ਜਲੰਧਰ ’ਚ ਰੇਤਾ ਲੈ ਕੇ ਜਾ ਰਹੇ ਵਾਹਨਾਂ ਤੋਂ ਜ਼ਬਰਦਸਤੀ ਵਸੂਲੀ ਕਰਦੇ ਤਿੰਨ ਗ੍ਰਿਫ਼ਤਾਰ

Mining

(ਸੱਚ ਕਹੂੰ ਨਿਊਜ਼) ਜਲੰਧਰ। ਜ਼ਿਲ੍ਹਾ ਜਲੰਧਰ ਵਿੱਚ ਇੱਕ ਵੱਡੀ ਠੱਗੀ ਦਾ ਪਦਰਾਫਾਸ਼ ਹੋਇਆ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਜ਼ਾਦ ਕਾਰਪੋਰੇਟਰ ਅਤੇ ਉਸਦੇ ਦੋ ਸਾਥੀਆਂ ਨੂੰ ਇੱਕ ਜਾਇਜ਼ ਮਾਈਨਿੰਗ (Mining) ਵਾਲੀ ਥਾਂ ਤੋਂ ਰੇਤ ਲਿਜਾ ਰਹੇ ਵਾਹਨਾਂ ਤੋਂ ਪੈਸੇ ਵਸੂਲਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਹੀਂ ਲੜ ਸਕਣਗੇ ਚੋਣ, ਸਮਰੱਥਕਾਂ ਨੇ ਕੀਤਾ ਹੰਗਾਮਾ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਲੰਧਰ ਦੇ ਗੋਪਾਲਨਗਰ ਤੋਂ ਕੌਂਸਲਰ ਦਵਿੰਦਰ ਸਿੰਘ ਰੌਣੀ ਅਤੇ ਉਸ ਦੇ ਦੋ ਸਾਥੀਆਂ ਅਮਨਦੀਪ ਸਿੰਘ ਅਤੇ ਹਰਜੀਤ ਸਿੰਘ ਵਜੋਂ ਹੋਈ ਹੈ। ਫੜੀ ਗਈ ਬੋਲੈਰੋ ਕਾਰ ‘ਚ ਬੈਠ ਕੇ ਤਿੰਨੋਂ ਜਣੇ ਜ਼ਬਰਦਸਤੀ ਕਰਦੇ ਸਨ।

ਲੋਕਾਂ ਨੇ ਕੀਤੀ ਸੀ ਸਿਕਾਇਤ

ਲੋਕਾਂ ਨੇ (Mining ) ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਸਰਕਾਰ ਵੱਲੋਂ ਮਾਈਨਿੰਗ ਵਾਲੀ ਥਾਂ ਤੋਂ ਜੋ ਵੀ ਵਾਹਨ ਰੇਤ ਲੈ ਕੇ ਜਾਂਦੇ ਹਨ, ਉਸ ਦੀ ਜ਼ਬਰਦਸਤੀ ਪਰਚੀ ਕੱਟੀ ਜਾ ਰਹੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਨੇ ਰੇਤੇ ਦੀ ਕੀਮਤ 9 ਰੁਪਏ ਪ੍ਰਤੀ ਵਰਗ ਫੁੱਟ ਤੈਅ ਕੀਤੀ ਹੈ ਅਤੇ ਇਸ ਤੋਂ ਇਲਾਵਾ ਜੀ.ਐਸ.ਟੀ. ਪਰ ਜਦੋਂ ਉਹ ਆਪਣੇ ਵਾਹਨਾਂ ਵਿੱਚ ਰੇਤ ਲੈ ਕੇ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਤੋਂ 1700 ਤੋਂ 1800 ਰੁਪਏ ਤੱਕ ਗੁੰਡਾ ਟੈਕਸ ਜਬਰੀ ਵਸੂਲਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ