏ ਵਿਅਕਤੀਆਂ ’ਚ ਸ਼ਾਮਿਲ ਫਤਿਹ ਨਾਗਰੀ ’ਤੇ ਕਰੀਬ 15-16 ਮਾਮਲੇ ਦਰਜ਼ ਹਨ ਜੋ ਗੈਂਗਸਟਰ ਹੈ ਸੰਦੀਪ ਭੱਲਾ ਵੀ ਗੈਂਗਸਟਰ ਹੈ ਜੋ ਕਾਫੀ ਐਕਟਿਵ ਸੀ ਤੇ ਕਾਫੀ ਪਰਚੇ ਦਰਜ਼ ਹਨ ਅਮਨਦੀਪ ਸਿੰਘ ਵੀ ਗ੍ਰਿਫ਼ਤਾਰ ਵਿਅਕਤੀਆਂ ’ਚ ਸ਼ਾਮਿਲ ਹੈ, ਉਸ ਖਿਲਾਫ਼ ਕਿੰਨੇ ਪਰਚੇ ਦਰਜ਼ ਹਨ ਉਸਦੀ ਜਾਂਚ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਕੁਲਬੀਰ ਨਰੂਆਣਾ 21 ਜੂਨ ਨੂੰ ਹੋਏ ਹਮਲੇ ’ਚ ਤਾਂ ਬਚ ਗਿਆ ਸੀ ਪਰ ਉਸ ਮਗਰੋਂ 7 ਜੁਲਾਈ ਨੂੰ ਉਸਦੇ ਨੇੜਲੇ ਸਾਥੀ ਮਨਜਿੰਦਰ ਸਿੰਘ ਉਰਫ ਮੰਨਾ ਨੇ ਉਸਦੇ ਘਰ ਵਿਖੇ ਹੀ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ ਮੰਨਾ ਨੂੰ ਪੁਲਿਸ ਨੇ ਉਸੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ