ਪਾਕਿ ਅੱਤਵਾਦੀਆਂ ਦੇ ਹਮਲੇ ਦਾ ਖਤਰਾ, ਫੌਜ ਅਲਰਟ

Terrorist

ਪਾਕਿ ਕਮਾਂਡੋ ਘੁਸਪੈਠ ਕਰਨ ਦੀ ਤਾਕ ’ਚ | Pakistani Terrorist

  • ਗੁਜਰਾਤ ਤੱਟ ’ਤੇ ਕੁਝ ਮਹੱਤਵਪੂਰਨ ਸੰਸਥਾਨਾਂ ’ਤੇ ਹਮਲੇ ਕਰ ਸਕਦੇ ਹਨ ਅੱਤਵਾਦੀ | Pakistani Terrorist

ਗਾਂਧੀਨਗਰ/ਭੁਜ (ਏਜੰਸੀ)। ਪਾਕਿਸਤਾਨ ਸਥਿਤ ਅੱਤਵਾਦੀਆਂ ਵੱਲੋਂ ਪਾਣੀ ਦੇ ਅੰਦਰੋਂ ਹਮਲੇ ਦੀ ਖੁਫੀਆ ਸੂਚਨਾਵਾਂ ਦੇ ਮੱਦੇਨਜ਼ਰ ਇਸ ਗੁਆਂਢੀ ਦੇਸ਼ ਦੀ ਗੁਜਰਾਤ ਸਰਹੱਦ ਨਾਲ ਲੱਗਦੇ ਕੱਛ ਜ਼ਿਲ੍ਹੇ ਦੇ ਤਟਵਰਤੀ ਇਲਾਕੇ ਅਤੇ ਸਮੁੰਦਰ ’ਚ ਸੁਰੱਖਿਆ ਚੌਕਸੀ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ ਗ੍ਰਹਿ ਵਿਭਾਗ ਨੇ ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਇਸ ਤਰ੍ਹਾਂ ਦੀ ਖੁਫੀਆ ਸੂਚਨਾ ਕੁਝ ਸਮਾਂ ਪਹਿਲਾਂ ਮਿਲੀ ਸੀ ਕਿ ਕਸ਼ਮੀਰ ਮੁੱਦੇ ’ਤੇ ਚਾਰੇ ਪਾਸੇ ਮੂੰਹ ਦੀ ਖਾਣ ਕਾਰਨ ਬੌਖਲਾਏ ਪਾਕਿਸਤਾਨ ਦੀ ਸ਼ਹਿ ’ਤੇ ਉੱਥੋਂ ਦੇ ਅੱਤਵਾਦੀ ਪਾਣੀ ਦੇ ਅੰਦਰੋਂ ਗੁਜਰਾਤ ਤੱਟ ’ਤੇ ਕੁਝ ਮਹੱਤਵਪੂਰਨ ਸੰਸਥਾਵਾਂ ’ਤੇ ਹਮਲੇ ਕਰ ਸਕਦੇ ਹਨ ਅਤੇ ਦੇਸ਼ ’ਚ ਵੀ ਘੁਸਪੈਠ ਕਰਨ ਦੀ ਤਾਕ ’ਚ ਹਨ ਇਸ ਦੇ ਮੱਦੇਨਜ਼ਰ ਤੱਟਵਰਤੀ ਕੱਛ ਜ਼ਿਲ੍ਹੇ ’ਚ ਸੀਆਰਪੀਐਫ, ਬੀਐਸਐਫ, ਮਰੀਨ ਪੁਲਿਸ, ਤੱਟ ਰੱਖਿਅਕ ਫੋਰਸ ਅਤੇ ਆਮ ਪੁਲਿਸ ਸਾਰੇ ਮਿਲ ਕੇ ਤਾਲਮੇਲ ਨਾਲ ਕੰਮ ਕਰ ਰਹੇ ਹਨ ਤੱਟੀ ਇਲਾਕੇ ਅਤੇ ਸਮੁੰਦਰ ’ਚ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਵਿਸ਼ੇਸ਼ ਮਰੀਨ ਕਮਾਂਡੋ ਨੂੰ ਵੀ ਤਿਆਰ ਰੱਖਿਆ ਗਿਆ ਹੈ। (Pakistani Terrorist)

ਪਾਕਿ ਨੇ ਪੁੰਛ ’ਚ ਕੀਤੀ ਜੰਗਬੰਦੀ ਦੀ ਉਲੰਘਣਾ | Pakistani Terrorist

ਜੰਮੂ ਪਾਕਿਸਤਾਨੀ ਫੌਜ ਨੇ ਬਿਨਾ ਕਿਸੇ ਉਕਸਾਵੇ ਦੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਵੀਰਵਾਰ ਨੂੰ ਲਗਾਤਾਰ ਪੰਜਵੇਂ ਦਿਨ ਪੁੰਛ ਜ਼ਿਲ੍ਹੇ ਦੇ ਮੇਂਧਰ ਸੈਕਟਰ ’ਚ ਕੰਟਰੋਲ ਲਾਈਨ ’ਤੇ ਗੋਲੀਬਾਰੀ ਕੀਤੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ਪਾਕਿਸਤਾਨ ਨੇ ਬਿਨਾ ਕਿਸੇ ਉਕਸਾਵੇ ਦੇ ਸਵੇਰੇ ਲਗਭਗ ਸਾਢੇ 11 ਵਜੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਪੁੰਛ ਦੇ ਮੇਂਧਰ ਸੈਕਟਰ ’ਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਟਰਾਰ ਵੀ ਦਾਗੇ ਬੁਲਾਰੇ ਅਨੁਸਾਰ ਫੌਜ ਨੇ ਵੀ 6 ਪਾਕਿਸਤਾਨੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ।

ਪਾਕਿ ਨੇ ਕੀਤਾ ਬੈਲਿਸਿਟਕ ਮਿਜ਼ਾਈਲ ਦਾ ਪ੍ਰੀਖਣ | Pakistani Terrorist

ਇਸਲਾਮਾਬਾਦ ਪਾਕਿਸਤਾਨ ਨੇ ਬੁੱਧਵਾਰ ਦੇਰ ਰਾਤ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀ ਗਜਨਵੀ ਬੈਲਿਸਿਟਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਇੰਟਰ-ਸਰਵਿਸਜ਼ ਪਬਲਿਕ ਰਿਲੇਂਸੰਜ਼ (ਆਈਐਸਪੀਆਰ) ਨੇ ਅੱਜ ਕਿਹਾ ਕਿ ਇਹ ਮਿਜ਼ਾਈਲ 290 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ ਅਤੇ ਕਈ ਤਰ੍ਹਾਂ ਦੇ ਹਥਿਆਰ ਲਿਜਾਣ ’ਚ ਸਮਰੱਥ ਹੈ ਹਥਿਆਰਬੰਦ ਫੋਰਸ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਇੱਕ ਟਵੀਟ ’ਚ ਇਹ ਜਾਣਕਾਰੀ ਦਿੱਤੀ। (Pakistani Terrorist)

ਇਹ ਵੀ ਪੜ੍ਹੋ : ਮੋਬਾਇਲ ਐਪ ਜ਼ਰੀਏ ਖੁਦ ਹੀ ਆਨਲਾਈਨ ਬਣਾ ਸਕੋਗੇ ਆਯੂਸ਼ਮਾਨ ਕਾਰਡ