ਚੌਵੀ ਘੰਟਿਆਂ ਅੰਦਰ ਹੀ ਪੁਲਿਸ ਕਥਿਤ ਦੋਸ਼ੀਆਂ ਤੱਕ ਪਹੁੰਚੀ, ਸਮਾਨ ਵੀ ਬਰਾਮਦ
(ਗੁਰਪ੍ਰੀਤ ਸਿੰਘ) ਸੰਗਰੂਰ। ਸੰਗਰੂਰ ਪੁਲਿਸ ਨੇ ਸੰਗਰੂਰ ਨੇੜੇ ਵਾਪਰੀ ਇੱਕ ਲੁੱਟ ਖੋਹ ਦੀ ਵਾਰਦਾਤ ਨੂੰ ਚੌਵੀ ਘੰਟਿਆਂ ਦੇ ਅੰਦਰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਇਸ ਲੁੱਟ ਦੇ ਦੋਸ਼ ਵਿੱਚ ਤਿੰਨ ਜਣਿਆਂ ਨੂੰ ਗਿ੍ਰਫ਼ਤਾਰ ਕਰਕੇ ਇਨ੍ਹਾਂ ਕੋਲੋਂ ਹੋਰ ਵੀ ਸਮਾਨ ਬਰਾਮਦ ਕਰਵਾਇਆ। ( Robbery Arrested)
ਇਸ ਸਬੰਧੀ ਸੱਦੀ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਆ ਕਿ ਪਿਛਲੇ ਦਿਨੀਂ ਥਾਣਾ ਸਦਰ ਸੰਗਰੂਰ ਦੇ ਇਲਾਕੇ ਵਿੱਚ ਇੱਕ ਖੋਹ ਦੀ ਵਾਰਦਾਤ ਵਾਪਰੀ ਸੀ ਇਹ ਘਟਨਾ ਸੰਗਰੂਰ ਦੀ ਇੱਕ ਨਿੱਜੀ ਕੰਪਨੀ ਵਿੱਚ ਲੋਨ ਵਗੈਰਾ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਦਾ ਕੰਮ ਕਰਦਾ ਹੈ ਸਵਰਨ ਸਿੰਘ ਵਾਸੀ ਖਾਈ ਬਸਤੀ ਲਹਿਰਾਗਾਗਾ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ ਦਿਨੀਂ ਆਪਣੇ ਮੋਟਰ ਸਾਇਕਲ ਤੇ ਆ ਰਿਹਾ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਕੋਲੋਂ ਚਾਲੀ ਹਜ਼ਾਰ ਤੋਂ ਵੱਧ ਦੀ ਰਕਮ ਤੇ ਹੋਰ ਸਮਾਨ ਖੋਹ ਕੇ ਫਰਾਰ ਹੋ ਗਏ ਪੁਲਿਸ ਨੇ ਇਨ੍ਹਾਂ ਦੇ ਖਿਲਾਫ਼ ਥਾਣਾ ਸਦਰ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਜਾਂਚ ਆਰੰਭ ਦਿੱਤੀ।
ਇਹ ਵੀ ਪੜ੍ਹੋ : ਪੁਲਿਸ ਦੀ ਨਸ਼ਿਆਂ ਖਿਲ਼ਾਫ ਵੱਡੀ ਕਾਰਵਾਈ, ਘਰਾਂ ’ਚ ਲਈ ਤਲਾਸ਼ੀ
ਇਸ ਸਬੰਧੀ ਜ਼ਿਲ੍ਹਾਂ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਦੀ ਚੌਕਸੀ ਕਾਰਨ ਉਕਤ ਘਟਨਾ ਨੂੰ ਅੰਜ਼ਾਮ ਦੇਣ ਦੇ ਦੋਸ਼ ਹੇਠ ਜਗਦੀਪ ਸਿੰਘ, ਹਰਪਾਲ ਸਿੰਘ ਉਰਫ਼ ਪਾਲੀ, ਮਿੱਠੂ ਸਿੰਘ ਉਰਫ਼ ਬਾਵਾ, ਗੁਰਚਰਨ ਸਿੰਘ ਉਰਫ਼ ਮੱਖਣ ਨੂੰ ਉਕਤ ਮਾਮਲੇ ’ਚ ਪਰਚਾ ਦਰਜ਼ ਕਰ ਲਿਆ। ਇਨ੍ਹਾਂ ਵਿੱਚੋਂ ਲੱਖੀ ਅਤੇ ਹਰਪਾਲ ਸਿੰਘ ਪਾਲੀ ਅਤੇ ਮਿੱਠੂ ਸਿੰਘ ਤਾਂ ਗਿ੍ਰਫ਼ਤਾਰ ਕਰ ਲਿਆ ਖੋਹੀ ਗਈ ਰਕਮ ਵਿੱਚੋਂ 33 ਹਜ਼ਾਰ ਰੁਪਏ ਤੇ ਹੋਰ ਸਮਾਨ ਵੀ ਬਰਾਮਦ ਕਰਵਾ ਲਿਆ ਗਿਆ ਦੂਜੇ ਕਥਿਤ ਦੋਸ਼ੀ ਗੁਰਚਰਨ ਸਿੰਘ ਉਰਫ਼ ਮੱਖਣ ਦੀ ਗਿ੍ਰਫ਼ਤਾਰੀ ਹਾਲੇ ਬਾਕੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸਵਰਨ ਸਿੰਘ ਜਦੋਂ ਕਿਸ਼ਤਾਂ ਲੈਣ ਲਈ ਸ਼ਾਮ ਨੂੰ ਗਿਆ ਸੀ ਤਾਂ ਕਥਿਤ ਦੋਸ਼ੀਆਂ ਨੇ ਮਿਲੀ ਭੁਗਤ ਕਰਕੇ ਇਸ ਦੀ ਖੋਹ ਕੀਤੀ ਸੀ। ( Robbery Arrested)