ਸਾਡੇ ਨਾਲ ਸ਼ਾਮਲ

Follow us

33.8 C
Chandigarh
Thursday, March 12, 2026
More
    Home Breaking News Crime News: ਕ...

    Crime News: ਕਤਲ ਕਰਨ ਦੀ ਸਾਜ਼ਿਸ਼ ਕਰਨ ਵਾਲੇ ਪਿਸਤੌਲ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ

    Crime News
    ਮਾਲੇਰਕੋਟਲਾ: ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਅਤੇ ਗ੍ਰਿਫਤਾਰ ਕੀਤੇ ਮੁਲਜ਼ਮ।

    ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀ ਵਿਚਾਰਧਾਰਾ ਫੈਲਾਉਣ ਦੀ ਕੋਸ਼ਿਸ਼ ਨਾਕਾਮ

    • ਪੁਲਿਸ ਵੱਲੋਂ ਹਥਿਆਰ ਤੇ ਮੋਬਾਇਲ ਫੋਨ ਬਰਾਮਦ, ਜਾਂਚ ਜਾਰੀ

    Crime News: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਮਾਲੇਰਕੋਟਲਾ ਜ਼ਿਲ੍ਹਾ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀ ਵਿਚਾਰਧਾਰਾ ਫੈਲਾਉਣ ਅਤੇ ਕਤਲ ਦੀ ਸਾਜਿਸ਼ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਲਾਈਨ ਵਿਖੇ ਸਦੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਮੁਖਬਰੀ ਦੇ ਆਧਾਰ ’ਤੇ ਥਾਣਾ ਸਾਇਬਰ ਕਰਾਈਮ ਮਾਲੇਰਕੋਟਲਾ ਵਿਖੇ 351(3), 351(4), 109, 152, 196, 353, 61(2), 62 ਭਾਰਤੀ ਨਿਆਂ ਸੰਹਿਤਾ ਅਤੇ 25/54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਦੌਰਾਨ ਮੁਲਜ਼ਮ ਫਰਹਾਨ ਅੰਜੁਮ ਪੁੱਤਰ ਇਰਫਾਨ ਅੰਜੁਮ ਵਾਸੀ ਮੁਹੱਲਾ ਲੁਹਾਰਾ, ਮਾਲੇਰਕੋਟਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ।

    ਇਹ ਵੀ ਪੜ੍ਹੋ: Petrol Diesel News: ਭਾਰਤ ਕੋਲ ਤੇਲ ਦੀ ਕੋਈ ਕਮੀ ਨਹੀਂ ਹੈ, ਵੱਡਾ ਭੰਡਾਰ ਮੌਜ਼ੂਦ : ਕੇਂਦਰ

    ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ’ਤੇ ਕੁਝ ਵਿਦੇਸ਼ੀ ਵਿਅਕਤੀਆਂ ਦੀਆਂ ਵੀਡੀਓਜ਼ ਦੇ ਪ੍ਰਭਾਵ ਹੇਠ ਆ ਕੇ ਕੱਟੜਪੰਥੀ ਵਿਚਾਰਧਾਰਾ ਵੱਲ ਝੁਕ ਗਿਆ ਸੀ ਅਤੇ ਕੁਝ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ। ਜਾਂਚ ਦੌਰਾਨ ਅਦਨਾਨ ਖਾਨ ਉਰਫ਼ ਨੱਨੂ ਅਤੇ ਵਾਰਿਸ ਅਲੀ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਵਾਰਿਸ ਅਲੀ ਕੋਲੋਂ ਇੱਕ 32 ਬੋਰ ਦੇਸੀ ਪਿਸਟਲ ਸਮੇਤ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ, ਜਦੋਂਕਿ ਮਾਮਲੇ ਨਾਲ ਸੰਬੰਧਿਤ ਚਾਰ ਮੋਬਾਇਲ ਫੋਨ ਵੀ ਕਬਜ਼ੇ ਵਿੱਚ ਲਏ ਗਏ ਹਨ। Crime News

    ਪੁਲਿਸ ਅਧਿਕਾਰੀਆਂ ਮੁਤਾਬਕ ਜ਼ਬਤ ਕੀਤੇ ਮੋਬਾਇਲ ਫੋਨਾਂ ਦੀ ਟੈਕਨੀਕਲ ਜਾਂਚ ਜਾਰੀ ਹੈ ਅਤੇ ਤਫ਼ਤੀਸ਼ ਦੌਰਾਨ ਹੋਰ ਅਹਿਮ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।