ਈ ਟੈਂਡਰ ਮਾਮਲੇ ‘ਚ ਨਿੱਜੀ ਕੰਪਨੀ ਦੇ ਤਿੰਨ ਅਧਿਕਾਰੀ ਗ੍ਰਿਫ਼ਤਾਰ

Three Arrested In E Tendering Case

ਅੱਜ ਕੀਤਾ ਜਾਵੇਗਾ ਅਦਾਲਤ ‘ਚ ਪੇਸ਼

ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਦੇ ਈ ਟੈਂਡਰ ਘਪਲੇ ‘ਚ ਗ੍ਰਿਫ਼ਤਾਰ ਕੀਤੇ ਗਏ ਇੱਕ ਨਿੱਜੀ ਕੰਪਨੀ ਦੇ ਤਿੰਨ ਅਧਿਕਾਰੀਆਂ ਨੂੰ ਅੱਜ ਆਰਥਿਕ ਅਪਰਾਧ ਸੈੱਲ (ਈਓਡਬਲਿਊ) ਦੁਆਰਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਈਓਡਬਲਿਊ ਸੂਤਰਾਂ ਨੇ ਦੱਸਿਆ ਕਿ ਈ ਟੈਂਡਰ ਘਪਲੇ ‘ਚ ਬੁੱਧਵਾਰ ਨੂੰ ਕੁਝ ਨਿੱਜੀ ਕੰਪਨੀਆਂ, ਸਬੰਧਿਤ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਹੋਰ ਲੋਕਾਂ ਖਿਲਾਫ਼ ਐਫਆਈਆਰ ਦਰਜ ਕਰਕੇ ਮਾਮਲਾ ਜਾਂਚ ‘ਚ ਲਿਆ ਗਿਆ ਹੈ। ਇਸ ਤੋਂ ਬਾਅਦ ਵੀਰਵਾਰ ਨੂੰ ਇੱਥੇ ਮਾਨਸਰੋਵਰ ਕੰਪਲੈਕਸ ‘ਚ ਇੱਕ ਨਿੱਜੀ ਕੰਪਨੀ ਦੇ ਦਫ਼ਤਰ ‘ਚ ਛਾਪਾ ਮਾਰ ਤੋਂ ਬਾਅਦ ਹਾਰਡ ਡਿਸਕ ਆਦਿ ਜਬਤ ਕੀਤੀਆਂ ਗਈਆਂ।

ਇਸੇ ਕੰਪਨੀ ਦੇ ਤਿੰਨ ਅਧਿਕਾਰੀਆਂ ਵਿਨੇ ਚੌਧਰੀ, ਵਰੁਣ ਚਤੁਰਵੇਦੀ ਅਤੇ ਸੁਮਿਤ ਗੋਲਵਲਕਰ ਨੂੰ ਕੱਲ੍ਹ ਪੁੱਛ ਗਿੱਛ ਲਈ ਹਿਰਾਸਤ ‘ਚ ਲਿਆ ਗਿਆ ਸੀ। ਬਾਅਦ ‘ਚ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅੱਜ ਇਹਨਾਂ ਸਾਰਿਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂਕਿ ਮਾਮਲੇ ਦੀ ਅੱਗ ਜਾਂਚ ਕੀਤੀ ਜਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।