ਘਰ ‘ਚ ਲੱਗੀ ਅੱਗ (fire), ਤਿੰਨ ਪਸ਼ੂ ਝੁਲਸ ਕੇ ਮਰੇ
ਫਿਰੋਜ਼ਪੁਰ, (ਸਤਪਾਲ ਥਿੰਦ)। ਪਿੰਡ ਨਿਹੰਗਾਂ ਵਾਲੇ ਝੁੱਗੇ ‘ਚ ਇੱਕ ਘਰ ‘ਚ ਅਚਾਨਕ ਅੱਗ (fire) ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ, ਜਿਸ ਘਟਨਾ ਦੌਰਾਨ ਘਰ ‘ਚ ਪਿਆ ਕਾਫੀ ਸਮਾਨ ਸੜ ਗਿਆ ਅਤੇ ਪਰਿਵਾਰ ਵੱਲੋਂ ਰੱਖੇ ਗਏ ਤਿੰਨ ਪਸ਼ੂ ਵੀ ਅੱਗ ਦੀ ਲਪੇਟ ‘ਚ ਆਉਣ ਕਾਰਨ ਮਰ ਗਏ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਜਦ ਪਿੰਡ ਵਾਲਿਆਂ ਅੱਗ ਲੱਗਣ ਦਾ ਪਤਾ ਚੱਲਿਆ ਰਲ ਕੇ ਅੱਗ ‘ਤੇ ਕਾਬੂ ਪਾਇਆ ਗਿਆ।
ਜਾਣਕਾਰੀ ਮੁਤਾਬਿਕ ਪਿੰਡ ਨਿਹੰਗਾਂ ਵਾਲੇ ਝੁੱਗੇ ਦੇ ਵਾਸੀ ਸ਼ਾਮ ਲਾਲ ਦੇ ਘਰ ਅਚਾਨਕ ਅੱਗ ਲੱਗਣ ਕਾਰਨ ਪਰਿਵਾਰ ਵੱਲੋਂ ਖਾਣ ਨੂੰ ਰੱਖੀ ਕਣਕ ਅਤੇ ਹੋਰ ਸਮਾਨ ਸੜਨ ਤੋਂ ਇਲਾਵਾ ਪਰਿਵਾਰ ਲਈ ਆਮਦਨ ਦੇ ਸਾਧਨ, ਜਿਸ ਵਿਚ ਉਹਨਾਂ ਦੀ ਸਕੂਲ ਵੈਨ ਅਤੇ 3 ਪਸ਼ੂ ਜਿਹਨਾਂ ਤੋਂ ਪਰਿਵਾਰ ਨੂੰ ਆਮਦਨ ਹੁੰਦੀ ਸੀ, ਅੱਗ ਦੀ ਲਪੇਟ ‘ਚ ਆਉਣ ਕਾਰਨ ਸੜ ਮਰ ਗਏ। ਪਰਿਵਾਰ ਮੁਤਾਬਿਕ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਮੌਕੇ ਪਿੰਡ ਵਾਸੀਆਂ ਮੰਗ ਕਰਦੇ ਕਿਹਾ ਕਿ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਮੱਦਦ ਕੀਤੀ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














