ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ ਦੇ ਦਿੱਲੀ ਪਬਲਿਕ ਸਕੂਲ, ਮਥੁਰਾ ਰੋਡ (Delhi Public School) ਨੂੰ ਆਪਣੀ ਅਧਿਕਾਰਤ ਮੇਲ ਆਈਡੀ ’ਤੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਪਰ ਤਲਾਸ਼ੀ ਲੈਣ ਤੋਂ ਬਾਅਦ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਕਰੀਬ 7.50 ਵਜੇ ਸਕੂਲ ਦੇ ਪਿ੍ਰੰਸੀਪਲ ਤੋਂ ਸੂਚਨਾ ਮਿਲੀ, ਜਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਕੂਲ ਦੀ ਅਧਿਕਾਰਤ ਮੇਲ ਆਈਡੀ ’ਤੇ ਇੱਕ ਮੇਲ ਮਿਲੀ ਸੀ ਕਿ ਸਕੂਲ ਵਿੱਚ ਬੰਬ ਰੱਖਿਆ ਗਿਆ ਹੈ ਅਤੇ ਇਹ ਸਵੇਰੇ 9:00 ਵਜੇ ਐਕਟੀਵੇਟ ਹੋ ਜਾਵੇਗਾ। ਇਸ ਤੋਂ ਬਾਅਦ ਇਸ ਸਬੰਧੀ ਪੀਸੀਆਰ ਦਾ ਕਾਲ ਵੀ ਆਇਆ।
ਕੀ ਹੈ ਮਾਮਲਾ | Delhi Public School
ਪੁਲਿਸ ਨੇ ਦੱਸਿਆ ਕਿ ਕਾਲ ’ਤੇ ਕਾਰਵਾਈ ਕਰਦੇ ਹੋਏ ਦੱਖਣ ਪੂਰਬੀ ਜ਼ਿਲ੍ਹੇ ਦੀਆਂ ਕਈ ਪੁਲਿਸ ਟੀਮਾਂ ਨੂੰ ਮੌਕੇ ’ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਇਲਾਵਾ ਬੰਬ ਡਿਸਪੋਜਲ ਸਕੁਐਡ, ਡਾਗ ਸਕੁਐਡ ਅਤੇ ਸਪੈਸਲ ਸੈੱਲ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਡੀਡੀਐਮਏ, ਐਸਡੀਐਮ, ਕੈਟਸ ਐਂਬੂਲੈਂਸ, ਫਾਇਰ ਬਿ੍ਰਗੇਡ ਦੇ ਕਰਮਚਾਰੀ ਵੀ ਉਥੇ ਪਹੁੰਚ ਗਏ। ਇਸ ਤੋਂ ਬਾਅਦ ਪੁਲੀਸ ਟੀਮਾਂ ਨੂੰ ਮੋਟੇ ਤੌਰ ’ਤੇ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ ਅਤੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਵੀ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਹੋ ਗਈ।
ਪੁਲਿਸ ਨੇ ਬੀ.ਡੀ.ਟੀਮ ਅਤੇ ਡੌਗ ਸਕੁਐਡ ਰਾਹੀਂ ਇਮਾਰਤ ਦੀ ਚਾਰਦੀਵਾਰੀ ਅਤੇ ਖੁੱਲ੍ਹੇ ਖੇਤਰ ਦੀ ਤਲਾਸੀ ਲੈ ਕੇ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਨੇ ਦੱਸਿਆ ਕਿ ਸਾਰੇ ਇਲਾਕੇ ਦੀ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਕੋਈ ਬੰਬ ਜਾਂ ਕੋਈ ਸੱਕੀ ਵਸਤੂ ਨਹੀਂ ਮਿਲੀ। ਇਸ ਦੌਰਾਨ ਸੂਚਨਾ ਮਿਲਦੇ ਹੀ ਵੱਡੀ ਗਿਣਤੀ ’ਚ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲ ਦੇ ਗੇਟ ’ਤੇ ਇਕੱਠੇ ਹੋ ਗਏ। ਸਕੂਲ ਵਿੱਚ ਚਾਰ ਹਜ਼ਾਰ ਦੇ ਕਰੀਬ ਵਿਦਿਆਰਥੀ ਹਨ।